Monday, December 23, 2024

ਯੂਨੀਵਰਸਿਟੀ ਵਿਖੇ ਬਾਇਓਮੋਇਲਕੁਲਰ ਇੰਟਰੈਕਸ਼ਨਜ਼ ਕਾਰਫਰੰਸ ਦਾ ਉਦਘਾਟਨ

ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਦੇ ਵਿਖੇ PPN2202201818ਅੱਜ ਇੱਥੇ `ਬਾਇਓਮੋਇਲਕੁਲਰ ਇੰਟਰੈਕਸ਼ਨਜ਼ ਦੇ ਵਿਚਾਰ: ਬਾਇਓਫਿਜ਼ੀਕਲ ਪਰਸਪੈਕਟਿਵ` ਵਿਸ਼ੇ ‘ਤੇ ਕਾਰਫਰੰਸ ਦਾ ਉਦਘਾਟਨ ਹੋਇਆ।ਇਹ ਵਰਕਸ਼ਾਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਟਾ ਐਨਾਲਿਕਟਸ ਅਤੇ ਰੀਸਰਚ ਸੈਂਟਰ ਵੱਲੋਂ ਆਯੋਜਿਤ ਕਰਵਾਈ ਜਾ ਰਹੀ ਹੈ ਅਤੇ ਇਹ 26 ਫਰਵਰੀ 2018 ਨੂੰ ਸਮਾਪਤ ਹੋਵੇਗੀ।
ਇਸ ਵਰਕਸ਼ਾਪ ਦਾ ਮੁੱਖ ਮੰਤਵ ਵੱਖੋ ਵੱਖਰੇ ਬਾਇਓਮੋਲੀਕੁਲਾਂ ਦੀ ਬਣਤਰ ਅਤੇ ਆਪਸੀ ਸੰਕੇਤ ਨੂੰ ਦਰਸਾਉਣ ਲਈ ਐੱਨ ਐੱਮ ਆਰ ਸਪੈਕਟ੍ਰੋਸਕੋਪੀ, ਫ੍ਰਲੋਰੋਸੈਂਸ ਸਪੈਕਟ੍ਰੋਸਕੋਪੀ ਆਦਿ ਵਰਗੀਆਂ ਤਕਨੀਕੀ ਬਾਇਉਫੀਜ਼ੀਕਲ ਤਕਨੀਕਾਂ ਦੀਆਂ ਐਪਲੀਕੇਸ਼ਨਾਂ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ।
ਇਸ ਮੌਕੇ ਨਾਮਵਰ ਵਿਗਿਆਨੀ ਅਤੇ ਵਿਦਵਾਨ ਟੀ.ਐਫ.ਆਰ. ਸੈਂਟਰ ਫਾਰ ਇੰਟਰਡਿਸਿਪਲਿਨਰੀ ਸਾਇੰਸ, ਹੈਦਰਾਬਾਦ ਡਾ. ਕੇ.ਆਰ ਮੋਟ, ਆਈ.ਆਈ.ਟੀ ਬੰਬੇ, ਮੁੰਬਈ ਤੋਂ ਡਾ. ਆਸ਼ੂਤੋਸ਼ ਕੁਮਾਰ, ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਤੋਂ ਡਾ. ਵੀਨਸ ਸਿੰਘ ਮਿੱਠੂ ਅਤੇ ਡਾ. ਤੇਜਵੰਤ ਸਿੰਘ ਕੰਗ ਵਰਕਸ਼ਾਪ ਦੌਰਾਨ ਵੱਖ-ਵੱਖ ਵਿਸ਼ਿਆਂ ‘ਤੇ ਭਾਸ਼ਣ ਦੇਣਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply