Friday, November 22, 2024

ਡੀ.ਏ.ਵੀ. ਪਬਲਿਕ ਸਕੂਲ ਵਿਖੇ ਮਨਾਇਆ ਮਾਂ ਬੋਲੀ ਦਿਵਸ

PPN220209

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ)- ਮਾਂ ਬੋਲੀ ਦਿਵਸ ਮੌਕੇ ਡੀ.ਏ.ਵੀ.ਪਬਲਿਕ ਸਕੂਲ, ਲਾਰੰਸ ਰੋਡ, ਵਿਖੇ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਦੀ ਅਗਵਾਈ ਹੇਠ ਮਾਂ ਬੋਲੀ ਦਿਵਸ ਸਮੂਹ ਪੰਜਾਬੀ ਵਿਭਾਗ ਵੱਲੋਂ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਡੀ.ਏ.ਵੀ. ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ: ਦਰਸ਼ਨਦੀਪ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਉਹਨਾਂ ਨੂੰ ਰਸਮੀ ਜੀ ਆਇਆਂ ਆਖਿਆ। ਇਸ ਮੌਕੇ ਡਾ: ਦਰਸ਼ਨਦੀਪ ਨੇ ਆਪਣੇ ਸੰਬੋਧਨ ਵਿਚ ਪੰਜਾਬੀ ਜ਼ੁਬਾਨ ਦੇ ਪਿਛੋਕੜ ਨੂੰ ਦੱਸਦਿਆਂ, ਇਸ ਦੇ ਇਤਿਹਾਸਿਕ ਸਫ਼ਰ ਨੂੰ ਬਿਆਨ ਕੀਤਾ। ਗੁਰੂ ਸਾਹਿਬਾਨਾਂ ਵੱਲੋਂ ਇਸ ਜ਼ੁਬਾਨ ਨੂੰ ਭਰਪੂਰ ਕਰਨ ਲਈ ਪਾਏ ਯੋਗਦਾਨ ਦੀ ਚਰਚਾ ਕੀਤੀ। ਉਹਨਾਂ ਇਹ ਵੀ ਦੱਸਿਆ ਕਿ ਮਾਂ ਬੋਲੀ ਦਿਵਸ ਮਨਾਉਣ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ। ਇਸ ਤੋਂ ਇਲਾਵਾ ਉਹਨਾਂ ਨੇ ਅਜੋਕੇ ਸਮੇਂ ਵਿਚ ਇਸ ਦੀ ਮਹੱਤਤਾ ਵੀ ਬਿਆਨ ਕੀਤੀ ਅਤੇ ਬੱਚਿਆਂ ਨੂੰ ਇਸ ਜ਼ੁਬਾਨ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਉਹਨਾਂ ਨੇ ਆਪਣੀ ਸੋਜ਼ ਭਰਪੂਰ ਆਵਾਜ਼ ਵਿਚ ਮਾਂ ਬੋਲੀ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ। ਅੰਤ ਵਿਚ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਵੱਲੋਂ ਉਹਨਾਂ ਨੂੰ ਇੱਕ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਸ਼ਮਾ ਸ਼ਰਮਾ (ਸੁਪਰਵਾਈਜ਼ਰ), ਸ਼ੀਮਤੀ ਰੇਮਨ ਸ਼ਰਮਾ (ਸੁਪਰਵਾਈਜ਼ਰ), ਸ਼੍ਰੀਮਤੀ ਪਰਮਿੰਦਰ ਕੌਰ ਹੁੰਦਲ, ਸ਼੍ਰੀਮਤੀ ਪਰਵੀਨ ਪੰਨੂ, ਮੈਡਮ ਕਵਲਜੀਤ ਸਠਿਆਲਾ, ਸ਼੍ਰੀਮਤੀ ਜਸਪਾਲ ਕੌਰ, ਸ਼੍ਰੀਮਤੀ ਬਲਜੀਤ ਕੌਰ, ਸ਼੍ਰੀਮਤੀ ਸੁਰਿੰਦਰਜੀਤ ਕੌਰ, ਸ਼੍ਰੀਮਤੀ ਅੰਜੂ ਮਹਿੰਦਰੂ, ਸ਼੍ਰੀਮਤੀ ਰਿਤੂ ਬਾਲਾ, ਸ਼੍ਰੀਮਤੀ ਤਮੰਨਾ ਸ਼ਰਮਾ, ਸ਼੍ਰੀਮਤੀ ਸੁਖਵਿੰਦਰ ਪਾਲ ਕੌਰ, ਸ਼੍ਰੀਮਤੀ ਸੁਰਿੰਦਰ ਢਿੱਲੋਂ, ਸ਼੍ਰੀਮਤੀ ਰਾਜਵੰਤ ਕੌਰ ਅਤੇ ਹੋਰ ਪੰਜਾਬੀ ਅਧਿਆਪਕ ਹਾਜ਼ਰ ਸਨ । ਇਸ ਮੌਕੇ ਮੰਚ ਸੰਚਾਲਨ ਸ੍ਰ: ਗੁਰਬਿੰਦਰ ਸਿੰਘ ਭੱਟੀ ਨੇ ਬਾਖ਼ੂਬੀ ਕੀਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply