
ਅੱਡਾ ਅਲਗੋਂ ਕੋਠੀ, 5 ਅਗਸਤ (ਹਰਦਿਆਲ ਸਿੰਘ ਭੈਣੀ)- ਅੱਡਾ ਅਗਲੋਂ ਕੋਠੀ ਨਜ਼ਦੀਕ ਪੈਂਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਕਥਾ ਵਾਚਕ ਪਹੁੰਚੇ।ਸਭ ਤੋਂ ਪਹਿਲਾਂ ਭਾਈ ਦਿਲਬਾਗ ਸਿੰਘ ਬਲੇਰ ਨੇ ਕਥਾ ਰਾਹੀਂ ਸਮੁੱਚੀ ਸੰਗਤ ਨੂੰ ਧਾਰਮਿਕ ਤੇ ਰਾਜਨੀਤਕ ਪੱਖ ਬਾਰੇ ਬੜੇ ਵਿਸਥਾਰ ਨਾਲ ਗੁਰਮਤਿ ਦੀ ਰੋਸ਼ਨੀ ਵਿੱਚ ਚਾਨਣਾ ਪਾਇਆ।ਉਪਰੰਤ ਭਾਈ ਤਾਜਿੰਦਰ ਸਿੰਘ ਨੇ ਸਮੁੱਚੀ ਸੰਗਤ ਨੂੰ ਕਥਾ ਰਾਹੀਂ ਦੱਸਿਆ ਕਿ ਕੇਸ ਸਿੱਖ ਵਾਸਤੇ ਕਿੰਨੇ ਜਰੂਰੀ ਹਨ ਤੇ ਕੇਸਾਂ ਦੀ ਮਹਾਨਤਾ ਕੀ ਹੈ।ਉਨ੍ਹਾਂ ਨੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾਸਤਾਨ ਸੁਣਾ ਕੇ ਸਿੱਖ ਸੰਗਤ ਨੂੰ ਭਾਵੁਕ ਕੀਤਾ।ਬਾਅਦ ਵਿੱਚ ਉਚੇਚੇ ਤੌਰ ਤੇ ਬੁਲਾਏ ਗਏ ਮਹਾਨ ਪ੍ਰਚਾਰਕ ਭਾਈ ਕਰਨਵੀਰ ਸਿੰਘ ਨਾਰਲਾ ਨੇ ਅੱਜ ਦੇ ਭੇਖੀ ਪਾਖੰਡੀ ਸੰਪਰਦਾਏ ਤੇ ਡੇਰੇਵਾਦਾਂ ਦਾ ਖੰਡਨ ਕਰਦਿਆਂ ਸੰਗਤਾਂ ਨੂੰ ਸਮਝਾਇਆ ਕਿ ਸਭ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਕਬਰ ਮੜੀ ਮਸਾਣੀ ਆਦਿ ਨੂੰ ਨਹੀਂ ਪੂਜਣਾ ਚਾਹੀਦਾ, ਉਨ੍ਹਾਂ ਗੁਰਮਤਿ ਦੀ ਰੋਸ਼ਨੀ ਵਿੱਚ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਐਨ ਕੀਲੀ ਰੱਖਿਆ ਕਿ ਤਿੰਨ ਘੰਟੇ ਦੇ ਸਮਾਗਮ ਵਿੱਚ ਸੰਗਤਾਂ ਨੇ ਬੜੀ ਹੀ ਇਕਾਗਰਤਾ ਬਣਾਈ ਰੱਖੀ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਆਈਆਂ ਸੰਗਤਾਂ ਅਤੇ ਪਹੁੰਚੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ, ਜਦਕਿ ਸਟੇਜ ਸੈਕਟਰੀ ਦੀ ਸੇਵਾ ਹਰਪਾਲ ਸਿੰਘ ਫੌਜੀ ਨੇ ਨਿਭਾਈ। ਇਸ ਮੌਕੇ ਤੇ ਸਰਪੰਚ ਸਿਮਰਨਜੀਤ ਸਿੰਘ ਭੈਣੀ, ਕਸ਼ਮੀਰ ਸਿੰਘ, ਕੁਲਵਿੰਦਤਰ ਸਿੰਘ, ਦਿਲਬਾਗ ਸਿੰਘ, ਅਜਮੇਰ ਸਿੰਘ, ਤਰਸੇਮ ਸਿੰਘ, ਬਾਬਾ ਜੋਗਾ ਸਿੰਘ, ਦਿਲਬਾਗ ਸਿੰਘ ਮੌਲਾ, ਕੁਲਦੀਪ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਹਰਭਜਨ ਸਿੰਘ, ਰਣਜੀਤ ਸਿੰਘ, ਗੁਰਜੰਟ ਸਿੰਘ ਭੈਣੀ ਆਦਿ ਹਾਜ਼ਰ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media