Wednesday, December 31, 2025

ਖ਼ਾਲਸਾ ਕਾਲਜ ਦੇ ਗਰਲਜ਼ ਹੋਸਟਲ ‘ਚ ਮਨਾਇਆ ਗਿਆ ਤੀਆਂ ਦਾ ਤਿਉਹਾਰ

PPN050814
ਅੰਮ੍ਰਿਤਸਰ, 5  ਅਗਸਤ (ਪ੍ਰੀਤਮ ਸਿੰਘ) -ਇਤਿਹਾਸਕ ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਹੋਸਟਲ ਵਿਦਿਆਰਥਣਾਂ ਦੁਆਰਾ ਕਰਵਾਏ ਗਏ ਸਮਾਗਮ ‘ਚ ਪਹਿਲੀ ਵਾਰ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਉਨ੍ਹਾਂ ਦੀ ਪਤਨੀ ਡਾ. ਰਮਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦਾ ਸ਼ੁਭ ਆਰੰਭ ਸ਼ਬਦ ਗਾਇਨ ਨਾਲ ਹੋਇਆ। ਹੋਸਟਲ ਵਿਦਿਆਰਥਣਾਂ ਨੇ ਇਸ ਮੌਕੇ ‘ਤੇ ਆਲੋਪ ਹੁੰਦੇ ਜਾ ਰਹੇ ਰੀਤੀ-ਰਿਵਾਜਾਂ, ਪਹਿਰਾਵੇ ਆਦਿ ਸਬੰਧੀ ਜਾਗਰੂਕ ਕਰਨ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਜਿਸ ਦੌਰਾਨ ਵਿਦਿਆਰਥਣਾਂ ਨੇ ਬੜੇ ਹੀ ਚਾਅ ਨਾਲ ਤੀਆਂ ਮਨਾਉਂਦਿਆ ਪੀਂਘਾਂ ਝੂਟੀਆਂ, ਗਿੱਧਾ ਤੇ ਕਿੱਕਲੀ ਪਾਈ। ਇਸ ਮੌਕੇ ਵਿਦਿਆਰਥਣਾਂ ਦੇ ਮਹਿੰਦੀ, ਰੰਗੋਲੀ, ਕਵਿਤਾ ਉਚਾਰਨ, ਫ਼ੈਂਸੀ, ਡਰੈੱਸ, ਨੇਲ ਆਰਟ, ਹੇਅਰ ਸਟਾਇਲ ਅਤੇ ਡਰਾਇੰਗ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ‘ਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ‘ਤੇ ਜੇਤੂ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਨਮਾਨਿਤ ਕਰਦਿਆ ਇਨਾਮ ਵੀ ਤਕਸੀਮ ਕੀਤੇ। ਪ੍ਰੋਫ਼ੈਸਰ ਸੁਪਨਿੰਦਰਜੀਤ ਕੌਰ ਤੇ ਹੋਸਟਲ ਸੁਪਰਡੈਂਟ ਪ੍ਰਭਜੋਤ ਕੌਰ ਦੀ ਰਹਿਨੁਮਾਈ ਹੇਠ ਆਯੋਜਿਤ ਮੇਲੇ ਵਾਂਗੂੰ ਇਸ ਤਿਉਹਾਰ ‘ਤੇ ਚੂੜੀਆਂ, ਮਹਿੰਦੀ ਅਤੇ ਆਰਟੀਫ਼ਿਸ਼ਲ ਜਿਊਲਰੀ ਆਦਿ ਦੇ ਸਟਾਲ ਤੋਂ ਇਲਾਵਾ ਵਿਦਿਆਰਥਣਾਂ ਚਾਟ, ਟਿੱਕੀਆਂ ਅਤੇ ਗੋਲ ਗੱਪਿਆਂ ਦੇ ਸਟਾਲ ਵੀ ਲਗਾਏ ਜਿਸਦਾ ਵਿਦਿਆਰਥਣਾਂ ਅਤੇ ਸਟਾਫ਼ ਨੇ ਭਰਪੂਰ ਆਨੰਦ ਮਾਣਿਆ। 

PPN050815
ਪ੍ਰੋਗਰਾਮ ਦੌਰਾਨ ਡਾ. ਰਮਿੰਦਰ ਕੌਰ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ, ਜਿਸਨੂੰ ਕਿ ਅਸੀ ਭੁਲਦੇ ਜਾ ਰਹੇ ਹਾਂ। ਇਸ ਮੌਕੇ ਪ੍ਰੋ: ਰਨਦੀਪ ਕੌਰ ਬੱਲ, ਪ੍ਰੋ: ਜਸਪ੍ਰੀਤ ਕੌਰ, ਪ੍ਰੋ: ਸਤਿੰਦਰ ਕੌਰ, ਪ੍ਰੋ: ਸਵਰਾਜ ਕੌਰ, ਪ੍ਰੋ: ਅਮ੍ਰਿਤ ਕੌਰ, ਪ੍ਰੋ: ਸਵੀਤਾ, ਡਾ. ਚਰਨਜੀਤ ਸਿੰਘ, ਪ੍ਰੋ: ਪੀ. ਕੇ. ਅਹੂਜਾ, ਪ੍ਰੋ: ਹਰਲੀਨ ਕੌਰ, ਪ੍ਰੋ: ਰੀਚਨ ਮੌਜ਼ੂਦ ਸਨ। ਸਮਾਗਮ ‘ਚ ਸਟੇਜ਼ ਦੀ ਭੂਮਿਕਾ ਅਮਨੀਤ ਕੌਰ ਅਤੇ ਸੰਦੀਪ ਕੌਰ ਨੇ ਬਾਖੂਬੀ ਨਿਭਾਈ। 

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply