Thursday, September 19, 2024

ਪ੍ਰਾਇਮਰੀ ਸਕੂਲਾਂ ਦੇ 78679 ਵਿਦਿਆਰਥੀਆਂ ਨੂੰ ਦਿੱਤੀਆਂ ਮੁਫ਼ਤ ਵਰਦੀਆਂ- ਐਲੀਮੈਂਟਰੀ ਸਿਖਿਆ ਅਫਸਰ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਸਾਲ 2017-18 ਦੌਰਾਨ ਅੰਮਿ੍ਰਤਸਰ ਜਿਲੇ੍ਹ ਦੇ ਸਰਕਾਰੀ ਸਕੂਲਾਂ ਵਿੱਚ PPN0103201809ਪਹਿਲੀ ਤੋਂ 5ਵੀਂ ਜਮਾਤ ਵਿੱਚ ਪੜ੍ਹਦੇ 78679 ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰ ਸ਼ਿਸ਼ੂਪਾਲ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੀਆਂ ਸਾਰੀਆਂ ਲੜਕੀਆਂ, ਅਨੁਸੂਚਿਤ ਜਾਤੀ ਦੇ ਲੜਕੇ ਅਤੇ ਬੀ.ਪੀ.ਐਲ ਲੜਕਿਆਂ ਨੂੰ 400 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ 3 ਕਰੋੜ 14 ਲੱਖ 71 ਹਜ਼ਾਰ 6 ਸੋ ਰੁਪਏ ਦੀਆਂ ਵਰਦੀਆਂ ਦਿੱਤੀਆਂ ਗਈਆਂ ਹਨ।ਉਨ੍ਹਾਂ ਅੱਗੇ ਦੱਸਿਆ ਕਿ ਵਰਦੀਆਂ ਦਾ ਸੈਟ ਸਬੰਧਤ ਸਕੂਲ ਮੈਨੇਜਮੈਟ ਕਮੇਟੀਆਂ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਵਰਦੀ ਦੇ ਰੰਗ ਦਾ ਫੈਸਲਾ ਸਕੂਲ ਮੈਨੇਜਮੈਂਟ ਵੱਲੋਂ ਆਪਣੇ ਪੱਧਰ ਤੇ ਕੀਤਾ ਜਾਂਦਾ ਹੈ।
ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਨੇ ਅੱਗੇ ਦੱਸਿਆ ਕਿ ਜਿਲੇ੍ ਵਿੱਚ ਕੁਲ 836 ਪ੍ਰਾਇਮਰੀ ਸਕੂਲ ਹਨ ਜਿੰਨਾਂ ਵਿੱਚ ਲੜਕੀਆਂ ਦੀ ਗਿਣਤੀ 40494, ਅਨੁਸੂਚਿਤ ਜਾਤੀ ਦੇ ਲੜਕੇ 33280 ਅਤੇ ਬੀ.ਪੀ.ਐਲ ਲੜਕੇ 4905 ਹਨ। ਉਨ੍ਹਾਂ ਦੱਸਿਆ ਕਿ ਲੜਕਿਆਂ ਲਈ ਵਰਦੀ ਵਿੱਚ ਕਮੀਜ, ਪੈਂਟ, ਸਿੱਖ ਲੜਕਿਆਂ ਲਈ ਪਟਕਾ ਅਤੇ ਬਾਕੀ ਲੜਕਿਆਂ ਲਈ ਗਰਮ ਟੋਪੀ, ਗਰਮ ਸੈਵਟਰ, ਇਕ ਜੋੜਾ ਬੂਟ ਅਤੇ ਜੁਰਾਬਾਂ, ਲੜਕੀਆਂ ਇਕ ਕਮੀਜ, ਸਲਵਾਰ ਤੇ ਦੁਪੱਟਾ, ਗਰਮ ਸਵੈਟਰ, ਇਕ ਜੋੜਾ ਬੂਟ ਅਤੇ ਜ਼ੁਰਾਬਾਂ ਦਿੱਤੀਆਂ ਜਾਂਦੀਆਂ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …

Leave a Reply