ਬਠਿੰਡਾ, 12 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਨੇੜਲੇ ਪਿੰਡ ਬੀੜ ਤਲਾਬ ਵਿਖੇ ਛਾਪੇਮਾਰੀ ਕਰਕੇ 230 ਲੀਟਰ ਲਾਹਣ ਅਤੇ 20 ਲੀਟਰ ਨਜਾਇਜ਼ ਸ਼ਰਾਬ ਸਮੇਤ ਭੱਠੀ ਫੜੀ ਹੈ, ਪ੍ਰੰਤੂ ਮੌਕੇ ’ਤੇ ਗਿ੍ਰਫਤਾਰੀ ਕਿਸੇ ਦੀ ਨਹੀਂ ਹੋਈ।ਪੁਲਿਸ ਨੇ ਦੋ ਵਿਅਕਤੀਆਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ ਹੌਲਦਾਰ ਰਣਧੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਬੀੜ ਤਲਾਬ ਵਿਖੇ ਦੋ ਘਰਾਂ ਵਿਚ ਛਾਪਾ ਮਾਰਿਆ ਤਾਂ ਉਨ੍ਹਾਂ ਉਥੋਂ ਭਾਰੀ ਮਾਤਰਾ ’ਚ ਲਾਹਣ ਅਤੇ ਘਰ ਦੀ ਸ਼ਰਾਬ ਫੜੀ ਹੈ।ਪੁਲਿਸ ਅਨੁਸਾਰ ਇਕ ਘਰੋਂ 200 ਲੀਟਰ ਲਾਹਣ ਅਤੇ ਭੱਠੀ ਦਾ ਸਮਾਨ ਬਰਾਮਦ ਹੋਇਆ ਹੈ ਜਦਕਿ ਦੂਜੇ ਘਰੋਂ 30 ਲੀਟਰ ਲਾਹਣ ਅਤੇ 20 ਲੀਟਰ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਪੁਲਿਸ ਦੇ ਛਾਪੇ ਦੀ ਭਿਣਕ ਪੈਂਦਿਆਂ ਪਹਿਲਾਂ ਹੀ ਸ਼ਰਾਬ ਕੱਢਣ ਵਾਲੇ ਵਿਅਕਤੀ ਭੱਜ ਨਿਕਲੇ ਹਨ।ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਧਾਰਾ 61,1,14 ਐਕਸਾਈਜ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …