ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਸਥਾਨ ਰੱਖਦੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਦਾ ਸਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ।ਸਕੂਲ ਦੇ ਮੁੱਖ ਪ੍ਰਬੰਧਕ ਦੇਵ ਦਰਦ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ।ਇਸ ਸਮਾਗਮ ਦਾ ਆਗਾਜ਼ ਸ਼ਾਇਰ ਐਸ.ਨਸੀਮ ਨੇ ਆਪਣੀ ਖੂਬਸੂਰਤ ਗਜ਼ਲ ‘ਦਰਾਂ ਦਰਵਾਜਿਆਂ ਦੀ ਖੈਰ ਹੋਵੇ’ ਨਾਲ ਕੀਤਾ।ਉਪਰੰਤ ਸਕੂਲ ਪ੍ਰਿੰਸੀਪਲ ਟੀਨਾ ਸ਼ਰਮਾ ਅਤੇ ਸੁਭਾਸ਼ ਪਰਿੰਦਾ ਨੇ ਸਕੂਲ ਗਤੀਵਿਧੀਆਂ ਦੀ ਸਲਾਨਾ ਰਿਪੋਰਟ ਪੇਸ਼ ਕੀਤੀ।ਸਮਾਗਮ ’ਚ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ ਪੰਜਾਬੀ ਵਿਦਵਾਨ ਡਾ. ਹਰਭਜਨ ਸਿੰਘ ਭਾਟੀਆ ਅਤੇ ਡਾ. ਲਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਜਿਹੇ ਸਕੂਲਾਂ ਵਿਚੋਂ ਮਿਹਨਤੀ ਅਧਿਆਪਕਾਂ ਕੋਲੋਂ ਪੜ੍ਹੇ ਬਚੇ ਜਿੱ ਕਾਲਜ਼ਾਂ, ਯੂਨੀਵਰਸਿਟੀਆਂ ਦੀ ਉਚੇਰੀ ਸਿੱਖਆ ’ਚ ਬੁਲੰਦੀਆਂ ਨੂੰ ਛੂੰਹਦੇ ਹਨ, ਉਥੇ ਜਿੰਦਗੀ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਵਿੱਚ ਵੀ ਅਹਿਮ ਯੋਗਦਾਨ ਪਾਉਂਦੇ ਹਨ।ਕਨੇਡਾ ਨਿਵਾਸੀ ਹਰਜੀਤ ਗਿੱਲ ਅਤੇ ਸ਼ਿਕਾਗੋ ਨਿਵਾਸੀ ਕੁਲਦੀਪ ਸਿੰਘ ਨੇ ਵੀ ਸਕੂਲ ਦੇ ਛੋਟੇ-ਛੋਟੇ ਬੱਚਿਆਂ ਵਲੋਂ ‘ਜੁੱਤੀ ਪਟਿਆਲੇ ਦੀ… ’ ਗੀਤ ਤੇ ਕੀਤੀ ਭਾਵਪੂਰਤ ਕੋਰੀਓਗ੍ਰਾਫੀ ਦੀ ਸਹਾਰਨਾ ਕੀਤੀ। ਕੌਂਸਲਰ ਪ੍ਰਮੋਦ ਬਬਲਾ, ਡਾ. ਨਿਰਮਲ ਸਿੰਘ, ਡਾ. ਆਂਚਲ ਅਤੇ ਸਤਬੀਰ ਸਿੰਘ ਭਾਟੀਆ ਨੇ ਹਾਜ਼ਰ ਵਿਸ਼ੇਸ਼ ਮਹਿਮਾਨਾਂ ਨਾਲ ਰਲ-ਮਿਲ ਕੇ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।ਆਏ ਮਹਿਮਾਨਾਂ ਦਾ ਧੰਨਵਾਦ ਸਾਂਝੇ ਤੌਰ `ਤੇ ਪ੍ਰਤੀਕ ਸਹਿਦੇਵ ਅਤੇ ਅੰਕਿਤਾ ਸਹਿਦੇਵ ਨੇ ਕੀਤਾ, ਜਦਕਿ ਮੰਚ ਸੰਚਾਲਨ ਮੈਡਮ ਮਮਤਾ, ਅਰਜਨ ਗੁਪਤਾ ਅਤੇ ਨਵਦੀਪ ਨੇ ਸਾਂਝੇ ਤੌਰ ਤੇ ਨਿਭਾਇਆ। ਹੋਰਨਾਂ ਤੋਂ ਇਲਾਵਾ ਯਸ਼ਪਾਲ ਸ਼ੌਰੀ, ਪ੍ਰਿਥੀਪਾਲ ਬੰਟੀ, ਅਸ਼ਵਨੀ ਛਾਬੜਾ, ਸਤਪਾਲ ਭਗਤ, ਸ੍ਰੀਮਤੀ ਕੁਸ਼ਮਲਤਾ, ਪਰਮਜੀਤ ਕੌਰ ਆਰਟਿਸਟ, ਮੈਡਮ ਤ੍ਰਿਪਤਾ, ਗੀਤਾ, ਸੁਰਿੰਦਰ ਸਿੰਘ, ਪੂਨਮ ਸ਼ਰਮਾ, ਏ.ਕੇ ਮਹਿਰਾ, ਮੋਹਿਤ ਸਹਿਦੇਵ ਅਤੇ ਸਕੂਲ ਸਟਾਫ ਨੇ ਸਮਾਗਮ ਨੂੰ ਭਰਪੂਰਤਾ ਬਖਸ਼ੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …