Monday, December 23, 2024

ਰੋਜ਼ਿਆਂ ਤੋਂ ਪਹਿਲਾਂ ਸ਼ਹਿਰ ਦੀਆਂ ਗਲੀਆਂ-ਨਾਲੀਆਂ ਦੀ ਹਾਲਤ ਬਦਲੇਗੀ- ਤਾਰਿਕ ਪੀ.ਏ

ਸ਼ਹਿਜਾਦਪੁਰਾ ਦੀਆਂ ਗਲੀਆਂ ‘ਚ ਇੰਟਰਲਾਕਿੰਗ ਟਾਇਲਾਂ ਲਾਉਣ ਦਾ ਕੀਤਾ ਉਦਘਾਟਨ

PPN2403201813ਮਾਲੇਰਕੋਟਲਾ (ਸੰਦੌੜ), 24 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਦੀ ਲੋਕ ਨਿਰਮਾਣ, ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਵੱਲੋਂ ਮਈ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਪਵਿੱਤਰ ਰਮਜ਼ਾਨ ਉਲ ਮੁਬਾਰਕ (ਰੋਜ਼ਿਆਂ) ਦੇ ਮਹੀਨੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਦੀ ਹਾਲਤ ਬਦਲਣ ਅਤੇ ਮੁਰੰਮਤ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਜਿਸ ਤਹਿਤ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੇ ਗਲੀਆਂ, ਨਾਲੀਆਂ ਦਾ ਨਵ-ਨਿਰਮਾਣ ਤੇ ਮੁਰੰਮਤ ਕਰਨ ਦਾ ਕੰਮ ਸਥਾਨਕ ਨਗਰ ਕੋਂਸਲ ਵੱਲੋਂ ਜੰਗੀ ਪੱਧਰ `ਤੇ ਜਾਰੀ ਕੀਤਾ ਹੋਇਆ ਹੈ।ਕੋਂਸਲ ਦੇ ਵਾਰਡ ਨੰਬਰ 29 ਦੇ ਮਾਨਾ ਰੋਡ ਦੇ ਮੁਹੱਲਾ ਸ਼ਹਿਜਾਦਪੁਰਾ ਦੀਆਂ ਗਲੀਆਂ ਵਿੱਚ ਕਰੀਬ 5 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਇਲਾਂ ਲਾਉਣ ਦਾ ਉਦਘਾਟਨ ਅੱਜ ਕੋਂਸਲਰ ਠੇਕੇਦਾਰ ਹਾਜੀ ਅਬਦੁੱਲਾ ਦੀ ਅਗਵਾਈ ਵਿੱਚ ਮੈਡਮ ਰਜ਼ੀਆ ਸੁਲਤਾਨਾ ਦੇ ਪੀ.ਏ ਮੁਹੰਮਦ ਤਾਰਿਕ, ਦਰਬਾਰਾ ਸਿੰਘ ਤੇ ਨਗਰ ਕੋਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫੋਜੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।
ਮੁਹੰਮਦ ਤਾਰਿਕ ਨੇ ਦੱਸਿਆ ਕਿ ਰੋਜ਼ਿਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰ ਵਿੱਚ ਅਧੂਰੀ ਸੀਵਰੇਜ ਪ੍ਰਣਾਲੀ, ਪੀਣ ਵਾਲਾ ਸਾਫ ਪਾਣੀ ਅਤੇ ਸਟਰੀਟ ਲਾਇਟਾਂ ਦੀ ਵਿਸ਼ੇਸ਼ ਵਿਵੱਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸਲਾਮ ਧਰਮ ਦੇ ਪਵਿੱਤਰ ਰੋਜ਼ਿਆਂ ਦੇ ਮਹੀਨੇ ਵਿੱਚ ਸ਼ਹਿਰ ਦੇ ਹਰ ਗਲੀ ਮੁਹੱਲੇ ਵਿੱਚ ਸਫਾਈ ਯਕੀਨੀ ਬਣਾਈ ਜਾ ਰਹੀ ਹੈ ਤੇ ਨਾਲੀਆਂ ਤੇ ਸੀਵਰੇਜ ਦੇ ਗੰਦੇ ਪਾਣੀ ਦੀ ਲੀਕੇਜ ਦੀ ਹਰ ਥਾਂ ਢੁੱਕਵੀਂ ਮੁਰੰਮਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾ ਮੈਡਮ ਰਜ਼ੀਆ ਸੁਲਤਾਨਾ ਵੱਲੋਂ ਸ਼ਹਿਰ ਦੇ ਵਿਕਾਸ ਲਈ ਪੈਸੇ ਦੀ ਕੋਈ ਘਾਟ ਨਹੀਂ ਰੱਖੀ ਜਾ ਰਹੀ, ਸਗੋਂ ਸ਼ਹਿਰ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਮੰਤਵ ਨਾਲ ਹਰ ਘਰ ਵਿੱਚ ਪੀਣ ਵਾਲਾ ਸਾਫ ਪਾਣੀ ਪੁੱਜਦਾ ਕਰਨਾ ਨਗਰ ਕੋਂਸਲ ਦੀ ਪਹਿਲ ਕਦਮੀ ਹੈ।ਇਸ ਮੌਕੇ ਠੇਕੇਦਾਰ ਮੁਹੰਮਦ ਅਸ਼ਰਫ, ਮੁਹੰਮਦ ਅਰਸ਼ਦ ਬਿੱਲਾ, ਅਬਦੁਲ ਰਸ਼ੀਦ ਸੀਦਾ, ਮਹਿਰਦੀਨ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply