Sunday, December 22, 2024

5 ਲੱਖ ਦੀ ਹੈਰੋਇਨ ਸਮੇਤ ਇੱਕ ਦੋਸ਼ੀ ਕਾਬੂ ਕੀਤਾ ਗਿਆ

22011416

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਵੱਲੋ— ਅਰੰਭੀ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਅੱਜ ਥਾਣਾ ਸੁਲਤਾਨਵਿੰਡ ਦੇ ਅਧੀਨ ਆਉ—ਦੀ ਪੁਲਿਸ ਚੌਂਕੀ ਸੁਲਤਾਨਵਿੰਡ ਨੇ ਹੈਰੋਇਨ ਸਮੇਤ ਇੱਕ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਏ.ਐਸ.ਆਈ ਸ੍ਰੀ ਅਰਜੁਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਪਾਰਟੀ ਸਮੇਤ ਪਲਾਟ ਲੱਖਾ ਸਿੰਘ ਗਸ਼ਤ ਦੌਰਾਨ ਜਦੋ— ਇੱਕ ਪੈਦਲ ਆ ਰਿਹਾ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਸ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਉਸ ਕੋਲੋ— 10 ਗ੍ਰਾਮ ਹੈਰੋਇਨ ਬਰਾਮਦ ਹੋਈ।ਮੁਜ਼ਰਮ ਨੇ ਆਪਣਾ ਨਾਮ ਗੁਰਦੀਪ ਸਿੰਘ ਪੁੱਤਰ ਫਕੀਰ ਸਿੰਘ ਕੌਮ ਮਜ੍ਹਬੀ ਸਿੱਖ 6 ਵਾਰਡ ਪੰਡੋਰਾ ਪਿੰਡ ਸੁਲਤਾਨਵਿੰਡ ਦੱਸਿਆ। ਚੌਂਕੀ ਇੰਚਾਰਜ ਨੇ ਦੱਸਿਆ ਕਿ ਇਸ ਕੋਲੋ— ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 5 ਲੱਖ ਰੁਪਏ ਬਣਦੀ ਹੈ।ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ‘ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮੌਕੇ ਹੌਲਦਾਰ ਗੁਰਬੀਰ ਸਿੰਘ, ਹੌਲਦਾਰ ਪਵਨ ਕੁਮਾਰ, ਮੇਜਰ ਸਿੰਘ, ਹਰਭਜਨ ਸਿੰਘ, ਸੁਖਵੰਤ ਸਿੰਘ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply