Monday, December 23, 2024

ਅਹਿਮ ਪੁਜੀਸ਼ਨਾਂ ਹਾਸਲ ਕਰਨ ਵਾਲੇ ਸਕੂਲੀ ਬੱਚੇ ਸਨਮਾਨਿਤ

PPN2503021804ਸੰਦੌੜ, 25 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਖੁਰਦ ਦੇ ਇਸਲਾਮੀਆਂ ਪ੍ਰਾਇਮਰੀ ਸਕੂਲ ਵਿਖੇ ਸਕੂਲ ਦਾ ਸਲਾਨਾਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵਧੀਆਂ ਪੁਜੀਸਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਕੇਐਸ ਕੰਬਾਇਨ ਦੇ ਐਮ.ਡੀ ਅਤੇ ਵਿਸ਼ਵਕਰਮਾਂ ਵੈਲਫੇਅਰ ਸੁਸਾਇਟੀ ਮਲੇਰਕੋਟਲਾ ਦੀ ਪ੍ਰਧਾਨ ਇੰਦਰਜੀਤ ਸਿੰਘ ਮੁੰਡੇ ਅਤੇ ਸੁਸਾਇਟੀ ਦੇ ਸੈਕਟਰੀ ਚਰਨਦਾਸ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਇੰਦਰਜੀਤ ਸਿੰਘ ਵੱਲੋਂ ਲੋੜਵੰਦ ਬੱਚਿਆਂ ਨੰੁ ਕਾਪੀਆਂ, ਕਿਤਾਬਾਂ, ਵਰਦੀਆਂ ਦੇਣ ੳਤੇ ਸਕੂਲ਼ ਲਈ ਵੱਡੀ ਗਿਣਤੀ ਵਿੱਚ ਬੂਟੇ ਲਗਾਉਣ ਦਾ ਐਲਾਨ ਵੀ ਕੀਤਾ।ਇਸ ਮੌਕੇ ਮੁੱਖ ਅਧਿਆਪਕਾ ਮੈਡਮ ਰੇਸ਼ਮਾ ਮਲਿਕ, ਮੈਡਮ ਸੰਦੀਪ ਕੌਰ, ਅਬਦੁੱਲ ਕਾਦਿਰ, ਮੁਹੰਮਦ ਸਾਕਿਰ, ਕਮੇਟੀ ਮੈਬਰ ਮਲਿਕ ਮੁਸ਼ਤਾਕ, ਰਜਾਕ ਮੁਹੰਮਦ, ਯਾਸੀਨ, ਅਮਜ਼ਦ ਖਾਨ, ਮੁਹੰਮਦ ਸਲਤਾਨ ਤੇ ਬੱਚਿਆਂ ਦਾ ਮਾਪੇ ਵੀ ਹਾਜ਼ਰ ਸਨ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply