Friday, October 18, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮੁੱਢਲੀ ਖੋਜ ਵਿਧੀ ਤੇ ਖੋਜ ਨੈਤਿਕਤਾ ਵਿਸ਼ੇ ‘ਤੇ ਵਰਕਸ਼ਾਪ ਸ਼ੁਰੂ

PPN06081407

ਅੰਮ੍ਰਿਤਸਰ, 6 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੀ.ਐਚ.ਡੀ ਅਤੇ ਪੋਸਟ ਡਾਕਟਰਲ ਖੋਜਾਰਥੀਆਂ ਲਈ ਮੁੱਢਲੀ ਖੋਜ ਵਿਧੀ ਅਤੇ ਖੋਜ ਨੈਤਿਕਤਾ ਵਿਸ਼ੇ ਤੇ ਵਰਕਸ਼ਾਪ ਅੱਜ ਇਥੇ ਸ਼ੁਰੂ ਹੋ ਗਈ।ਅਕਾਦਮਿਕ ਸਟਾਫ਼ ਕਾਲਜ ਵੱਲੋ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿਚ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ 21 ਖੋਜਾਰਥੀ ਭਾਗ ਲੈ ਰਹੇ ਹਨ।
ਖੋਜ ਡਾਇਰੈਕਟਰ, ਪ੍ਰੋ. ਟੀ.ਐਸ. ਬੇਨੀਪਾਲ ਨੇ ਵਰਕਸ਼ਾਪ ਦਾ ਉਦਘਾਟਨ ਕੀਤਾ।ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਖੋਜਾਰਥੀਆਂ ਲਈ ਲਗਾਈ ਜਾ ਰਹੀ ਇਹ ਵਰਕਸ਼ਾਪ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਕਿ ਖੋਜਾਰਥੀਆਂ ਨੇ ਆਪਣੇ ਆਪਣੇ ਖੇਤਰਾਂ ਵਿਚ  ਅੱਗੇ ਜਾ ਕੇ ਮਿਆਰੀ ਖੋਜ ਕਰਨੀ ਹੈ। ਉਹਨਾਂ ਕਿਹਾ ਕਿ ਆਪਣੇ ਕੋਰਸ ਵਰਕ ਦੌਰਾਨ ਖੋਜਾਰਥੀ ਖੋਜ ਵਿਧੀ ਬਾਰੇ ਗਿਆਨ ਹਾਸਲ ਕਰਦੇ ਹਨ,ਜੋ ਕਿ ਯੂ.ਜੀ.ਸੀ ਨਿਯਮਾਂ ਅਨੁਸਾਰ ਜ਼ਰੂਰੀ ਹੈ ਪਰ ਖੋਜ਼ ਵਿਧੀ ਦੀਆਂ ਕੋਈ ਨਿਸਚਿਤ ਸੀਮਾਵਾਂ ਨਹੀੱ ਹੁੰਦੀਆਂ। ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹੀ ਖੋਜ਼ ਵਿਧੀ ਨਹੀਂ ਹੈ ਜਿਹੜੀ ਵੱਖਰੇ ਵੱਖਰੇ ਖੇਤਰਾਂ ਵਿਚ ਬੇਤਹਾਸ਼ਾ ਵਰਤੀ ਜਾ ਸਕੇ। ਉਨ੍ਹਾਂ ਕਿਹਾ ਕਿ ਰਾਸ਼ਟਰ ਦੇ ਵਿਕਾਸ ਲਈ ਮਿਆਰੀ ਖੋਜ਼ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਸ ਲਈ ਸਖਤ ਮਿਹਨਤ, ਲਗਨ ਅਤੇ ਅਨੁਸ਼ਾਸਨ ਦੀ ਲੋੜ ਹੈ।ਖੋਜ਼ ਦੇ ਖੇਤਰ ਵਿਚ ਨੈਤਿਕਤਾ ਵਿਸ਼ੇ ਤੇ ਗੱਲ ਕਰਦਿਆਂ ਉਨ੍ਹਾਂ ਅਕਾਦਮਿਕਤਾ ਦੇ ਵਿਚ ਡਿੱਗ ਰਹੀਆਂ ਨੈਤਿਕ ਕਦਰਾਂ ਕੀਮਤਾਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਐਂਟੀ ਪਲੈਗਰਿਜ਼ਮ ਸਾਫਟਵੇਅਰਜ਼ ਦੀ ਮਦਦ  ਨਾਲ ਇਸ ਅਕਾਦਮਿਕ ਬੁਰਾਈ ਨੂੰ ਦੂਰ ਕੀਤਾ ਜਾ ਸਕਦਾ ਹੈ।
ਵਿਭਾਗ ਦੀ ਡਾਇਰੈਕਟਰ ਪ੍ਰੋ. ਅਵੀਨਾਸ਼ ਕੌਰ ਨਾਗਪਾਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਆਸ ਜਤਾਈ ਕਿ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਖੋਜਾਰਥੀ ਪ੍ਰਾਪਤ ਹੋਣ ਵਾਲੇ ਗਿਆਨ ਨੂੰ ਆਪਣੀ ਖੋਜ ਵਿਚ ਵਰਤਣ ਅਤੇ ਹੋਰਨਾਂ ਖੋਜਾਰਥੀਆਂ ਤੱਕ ਇਸ ਨੂੰ ਵੰਡਣ। ਡਾ. ਮੋਹਨ ਕੁਮਾਰ ਰੀਡਰ ਅਕਾਦਮਿਕ ਸਟਾਫ ਕਾਲਜ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply