ਅੰਮ੍ਰਿਤਸਰ, 27 ਮਾਰਚ – (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਤਾਨੀਆਂ ਦੀ ਸੰਸਦ ਵਿੱਚ ਦਸਤਾਰ ਦਿਹਾੜਾ ਮਨਾਉਣ ਦਾ ਸਵਾਗਤ ਕੀਤਾ ਹੈ।ਬਰਤਾਨੀਆਂ ਦੀ ਸੰਸਦ ਵੱਲੋਂ ਦਸਤਾਰ ਦਿਵਸ ਮਨਾਉਣ ਨਾਲ ਦਸਤਾਰ ਦੀ ਆਨ-ਸ਼ਾਨ ਵਿਚ ਹੋਰ ਵਾਧਾ ਹੋਵੇਗਾ।
ਜਾਰੀ ਪ੍ਰੈਸ ਬਿਆਨ ਰਾਹੀਂ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਰਤਾਨੀਆਂ ਦੀ ਸੰਸਦ ਵਿਚ ਦਸਤਾਰ ਦਿਹਾੜਾ ਮਨਾਏ ਜਾਣ ਦਾ ਸਵਾਗਤ ਕੀਤਾ ਹੈ।ਉਨ੍ਹਾਂ ਕਿਹਾ ਕਿ ਬਰਤਾਨੀਆਂ ਦੀ ਸਰਕਾਰ ਵੱਲੋਂ ਚੁੱਕੇ ਇਸ ਕਦਮ ਨਾਲ ਸਿੱਖਾਂ ਦੀ ਆਨ-ਸ਼ਾਨ ਦਸਤਾਰ ਸਬੰਧੀ ਸਾਰੇ ਦੇਸ਼ਾਂ ਵਿਚ ਗਲ ਜਾਵੇਗੀ।ਇਸ ਨਾਲ ਸਿੱਖਾਂ ਦੀ ਪਹਿਚਾਣ ਸਬੰਧੀ ਪਾਏ ਜਾਂਦੇ ਭੁਲੇਖੇ ਦੂਰ ਹੋਣਗੇ।ਉਨ੍ਹਾਂ ਕਿਹਾ ਕਿ ਫਰਾਂਸ਼ ਸਰਕਾਰ ਨੂੰ ਵੀ ਬਰਤਾਨੀਆਂ ਵਰਗੇ ਦੇਸ਼ ਦੀ ਅਜਿਹੀ ਪਹਿਲਕਦਮੀ ਤੋਂ ਸਬਕ ਲੈਣਾ ਚਾਹੀਦਾ ਹੈ।
ਜਿਕਰਯੋਗ ਹੈ ਕਿ ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਬਰਤਾਨੀਆਂ ਵਿਚ ਈਕੋਸਿੱਖ ਸੰਸਥਾ ਦੇ ਰਵਨੀਤ ਸਿੰਘ ਦੀ ਦਸਤਾਰ `ਤੇ ਹਮਲਾ ਕੀਤਾ ਗਿਆ ਸੀ ਤੇ ਉਥੋਂ ਦੀ ਸਰਕਾਰ ਨੇ ਦਸਤਾਰ ਦੀ ਪਛਾਣ ਤੇ ਇਸ ਦੀ ਮਹੱਤਤਾ ਵਿੱਚ ਵਾਧਾ ਕਰਨ ਲਈ ਇਹ ਵਿਸ਼ੇਸ ਉਪਰਾਲਾ ਕੀਤਾ ਹੈ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …