Sunday, December 22, 2024

ਸ਼ਡਿਊਲ ਕਾਸਟ ਫੈਡਰੇਸ਼ਨ ਡਟ ਕੇ ਹਮਾਇਤ ਕਰੇਗੀ ਹੜਤਾਲੀ ਕਰਮਚਾਰੀਆਂ ਦੀ –ਜੱਗੂ

22011415

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਸਾਂਝੀ ਸੰਘਰਸ਼ ਕਮੇਟੀ ਦੀ ਹਮਾਇਤ ‘ਤੇ ਖੜੇ ਹੁੰਦਿਆਂ ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਫਾਈ ਕਰਮਚਾਰੀਆਂ ਦੀਆਂ ਦੀ ਹੜਤਾਲ ਕਾਰਣ ਕੂੜਾ ਨਾ ਚੁੱਕੇ ਜਾਣ ਕਰਕੇ ਸ਼ਹਿਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਤੁਰੰਤ ਕਾਰਵਾਈ ਕਰੇ।ਅੱਜ ਫੈਡਰੇਸ਼ਨ ਦੀ ਹੋਈ ਹੰਗਾਮੀ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਵਲੋਂ ਵਾਜ਼ਬ ਮੰਗਾਂ ਲਈ ਕੀਤੇ ਜਾ ਰਹੇ ਅੰਦੋਲਨ ਦੀ ਉਹ ਪੂਰੀ ਹਮਾਇਤ ਕਰਦੇ ਹਨ, ਕਿਉਂਕਿ ਸੋਲਿਡ ਵੇਸਟ ਪ੍ਰਾਜੈਕਟ ਲਿਆ ਕੇ ਸਰਕਾਰ ਵਾਲਮੀਕ ਸਮਾਜ ਪਾਸ ਜੋ ਇਕੋ ਇਕ ਕੰੰਮ ਹੈ ਉਸ ਤੋਂ ਉਸ ਨੂੰ ਵਾਂਝਿਆ ਕਰ ਰਹੀ ਹੈ।ਉਨਾਂ ਨੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਜੋ ਗੁਰੂ ਨਗਰੀ ਤੋਂ ਵਿਧਾਇਕ ਹਨ, ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਨਗਰ ਨਿਗਮ ਕਰਮਚਾਰੀਆਂ ਦੇ ਅੰਦੋਲਨ ਨੂੰ ਖਤਮ ਕਰਵਾਉਣ।ਜੱਗੂ ਨੇ ਕਿਹਾ ਕਿ ਅਗਰ ਹੜਤਾਲੀ ਕਰਮਾਚਾਰੀਆਂ ਦੀਆਂ ਵਾਜ਼ਬ ਮੰਗਾਂ ਹੱਲ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੀਆਂ ਸੰਸਦੀ ਚੋਣਾਂ ਵਿੱਚ ਗਠਜੋੜ ਸਰਕਾਰ ਨੂੰ ਇਸ ਦਾ ਨਤੀਜਾ ਭੁਗਤਣਾ ਪੈ ਸਕਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਲਾਲ, ਹੰਸ ਰਾਜ, ਕਰਨ ਕੁਮਾਰ, ਆਸ਼ੂ ਖੋਸਲਾ, ਰਾਜ ਕੁਮਾਰ ਥਾਪਰ, ਨੀਸ਼ੂ ਕੁਮਾਰ, ਸ਼ੁਖਰ ਸ਼ੈਂਕੀ, ਰਮਨ ਕੁਮਾਰ, ਵਿੱਕੀ ਆਦਿ ਵੀ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply