Thursday, March 27, 2025

ਖ਼ਾਲਸਾ ਕਾਲਜ ਵਿਖੇ ਖਾਧ-ਪਦਾਰਥਾਂ ਦੇ ਕਾਰੋਬਾਰ ’ਤੇ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬਰਿ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਵੱਲੋਂ ‘ਖਾਧ-ਪਦਾਰਥਾਂ PPN0404201810ਦੇ ਕਾਰੋਬਾਰ’ ਵਿਸ਼ੇ ’ਤੇ ਇਕ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਡਾ. ਪ੍ਰਵੀਨ ਜਾਧਵ ਇੰਸਟੀਚਿਊਟ ਆਫ਼ ਇਨਫਰਾਸਟਰੱਕਚਰ, ਟੈਕਨਾਲੋਜੀ, ਖੋਜ ਅਤੇ ਪ੍ਰਬੰਧਨ, ਅਹਿਮਦਾਬਾਦ ਅਤੇ ਪ੍ਰਤੀਕ ਨਵਾਲੇ, ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ (ਐਫ਼.ਆਈ.ਈ.ਓ) ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
    ਉਕਤ ਮਾਹਿਰਾਂ ਨੇ ਕੌਮਾਂਤਰੀ ਖੁਰਾਕ ਕਾਰੋਬਾਰ ’ਚ ਸ਼ਾਮਿਲ ਵੱਖੋ-ਵੱਖਰੇ ਢੰਗਾਂ ਬਾਰੇ ਅਤੇ ਤਬਦੀਲੀਆਂ ਸਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੂਜਾ ਪਾਧ-ਪਦਾਰਥ ਪੈਦਾ ਕਰਨ ਵਾਲਾ ਦੇਸ਼ ਹੈ ਅਤੇ ਘਰੇਲੂ ਮਾਰਕੀਟ ਦਾ ਵੱਧਦਾ ਸਰੂਪ ਖਾਧ-ਪਦਾਰਥ ਦੀ ਵੱਧਦੀ ਮੰਗ ਨੂੰ ਉਜਾਗਰ ਕਰਦਾ ਹੈ।ਉਨ੍ਹਾਂ ਕਿਹਾ ਕਿ ਭਾਰਤ ਜਿਨ੍ਹਾਂ ’ਚ ਪੰਜਾਬ ਖਾਸ ਤੌਰ ’ਤੇ ਸ਼ਾਮਿਲ ਹੈ, ’ਚ ਨਵੀਂ ਤਕਨੀਕਾਂ ਅਪਨਾਉਣ ਦੀ ਜਰੂਰਤ ਹੈ ਤਾਂ ਕਿ ਰੋਜ਼ਮਰ੍ਹਾ ਦੀਆਂ ਖਾਧ ਵਸਤੂਆਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ।
    ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਮਹਿਮਾਨ ਦਾ ਸਵਾਗਤ ਕਰਦਿਆ ਕਿਹਾ ਕਿ ਖਰੀਦ ਸ਼ਕਤੀ ਦੇ ਪੱਖੋਂ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਫ਼ਾਰਮ ਉਤਪਾਦਕ ਅਤੇ ਤੀਸਰਾ ਸਭ ਤੋਂ ਵੱਡਾ ਅਰਥਚਾਰਾ ਹੈ।ਉਨ੍ਹਾਂ ਕਿਹਾ ਕਿ ਭਾਰਤੀ ਭੋਜਨ ਬਜ਼ਾਰ ਵਿਸ਼ਾਲ ਹੈ ਅਤੇ ਦਿਨ ਪ੍ਰਤੀ ਦਿਨ ਵਧ ਰਿਹਾ ਹੈ ਅਤੇ ਇਸ ਨੇ ਇੰਡੀਅਨ ਫੂਡ ਇੰਡਸਟਰੀ ਨੂੰ ਵਿਦੇਸ਼ੀ ਮੁਲਕਾਂ ’ਚ ਆਵਾਜ਼ ਮਾਰਕੀਟ ਦੀ ਸਥਿਤੀ ’ਤੇ ਕਬਜ਼ਾ ਕਰਨ ਦੇ ਯੋਗ ਬਣਾਇਆ ਹੈ। ਉਨ੍ਹਾਂ ਕਿਹਾ ਕਿ ਖੁਰਾਕ ਦੀਆਂ ਵਸਤਾਂ ’ਚ ਦਰਾਮਦ-ਆਯਾਤ ਆਮ ਹੈ ਅਤੇ ਫੂਡ ਸਾਇੰਸ ਦੇ ਵਿਦਿਆਰਥੀਆਂ ਲਈ ਉਦਯੋਗੀਕਰਨ ਦੇ ਯਤਨ ਵਜੋਂ ਅਪਣਾਇਆ ਜਾ ਸਕਦਾ ਹੈ।
    ਇਸ ਮੌਕੇ ਵਿਭਾਗ ਦੇ ਮੁਖੀ ਡਾ. ਮਨਬੀਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇੰਡੀਅਨ ਫ਼ੂਡ ਇੰਡਸਟਰੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਇਸਦੇ ਵਪਾਰਿਕ ਮਾਹੌਲ ਵੀ ਇਸ ਉਦਯੋਗ ਲਈ ਚੰਗੀ ਤਰ੍ਹਾਂ ਸੰਗਠਿਤ ਅੰਤਰਰਾਸ਼ਟਰੀ ਪੱਧਰ ਦੇ ਪ੍ਰਬੰਧਕ ਹਨ ਜਿਨ੍ਹਾਂ ਅੰਤਰਰਾਸ਼ਟਰੀ ਵਪਾਰ ਦਾ ਪਹਿਲਾਂ ਹੀ ਗਿਆਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਭਾਸ਼ਣਾਂ ’ਚ ਖਾਣੇ ਦੇ ਉਤਪਾਦਾਂ ਦੀ ਆਯਾਤ-ਨਿਰਯਾਤ ਨੀਤੀ ਬਾਰੇ ਸਿੱਖਣ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਮੌਕੇ ਡਾ. ਗੁਰਸ਼ਰਨ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
    ਸੈਮੀਨਾਰ `ਚ  ਡਾ. ਸੰਦੀਪ ਸਿੰਘ, ਡਾ. ਦਵਿੰਦਰ ਪਾਲ ਸਿੰਘ, ਡਾ. ਸੀਰਤਪ੍ਰੀਤ ਕੌਰ, ਡਾ. ਸ਼ੁਭਪੀਤ ਕੌਰ, ਪ੍ਰੋ. ਰਿਤੂਪ੍ਰਿਯਾ, ਡਾ. ਸੁਖਬੀਰ ਸਿੰਘ, ਡਾ. ਹਰਮੀਤ ਚੌਹਾਨ, ਪ੍ਰੋ. ਕਮਲਦੀਪ ਕੌਰ, ਡਾ. ਰਾਜਨ ਸ਼ਰਮਾ, ਪ੍ਰੋ. ਨੈਨਸੀਦੀਪ ਕੌਰ, ਪ੍ਰੋ. ਨਿਧੀ ਚੋਪੜਾ ਅਤੇ ਪ੍ਰੋ. ਪ੍ਰਭਜੋਤ ਕੌਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਭਾਰਤੀ ਗਿਆਨ ਪ੍ਰਣਾਲੀਆਂ ਨਾਲ ਤਾਲਮੇਲ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 26 ਮਾਰਚ (ਸੂਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਵਿਖੇ ਇੰਡੀਅਨ …

Leave a Reply