ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਆਫ਼ ਲਾਅ ਵਿਖੇ ਆਰਟ ਆਫ਼ ਲਿਵਿੰਗ ਯੂਥ ਇੰਮਪਾਵਰਮੈਂਟ ਅਤੇ ਸਕਿੱਲ ਪ੍ਰੋਗਰਾਮ ਕਰਵਾਇਆ ਗਿਆ, ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਜਿਸ ’ਚ ਮੁੱਖ ਮਹਿਮਾਨ ਸ੍ਰੀ ਸੌਰਵ ਕੂਪਰ, ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਅਤੇ ਮਿਸ ਦੀਪਿਕਾ ਮਲਹੋਤਰਾ, ਵਲੰਟੀਅਰ ਵੀ ਹਾਜਰ ਸਨ। ਸੈਮੀਨਾਰ ਦਾ ਆਗਾਜ਼ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਡੀਨ, ਡਾ. ਸ਼ਮਸ਼ੇਰ ਸਿੰਘ ਵੱਲੋਂ ਮੁੱਖ ਮਹਿਮਾਨਾਂ ਦੀ ਜਾਣ-ਪਛਾਣ ਨਾਲ ਕੀਤਾ ਗਿਆ।
ਇਸ ਮੌਕੇ ਕਪੂਰ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਮੈਬਰਾਂ ਨੂੰ ਤਨਾਵ ਮੁਕਤ ਜ਼ਿੰਦਗੀ ਜਿਉਣ ਦੇ ਢੰਗਾਂ ਅਤੇ ਆਪਣੇ ਆਪ ’ਚ ਦ੍ਰਿੜਤਾ, ਸੰਚਾਰ ਹੁਨਰ ਅਤੇ ਰਚਨਾਤਮਕ ਗੁਣਾਂ ਨੂੰ ਅਪਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤਨਾਵ ਮੁਕਤ ਜ਼ਿੰਦਗੀ ਅਤੇ ਅਹਿੰਸਾ ਮੁਕਤ ਸਮਾਜ ਨਾਲ ਹੀ ਸੰਸਾਰ ਦੀ ਸ਼ਾਂਤੀ ਸੰਭਵ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਹਰ ਇਕ ਵਿਅਕਤੀ ਨੂੰ ਸਾਰੇ ਦਿਨ ’ਚ ਕੁਝ ਸਮਾਂ ਮੈਡੀਟੇਸ਼ਨ ਨੂੰ ਦੇਣਾ ਚਾਹੀਦਾ ਹੈ ਅਤੇ ਨਾਂਹ-ਪੱਖੀ ਵਿਚਾਰਾਂ ਨੂੰ ਵੀ ਸਕਾਰਾਤਮਿਕ ਤਰੀਕੇ ਨਾਲ ਅਪਣਾਉਣਾ ਚਾਹੀਦਾ ਹੈ।ਪ੍ਰੋਗਰਾਮ ਦੀ ਤਿਆਰੀ ਡਾ. ਸ਼ਮਸ਼ੇਰ ਸਿੰਘ ਅਤੇ ਡਾ. ਕੋਮਲ ਕ੍ਰਿਸ਼ਨ ਮਹਿਤਾ ਨੇ ਕਰਵਾਈ। ਇਸ ਮੌਕੇ ਪ੍ਰਿੰ: ਡਾ. ਜਸਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਤਨਾਵ ਮੁਕਤ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਸਟਾਫ ਮੈਂਬਰ ਡਾ. ਕੋਮਲ ਕ੍ਰਿਸ਼ਨ ਮਹਿਤਾ, ਡਾ. ਰਮਨਦੀਪ ਕੌਰ, ਪ੍ਰੋ. ਸੁਖਮਨਪ੍ਰੀਤ ਕੌਰ, ਪ੍ਰੋ ਅਨੀਤਾ ਸ਼ਰਮਾ, ਪ੍ਰੋ ਹਰਕੰਵਲ ਕੌਰ, ਪ੍ਰੋ ਰੰਜਨਾ ਸ਼ਰਮਾ, ਪ੍ਰੋ ਰਮਨਦੀਪ ਕੌਰ ਆਦਿ ਵੀ ਹਾਜ਼ਿਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …