Saturday, October 19, 2024

ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ-ਵਰਸਿਟੀ ਤਾਇਕਵਾਂਡੋ (ਪੁਰਸ਼) ਚੈਂਪੀਅਨਸ਼ਿਪ ਜਿੱਤੀ

ਆਲ ਇੰਡੀਆ ਇੰਟਰ-ਵਰਸਿਟੀ ਤਾਇਕਵਾਂਡੋ (ਇਸਤਰੀਆਂ) ਚੈਂਪੀਅਨਸ਼ਿਪ ਸ਼ੁਰੂ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) –  ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕੈਂਪਸ ਦੇ PPN2202201817ਇਨਡੋਰ ਮਲਟੀਪਰਪਜ਼ ਹਾਲ ਵਿਖੇ ਕਰਵਾਈ ਗਈ ਆਲ ਇੰਡੀਆ ਇੰਟਰਵਰਸਿਟੀ ਤਾਇਕਵਾਂਡੋ (ਪੁਰਸ਼) ਚੈਂਪੀਅਨਸ਼ਿਪ ਜਿੱਤ ਲਈ। ਇਸ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਹਾਸਲ ਕੀਤਾ ਜਦੋਂਕਿ ਐਮ.ਡੀ.ਯੂ. ਰੋਹਤਕ ਤੀਜੇ ਸਥਾਨ ‘ਤੇ ਰਹੀ।
ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕੈਂਪਸ ਦੇ ਦੇ ਇਨਡੋਰ ਮਲਟੀਪਰਪਜ਼ ਹਾਲ ਵਿਖੇ ਆਲ ਇੰਡੀਆ ਇੰਟਰਵਰਸਿਟੀ ਤਾਇਕਵਾਂਡੋ (ਇਸਤਰੀਆਂ) ਚੈਂਪੀਅਨਸ਼ਿਪ ਸ਼ੁਰੂ ਹੋ ਗਈ। ਇਹ ਚੈਂਪੀਅਨਸ਼ਿਪ 22 ਫਰਵਰੀ ਨੂੰ ਸੰਪੰਨ ਹੋਵੇਗੀ।ਇਸ ਚੈਂਪੀਅਨਸ਼ਿਪ ਵਿਚ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਲੜਕੀਆਂ ਦੀਆਂ 110 ਟੀਮਾਂ ਦੇ 500 ਖਿਡਾਰਨਾਂ ਭਾਗ ਲੈਣਗੀਆਂ।ਇਹ ਖੇਡਾਂ ਫੀਜ਼ੀਓਥੀਰੈਪਿਸਟ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਖਿਡਾਰੀਆਂ ਦੀ ਸਿਹਤ ਤੇ ਸੁਰਖਿਆ ਦਾ ਧਿਆਨ ਰਹੇ।
ਡਾ. ਸੁਖਦੇਵ ਸਿੰਘ ਡਾਇਰੈਕਟਰ ਸਪੋਰਟਸ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਇਸ ਵੱਖ-ਵੱਖ ਵਰਗਾਂ ਦੀਆਂ ਟੀਮਾਂ ਜਿਵੇਂ ਅੰਡਰ ਐਂਡ ਅਪਟੂ 46 ਕਿਲੋ; 46 ਤੋਂ ਉਪਰ ਅਤੇ 49 ਕਿੱਲ ਤਕ; 49 ਤੋਂ ਉਪਰ ਤੇ 53 ਕਿਲੋ ਤਕ; 53 ਤੋਂ ਉਪਰ ਤੇ 57 ਕਿਲੋ ਤਕ; 57 ਤੋਂ ਉਪਰ ਤੇ 62 ਕਿਲੋ ਤੱਕ; 62 ਤੋਂ ਉਪਰ ਤੇ 67 ਕਿੱਲੋ ਤਕ; 67 ਤੋਂ ਉਪਰ ਅਤੇ 73 ਕਿਲੋ ਤਕ ਅਤੇ ਓਵਰ +73 ਕਿੱਲੋ ਵਰਗ ਦੀਆਂ ਟੀਮਾਂ ਭਾਗ ਲੈਣਗੀਆਂ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …

Leave a Reply