
ਸਮਰਾਲਾ, 7 ਅਗਸਤ (ਕੰਗ) – ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਅੰਗਰੇਜ਼ਾਂ ਵਰਗਾ ਕਾਲਾ ਕਾਨੂੰਨ ਪੰਜਾਬ (ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿੱਲ-2014 ਤੇ ਇਜਰਾਈਲ ਵੱਲੋਂ ਕੀਤੇ ਜਾ ਰਹੇ ਫਲਸਤੀਨ, ਗਾਜ਼ਾ ਪੱਟੀ ਉੱਤੇ ਹਮਲਿਆਂ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਦੇ ਪਿਛਲੇ ਹਾਲ ਵਿੱਚ ਇੱਕ ਵਿਸ਼ਾਲ ਕਨਵੈਂਸ਼ਨ ਆਯੋਜਿਤ ਕੀਤੀ ਗਈ।ਕਨਵੈਨਸ਼ਨ ਦੀ ਪ੍ਰਧਾਨਗੀ ਮੁੱਖ ਬੁਲਾਰੇ ਸੰਦੀਪ ਕੁਮਾਰ ਐਡਵੋਕੇਟ, ਸੂਬਾ ਕਮੇਟੀ ਮੈਂਬਰ ਲੋਕ ਮੋਰਚਾ ਪੰਜਾਬ ਅਤੇ ਕੁਲਵੰਤ ਸਿੰਘ ਤਰਕ ਕਨਵੀਨਰ ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਨੇ ਕੀਤੀ।ਕਨਵਨਸ਼ਨ ਵਿੱਚ ਵੱਖ-ਵੱਖ ਜਨਤਕ ਜਥੇਬੰਦੀਆਂ, ਟਰੇਡ ਯੂਨੀਅਨਾਂ ਦੇ ਆਗੂਆਂ, ਕਾਰਕੁੰਨਾ ਤੇ ਹੋਰ ਮਿਹਨਤਕੱਸ਼ ਲੋਕਾਂ ਨੇ ਸ਼ਮੂਲੀਅਤ ਕੀਤੀ।ਕਨਵੈਨਸ਼ਨ ਵਿੱਚ ਗਾਜ਼ਾ ਪੱਟੀ ਨਾਲ ਸਬੰਧਿਤ ਫਲੈਕਸ ਤੇ ਬੈਨਰ ਲਗਾਏ ਗਏ।ਕਨਵੈਨਸ਼ਨ ਦੀ ਤਿਆਰੀ ਸਬੰਧੀ ਵੱਖ ਥਾਵਾਂ ਮੀਟਿੰਗਾਂ ਕਰਾਈਆਂ ਗਈਆਂ ਤੇ ਹੱਥ ਪਰਚਾ ਵੀ ਵੰਡਿਆ ਗਿਆ। ਕਨਵੈਂਸ਼ਨ ਵਿੱਚ ਆਏ ਲੋਕਾਂ ਨਾਲ ਮੁੱਖ ਬੁਲਾਰੇ ਸੰਦੀਪ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਫਲਸਤੀਨ ਤੇ ਗਾਜ਼ਾਪੱਟੀ ਉੱਤੇ ਉਨ੍ਹਾਂ ਸਾਮਰਾਜੀਆਂ ਤੇ ਕੰਪਨੀਆਂ ਦਾ ਹਮਲਾ ਹੈ, ਜਿਹੜੀਆਂ ਸਾਡੇ ਦੇਸ਼ ਵਿੱਚ ਨਿੱਜੀਕਰਨ, ਨਵੀਂ ਆਰਥਿਕ ਨੀਤੀ ਲਾਗੂ ਕਰਨ ਦੇ ਨਾਂ ਹੇਠ ਲੋਕਾਂ ਦਾ ਰੋਜ਼ਗਾਰ, ਜਮੀਨਾਂ ਖੋਹਣ ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਮਰਾਜੀ ਮੁਲਕਾਂ ਨੇ ਸਾਡੇ ਮੁਲਕ ਉਪਰ ਵੀ ਉਸੇ ਤਰ੍ਹਾਂ ਗਲਬਾ ਜਮਾਉਂਣਾ ਹੈ ਜਿਸ ਤਰ੍ਹਾਂ ਗਾਜ਼ਾ ਪੱਟੀ ਤੇ ਮੱਧ ਪੂਰਬ ਤੇ ਮੁਲਕਾਂ ਦੇ ਲੋਕਾਂ ਦੇ ਲੋਕਾਂ ਨਾਲ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਾਜ਼ਾ ਪੱਟੀ ਦੇ ਲੋਕਾਂ ਦੀ ਅਜਾਦੀ ਦੀ ਲੜਾਈ ਅਤੇ ਨਿੱਜੀਕਰਨ, ਨਵੀਂਆਂ ਆਰØਥਿਕ ਨੀਤੀਆਂ ਖਿਲਾਫ ਭਾਰਤੀ ਲੋਕਾਂ ਦੀ ਸਾਂਝ ਬਣਦੀ ਹੈ।ਇਸ ਲਈ ਭਾਰਤ ਦੇ ਲੋਕਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸਾਮਰਾਜੀਆਂ ਦੀ ਸ਼ਹਿ ‘ਤੇ ਗਾਜਾ ਪੱਟੀ ਤੇ ਕੀਤੇ ਜਾ ਰਹੇ ਹਮਲੇ ਬੰਦ ਕੀਤੇ ਜਾਣ ਤੇ ਗੋਲੀਬੰਦੀ ਦੀ ਮਿਆਦ ਵਧਾਈ ਜਾਵੇ।ਇਸ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਵੀ ਫਲਸਤੀਨੀ ਲੋਕਾਂ ਦੇ ਹੱਕ ਵਿੱਚ ਆਪਣੇ ਰਸੂਖ ਦੀ ਵਰਤੋਂ ਕਰਨੀ ਚਾਹੀਦੀ ਹੈ।
ਕੁਲਵੰਤ ਸਿੰਘ ਤਰਕ ਕਨਵੀਨਰ ਨੇ ਪਾਸ ਕੀਤੇ ਗਏ ਅੰਗਰੇਜ਼ਾਂ ਵਰਗੇ ਕਾਲੇ ਕਾਨੂੰਨ ਪੰਜਾਬ (ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿੱਲ 2014 ਬਾਰੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਭਾਰਤੀ ਸੰਵਿਧਾਨ ‘ਚ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਪਹਿਲਾਂ ਹੀ ਦਰਜਨਾਂ ਕਾਲੇ ਕਾਨੂੰਨ ਐਨ. ਐਸ. ਏ., ਐਸਮਾ ਤੇ ਅਫਸਫਾ ਵਰਗੇ ਅੰਕਿਤ ਹਨ ਇਹ ਇੱਕ ਹੋਰ ਬਿੱਲ ਲੋਕ ਦੁਸ਼ਮਣ ਹਾਕਮਾਂ ਵੱਲੋਂ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਪਾਸ ਕਰਕੇ ਲੋਕਾਂ ਦਾ ਜਮਹੂਰੀ ਹੱਕ ਖੋਹਿਆ ਗਿਆ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬਾਦਲ ਸਰਕਾਰ ਵੱਲੋਂ ਇਹ ਬਿੱਲ ਅਕਤੂਬਰ 2010 ਵਿੱਚ ਪਾਸ ਕੀਤਾ ਗਿਆ ਸੀ।ਪਰ ਲੋਕਾਂ ਦੇ ਦਬਾਅ ਸਦਕਾ ਵਾਪਸ ਲਿਆ ਗਿਆ ਸੀ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹਨਾਂ ਕਾਲੇ ਕਾਨੂੰਨਾਂ ਤੇ ਗਾਜ਼ਾ ਪੱਟੀ ਤੇ ਕੀਤੇ ਜਾ ਰਹੇ ਸਾਮਰਾਜੀਆਂ ਦੀ ਮਿਲੀਭੁਗਤ ਨਾਲ ਲੋਕ ਮਾਰੂ ਹਮਲਿਆਂ ਖਿਲਾਫ ਤਿੱਖੇ ਸੰਘਰਸ਼ ਵਿੱਢਣ ਦੀ ਲੋੜ ਹੈ।ਕਨਵੈਨਸ਼ਨ ‘ਚ ਉਪਰੋਕਤ ਤੋਂ ਇਲਾਵਾ ਰਣਧੀਰ ਸਿੰਘ, ਸੁਦਾਗਰ ਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ, ਦਲੀਪ ਸਿੰਘ, ਰਾਜਵੀਰ ਸਿੰਘ, ਰਜੇਸ਼ ਕੁਮਾਰ, ਸਮਸ਼ੇਰ ਸਿੰਘ, ਪ੍ਰੇਮ ਅਮਨ, ਮਲਕੀਤ ਸਿੰਘ, ਹੁਸ਼ਿਆਰ ਸਿੰਘ, ਅਮਰਜੀਤ ਸਿੰਘ, ਮਲਕੀਤ ਸਿੰਘ ਜਗਰਾਉਂ, ਭੁਪਿੰਦਰਪਾਲ ਸਿੰਘ, ਬਖਸ਼ੀ ਰਾਮ, ਸਿਕੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਸਟੇਜ ਸਕੱਤਰ ਦੀ ਭੂਮਿਕਾ ਕੁਲਵੰਤ ਸਿੰਘ ਤਰਕ ਨੇ ਬਾਖੂਬੀ ਨਿਭਾਈ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media