Monday, December 23, 2024

ਖ਼ਾਲਸਾ ਕਾਲਜ ਵਿਖੇ ਕਰਵਾਇਆ ਅੰਤਰ ਕਾਲਜ ‘ਸਪਰਿੰਗ-2018’ ਫ਼ਲਾਵਰ ਸ਼ੋਅ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ ਅੰਤਰ ਕਾਲਜ ਫ਼ਲਾਵਰ ਸ਼ੋਅ ਅਤੇ ਪੋਸਟਰ PPN0303201813ਮੁਕਾਬਲੇ ਸਪਰਿੰਗ-2018 ਅਤੇ ਵਿਸ਼ੇਸ਼ ਸੈਮੀਨਾਰ ‘ਵਾਤਾਵਰਣ ਬਦਲਾਅ ਭੂਗੋਲਿਕ ਇਤਿਹਾਸ ਦੀ ਜੁਬਾਨੀ’ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਬੋਟੇਨੀਕਲ ਸੋਸਾਇਟੀ ਅਤੇ ਬੋਟਨੀ ਵਿਭਾਗ ਵਲੋਂ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ’ਚ 16 ਕਾਲਜਾਂ ਦੇ 400 ਵਿਦਿਆਰਥੀਆਂ ਨੇ ਫੁੱਲਾਂ ਵਾਲੇ ਗਮਲਿਆਂ ਨੂੰ ਸਜਾ ਕੇ ਅਤੇ ਵਾਤਾਵਰਣ ਬਦਲਾਵ ਵਿਸ਼ੇ ’ਤੇ ਪੋਸਟਰ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਪੰਜਾਬ ਯੂਨੀਵਰਸਿਟੀ (ਜਿਊਲਜ਼ੀ ਵਿਭਾਗ) ਦੇ ਸੇਵਾਮੁਕਤ ਪ੍ਰੋਫੈਸਰ ਡਾ. ਅਰੁਣਦੀਪ ਆਹਲੂਵਾਲੀਆ ਨੇ ਵਾਤਾਵਰਣ ਦੇ ਮੁੱਖ ਬਦਲਾਵ ਅਤੇ ਭੂਗੋਲਿਕ ਇਤਿਹਾਸ ’ਤੇ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਾਤਾਵਰਣ ਦੇ ਬਦਲਣ ਦਾ ਕਾਰਨ ਓਜੋਨ ਪਰਤ ਖ਼ਤਮ ਹੋਣ ਕਰਕੇ ਸੂਰਜੀ ਕਿਰਨਾਂ ਦਾ ਤੇਜ਼ ਹੋਣਾ, ਧਰਤੀ ਹੇਠਲੇ ਜਵਾਲਾਮੁੱਖੀਆਂ ਦਾ ਫ਼ੱਟਣਾ, ਵੱਧਦੀ ਅਬਾਦੀ ਦੀਆਂ ਗਤੀਵਿਧੀਆਂ ਅਤੇ ਮਨੁੱਖਤਾ ਦਾ ਵਾਤਾਵਰਣ ਪ੍ਰਤੀ ਦੁਰਵਿਹਾਰ ਦੱਸਿਆ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਦਿਆਂ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਕਿ ਉਹ ਹਰ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਅਸੀ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕੀਏ।ਇਸ ਮੌਕੇ ਡਾ. ਮਹਿਲ ਸਿੰਘ ਅਤੇ ਪ੍ਰੋ: ਕਿਰਨਦੀਪ ਕੌਰ ਵਲੋਂ ਪੋਸਟਰ ਅਤੇ ਫੁੱਲਾਂ ਵਾਲੇ ਗਮਲਿਆਂ ’ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।ਇਸ ਮੌਕੇ ਪ੍ਰੋ: ਪ੍ਰਮਿੰਦਰ ਕੌਰ, ਪ੍ਰੋ: ਪਵਨਦੀਪ ਕੌਰ, ਡਾ. ਹਮਿੰਦਰ ਸਿੰਘ, ਡਾ. ਹਰਜਿੰਦਰ ਸਿੰਘ, ਡਾ. ਰਾਜਬੀਰ ਸਿੰਘ, ਡਾ. ਪ੍ਰਭਜੀਤ ਕੌਰ ਅਤੇ ਡਾ. ਪਰਮਜੀਤ ਕੌਰ ਵੀ ਸ਼ਾਮਿਲ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply