Monday, December 23, 2024

ਸ਼ੂਗਰ ਦੇ ਰੋਗੀ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕ ਰਹਿਣ – ਡਾ. ਸਿੱਧੂ

 ‘ਸਵੱਸਥ ਮੂੰਹ ਹੈ ਸਿਹਤ ਦਾ ਆਧਾਰ’ ਬਾਰੇ ਕੱਢੀ ਜਾਗਰੂਕਤਾ ਰੈਲੀ
ਅੰਮਿ੍ਤਸਰ, 15 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸ਼ੂਗਰ ਦੇ ਰੋਗੀਆਂ ਲਈ ਦੰਦਾਂ ਦੀ ਸਿਹਤ ਸੰਭਾਲ ਕਰਨੀ ਉਨ੍ਹੀਂ ਹੀ ਜ਼ਰੂਰੀ ਹੈ PPN1502201816ਜਿਨ੍ਹੀ ਕਿ ਸਰੀਰ ਦੇ ਬਾਕੀ ਅੰਗਾਂ ਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ-ਕਮ-ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਸ਼ਰਨਜੀਤ ਕੌਰ ਸਿੱਧੂ ਨੇ ਜ਼ਿਲ੍ਹੇ ਭਰ ਵਿੱਚ ਮਨਾਏ ਜਾ ਰਹੇ 29ਵੇਂ ਦੰਦਾਂ ਦੇ ਪੰਦਰਵਾੜੇ ਦੇ ਸੰਬੰਧ ਵਿੱਚ ‘ਸਵੱਸਥ ਮੂੰਹ ਹੈ ਸਿਹਤ ਦਾ ਆਧਾਰ’ ਵਿਸ਼ੇ ’ਤੇ ਕਰਵਾਈ ਗਈ ਜਾਗਰੂਕਤਾ ਰੈਲੀ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ  ਟਾਈਪ ਇਕ ਜਾਂ ਦੋ ਦੇ ਸ਼ੂਗਰ ਰੋਗੀਆਂ ਨੂੰ ਆਪਣੇ ਮੂੰਹ ਅਤੇ ਦੰਦਾਂ ਪ੍ਰਤੀ ਜਾਗਰੂਕ ਹੋਣਾ ਬੇਹੱਦ ਜਰੂਰੀ ਹੈ, ਕਿਉਂਕਿ ਸ਼ੂਗਰ ਰੋਗੀ ਦੀ ਰੋਗਾਂ ਨਾਲ ਲੜਣ ਦੀ ਸ਼ਰੀਰਕ ਸਮਰੱਥਾ ਘੱਟ ਹੋ ਜਾਂਦੀ ਹੈ, ਜਿਸ ਦਾ ਅਸਰ ਗੁਰਦਿਆਂ, ਦਿਲ, ਅੱਖਾਂ ਅਤੇ ਸਰੀਰ ਦੇ ਨਾਲ-ਨਾਲ ਦੰਦਾਂ ਅਤੇ ਮਸੂੜਿਆਂ ’ਤੇ ਵੀ ਪੈਂਦਾ ਹੈ।ਉਨ੍ਹਾਂ ਦੱਸਿਆ ਕਿ ਇੱਕ ਸਰਵੇਖਣ ਅਨੁਸਾਰ ਸ਼ੂਗਰ ਦੇ 35 ਫੀਸਦ ਮਰੀਜ ਦੰਦਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਸਮੱਸਿਆ ਨਾਲ ਜੂਝਦੇ ਹਨ।ਡਾ. ਸਿੱਧੂ ਨੇ ਦੱਸਿਆ ਕਿ ਸ਼ੂਗਰ ਰੋਗੀ ਨੂੰ ਮਸੂੜਿਆਂ ਵਿੱਚ ਦਰਦ ਅਤੇ ਸੋਜ, ਮਸੂੜਿਆਂ ਵਿੱਚ ਖੂਨ ਅਤੇ ਪੀਕ ਦਾ ਆਉਣਾ, ਮੂੰਹ ਵਿੱਚੋਂ ਬਦਬੂ ਆਉਣਾ, ਦੰਦਾਂ ਦਾ ਹਿੱਲਣਾ, ਲਾਰ ਦੀ ਕਮੀ, ਸਾਹ ਲੈਂਦੇ ਸਮੇਂ ਵਿਸ਼ੇਸ਼ ਪ੍ਰਕਾਰ ਦੀ ਬਦਬੂ (ਐਸੀਟੌਨਿਕ ੳਡੋਰ) ਆਦਿ ਸਮੱਸਿਆਵਾਂ ਹੋ ਸਕਦੀਆਂ ਹਨ। ਡਾ. ਸਿੱਧੂ ਨੇ ਇਹ ਵੀ ਦੱਸਿਆ ਕਿ ਮਸੂੜੇ ਅਤੇ ਉਸ ਦੇ ਆਸ ਪਾਸ ਦੀਆਂ ਹੱੱਡੀਆਂ ਦੰਦਾਂ ਦੀ ਮਜ਼ਬੂਤੀ ਦਾ ਆਧਾਰ ਹੈ ਜੇਕਰ ਸ਼ੂਗਰ ਦਾ ਪੱਧਰ ਜ਼ਿਆਦਾ ਹੈ ਤਾਂ ਇਨਫੈਕਸ਼ਨ ਦਾ ਖਤਰਾ ਹੋਰ ਵੀ ਵਧ ਜਾਂਦਾ ਹੈ।ਹਾਈ ਬਲੱਡ ਸ਼ੂਗਰ ਦੇ ਮਰੀਜ ਅਕਸਰ ਗਲਾ ਸੁੱਕਣ ਦੀ ਸ਼ਿਕਾਇਤ ਕਰਦੇ ਹਨ, ਜਿਸ ਕਾਰਨ ਮੂੰਹ ਵਿੱਚ ਸਲਾਈਵਾ ਬਣਨ ਦੀ ਪ੍ਰਕਿਰਿਆ ਹੋਲੀ ਹੋ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਦੰਦਾਂ ਦੀ ਮਜ਼ਬੂਤੀ ਲਈ ਲਾਰ ਦਾ ਬਣਨਾ ਬਹੁਤ ਜਰੂਰੀ ਹੈ। ਡਾ. ਸਿੱਧੂ ਅਨੁਸਾਰ ਸਲਾਈਵਾ ਵਿੱਚ ਮੌਜੂਦ ਪ੍ਰੋਟੀਨ ਅਤੇ ਮਿਨਰਲਜ਼ ਦੰਦਾਂ ਦੀ ਬਾਹਰੀ ਪਰਤ ਲਈ ਸੁਰੱਖਿਆ ਕਵਚ ਦਾ ਕੰਮ ਕਰਦੇ ਹਨ, ਜਿਸ ਕਾਰਨ ਮਸੂੜੇ ਤੇ ਦੰਦ, ਇਨਫੈਕਸ਼ਨ ਅਤੇ ਪਲਾਕ ਤੋਂ ਬਚੇ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਸ਼ੂਗਰ ਰੋਗੀ ਆਪਣੇ ਦੰਦਾਂ ਦੀ ਨਿਯਮਿਤ ਜਾਂਚ ਦੰਦਾਂ ਦੇ ਡਾਕਟਰ ਕੋਲੋਂ ਜ਼ਰੂਰ ਕਰਵਾਉਣ।ਡਾ. ਸਿੱਧੂ ਨੇ ਕਿਹਾ ਕਿ ਦੰਦ ਜਾਂ ਦਾੜ੍ਹ ਕਢਵਾਉਣ ਲੱਗੇ ਸ਼ੂਗਰ ਪੱਧਰ ਸੰਤੁਲਿਤ ਹੋਣਾ ਚਾਹੀਦਾ ਹੈ ਦਿਨ ਵਿੱਚ ਦੋ ਵਾਰ ਸਾਫਟ ਬ੍ਰਸ਼ ਕੀਤਾ ਜਾਵੇ ਤੇ ਮੂੰਹ ਦੀ ਬਦਬੂ ਰੋਕਣ ਲਈ ਡੈਂਟਿਸਟ ਦੀ ਸਲਾਹ ਨਾਲ ਮਾਊਥ ਵਾਸ਼ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply