Wednesday, December 31, 2025

ਚੋਰੀ ਤੇ ਲੁੱਟ ਖੋਹ’ਚ ਸ਼ਾਮਲ ਦੋਸ਼ੀ ਨਜਾਇਜ਼ ਅਸਲੇ ਸਮੇਤ ਕਾਬੂ

PPN07081415
ਬਠਿੰਡਾ, 7  ਅਗਸਤ (ਜਸਵਿੰਦਰ ਸਿੰਘ ਜੱਸੀ)-  ਸੀਨੀਅਰ ਪੁਲਿਸ ਕਪਤਾਨ ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜਿਲਾ ਅੰਦਰ ਹੋ ਰਹੀਆ ਚੋਰੀ ਦੀਆ ਵਾਰਦਾਤਾ,ਨਜਾਇਜ ਅਸਲੇ ਦੀ ਹੋ ਰਹੀ ਦੁਰ ਵਰਤੋ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਲਾ ਵਿੱਚ ਅਮਨ ਸ਼ਾਤੀ ਨੂੰ ਬਹਾਲ ਰੱਖਣ ਲਈ, ਮਾੜੇ ਅਨਸ਼ਰਾ ਨੂੰ ਕਾਬੂ ਕਰਨ ਅਤੇ ਚੋਰੀ ਦੀਆ ਵਾਰਦਾਤਾ ਨੂੰ ਰੋਕਣ /ਟਰੇਸ ਕਰਨ ਲਈ ਸਵਰਨ ਸਿੰਘ ਖੰਨਾ, ਕਪਤਾਨ ਪੁਲਿਸ (ਡੀ) ਬਠਿੰਡਾ ਦੀ ਸੁਪਰਵੀਜਨ ਹੇਠ ਗੁਰਮੇਲ ਸਿੰਘ, ਉਪ ਕਪਤਾਨ ਪੁਲਿਸ (ਡੀ) ਬਠਿੰਡਾ ਅਤੇ ਛ੯ ਜਗਦੀਸ਼ ਕੁਮਾਰ ਇੰਚਾਰਜ, ਸੀ.ਆਈ.ਏ. ਸਟਾਫ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਚਲਾਈ ਗਈ ਮੁਹਿੰਮ ਦੋਰਾਨ ਉਸ ਸਮੇ ਵੱਡੀ ਸਫਲਤਾ ਪ੍ਰਾਪਤ ਹੋਈ।ਜਦੋ ਏ.ਐਸ.ਆਈ. ਬਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ. ਸਟਾਫ ਵੱਲੋ ਦੌਰਾਨੇ ਨਾਕਾਬੰਦੀ ਤਲਵੰਡੀ ਸਾਬੋ ਪੁਲ ਸੂਆ ਪਰ ਸ਼ੱਕੀ ਪੁਰਸ਼ਾ ਤੇ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾ ਖੁਫੀਆ ਇਤਲਾਹ ਮਿਲੀ ਕਿ ਮੋਹਨ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਏਕਰਣ ਥਾਣਾ ਚਕਸਾਨਾ ਜਿਲ੍ਹਾ ਭਰਤਪੁਰ, (ਰਾਜਸਥਾਨ), ਸੰਜੇ ਉਰਫ ਕਰਨ ਸਿੰਘ ਕੌਮ ਬੌਰੀਆ ਵਾਸੀ ਹੰਸ ਕਲੋਨੀ ਫਤਿਹਾਬਾਦ (ਹਰਿਆਣਾ), ਰਕੇਸ਼ ਉਰਫ ਸ਼ੁਭਾਸ਼ ਪੁੱਤਰ ਜੌਹਰੀ ਕੌਮ ਬੌਰੀਆ ਵਾਸੀ ਚੰਨਣਪੁਰ ਜਿਲ੍ਹਾ ਭਰਤਪੁਰ, (ਰਾਜਸਥਾਨ) ਹਾਲ ਅਬਾਦ ਝੁੱਗੀਆਂ ਅਨਾਜ ਮੰਡੀ ਤਲਵੰਡੀ ਸਾਬੋ ਜਿਲਾ ਬਠਿੰਡਾ, ਜੋ ਕਿ ਆਪਸ ਵਿੱਚ ਰਿਸ਼ਤੇਦਾਰ ਹਨ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ।ਇਹ ਗੈਂਗ ਆਪਣੇ ਪਾਸ ਮਾਰੂ ਹਥਿਆਰ ਅਤੇ ਨਜਾਇਜ ਅਸਲਾ ਵਗੈਰਾ ਰੱਖਦਾ ਹੈ ।ਇਸ ਗੈਂਗ ਵੱਲੋ  ਮਲੋਟ, ਅਬੋਹਰ, ਗਿੱਦੜਬਾਹਾ ਅਤੇ ਬਠਿੰਡਾ ਦੇ ਆਸ-ਪਾਸ ਦੇ ਪਿੰਡਾਂ ਵਿੱਚ ਡੇਰੇ ਲਾ ਕੇ ਦਿਨ ਵੇਲੇ ਰੈਕੀ ਕਰਨ ਤੋਂ ਬਾਅਦ ਰਾਤ ਸਮੇਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਦਾ ਹੈ।ਇਹਨਾ ਵੱਲੋ ਹੁਣ ਅਨਾਜ ਮੰਡੀ ਤਲਵੰਡੀ ਸਾਬੋ ਵਿਖੇ ਮੋਹਣ ਸਿੰਘ ਦੀ ਝੁੱਗੀ-ਝੋਪੜੀ ਵਿੱਚ ਇੱਕਠੇ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।ਜੇਕਰ ਇਹਨਾ ਨੂੰ ਤੁਰੰਤ ਕਾਬੂ ਕੀਤਾ ਜਾਵੇ ਤਾਂ ਇਨਾ ਪਾਸੋਂ ਕਾਫੀ ਮਾਤਰਾ ਵਿੱਚ ਲੁੱਟ-ਖੋਹ ਦਾ ਸਮਾਨ ਚੋਰੀਸ਼ੂਦਾ/ਨਜਾਇਜ ਅਸਲਾ ਅਤੇ ਜੇਵਰਾਤ ਸੋਨਾਂ ਬਾ੍ਰਮਦ ਹੋ ਸਕਦਾ ਹੈ। ਜੋ ਇਸ ਇਤਲਾਹ ਪਰ ਫੋਰੀ ਕਾਰਵਾਈ ਕਰਦੇ ਹੋਏ ਦੋਸ਼ੀਆਨ ਉਕਤਾਨ ਖਿਲਾਫ ਮੁ:ਨੰ:186  ਮਿਤੀ 6/8/14  ਥਾਣਾ ਤਲਵੰਡੀ ਸਾਬੋ ਵਿਖੇ ਦਰਜ ਰਜਿਸਟਰ ਕਰਵਾ ਕੇ ਏ.ਐਸ.ਆਈ. ਬਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ. ਸਟਾਫ ਵੱਲੋ ਮੋਹਨ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਏਕਰਣ ਥਾਣਾ ਚਕਸਾਨਾ ਜਿਲ੍ਹਾ ਭਰਤਪੁਰ (ਰਾਜਸਥਾਨ) ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।ਇਸ ਪਾਸੋਂ ਇੱਕ ਪਿਸਤੌਲ 315 ਬੋਰ ਸਮੇਤ 5 ਜਿੰਦਾ ਰੌਂਦ 315  ਬੋਰ ਬ੍ਰਾਮਦ ਕਰਵਾਏ। ਦੋਸ਼ੀ ਮੋਹਨ ਸਿੰਘ ਉਕਤ ਦੀ ਪੁੱਛਗਿੱਛ ਉਪਰੰਤ ਇਸ ਦੀ ਨਿਸ਼ਾਨ ਦੇਹੀ ਤੇ ਅਨਾਜ ਮੰਡੀ ਤਲਵੰਡੀ ਸਾਬੋ ਤੋਂ ਇਸ ਦੀ ਝੁੱਗੀ-ਝੋਪੜੀ ਨੇੜਿਓ ਇੱਕ ਬੰਦੂਕ 12 ਬੋਰ ਸਮੇਤ 4 ਕਾਰਤੂਸ 12  ਬੋਰ ਜਿੰਦਾ, ਇੱਕ ਪਿਸਟਲ ਸਮੇਤ 20 ਰੌਂਦ 9  ਜਿੰਦਾ, ਇੱਕ ਕੈਮਰਾ ਮਾਰਕਾ ਕੋਡੈਕ ਅਤੇ ਇੱਕ ਮੋਬਾਇਲ ਫੋਨ ਚਾਇਨਾ ਮੇਡ ਬਰਾਮਦ ਹੋਏ।ਮੋਹਨ ਸਿੰਘ ਉਕਤ ਨੇ ਮੰਨਿਆ ਹੈ ਕਿ ਉਸ ਨੇ ਆਪਣੇ ਗੈਂਗ ਦੇ ਸਾਥੀਆਂ ਨਾਲ ਮਿਲ ਕੇ ਪਿੰਡ ਝੋਰੜ ਥਾਣਾ ਸਦਰ ਮਲੋਟ, ਪਿੰਡ ਬੁਰਜ ਸਿੱਧਵਾਂ ਥਾਣਾ ਕਬਰਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਅਬੋਹਰ ਦੇ ਇਲਾਕੇ ਵਿੱਚੋ ਚੋਰੀ ਕੀਤੇ ਸਨ।ਇਸ ਗਰੋਹ ਦੇ ਬਾਕੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਲਈ ਵਿਸ਼ੇਸ ਹਦਾਇਤਾਂ ਕੀਤੀਆ ਗਈਆਂ ਹਨ।ਇਸ ਗੈਂਗ ਦੀ ਗ੍ਰਿਫਤਾਰੀ ਉਪਰੰਤ ਚੋਰੀ ਅਤੇ ਲੁੱਟ-ਖੋਹ ਦੀਆਂ ਹੋਰ ਵਾਰਦਾਤਾਂ ਉਜਾਗਰ ਹੋਣ ਦੀ ਸੰਭਾਵਨਾ ਹੈ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply