Tuesday, April 30, 2024

ਰੇਲਵੇ ਸੰਬਧੀ ਮੰਗਾਂ ਨੂੰ ਲੈ ਕੇ ਧਰਨਾ 29ਵੇਂ ਦਿਨ ‘ਚ ਦਾਖ਼ਲ

PPN08081407

ਫ਼ਾਜਿਲਕਾ, 8 ਅਗਸਤ (ਵਿਨੀਤ ਅਰੋੜਾ) :  28 ਦਿਨਾਂ ਤੋ ਚੱਲ ਰਹੀ ਰੇਲਵੇ ਸੁਵਿਧਾਂਵਾਂ ਸੰਬਧੀ  ਮੰਗਾ ਨੂੰ ਪੂਰੀਆਂ ਕਰਨ ਦੀ ਹੜਤਾਲ ਅੱਜ 29ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਪਰ ਸਰਕਾਰ ਤੇ ਇਸ ਹੜਤਾਲ ਦਾ ਕੋਈ ਵੀ ਅਸਰ ਨਹੀ ਹੋ ਰਿਹਾ। ਅੱਜ ਜਾਣਕਾਰੀ  ਦਿੰਦਿਆਂ ਸਰਹੱਦੀ ਲੋਕ ਸੇਵਾ ਸੰਮਤੀ ਦੇ ਪ੍ਰਧਾਨ ਡਾ ਬਲਵੀਰ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋ  ਰੇਲ ਬਜਟ ਵਿੱਚ ਫਾਜਿਲਕਾ ਨਾਲ ਸੋਤੇਲਾ ਵਿਹਾਰ ਕੀਤਾ ਗਿਆ ਹੈ। ਫ਼ਾਜਿਲਕਾ ਵੱਲੋ ਕਈ ਨਵੀਆਂ ਰੇਲ ਸੇਵਾਵਾਂ ਸ਼ੂਰੁ ਹੋ ਸਕਦੀਆਂ ਹਨ, ਜਿਸ ਦਾ ਕਈ ਹੋਰ ਸ਼ਹਿਰਾ ਨੂੰ ਚੌਖਾ ਲਾਭ ਪ੍ਰਾਪਤ ਹੋਵੇਗਾ। ਉਹਨਾਂ ਕਿਹਾ ਕਿ ਫਾਜਿਲਕਾ ਤੋ ਡੀ ਐਮ ਯੂ ਰੇਲ ਦੇ ਡੱਬੇ ਵਧਾਏ ਜਾਣ ਅਤੇ ਉਨ੍ਹਾਂ ਵਿੱਚ ਪਖਾਨਿਆਂ ਦਾ ਵੀ ਇੰਤਜਾਮ ਕੀਤਾ ਜਾਵੇ। ਫ਼ਿਰੋਜਪੁਰ ਤੋਂ ਚੰਡੀਗੜ੍ਹ ਚਲੱਣ ਵਾਲੀ ਗੱਡੀ ਅਬੋਹਰ ਜਾਂ ਫ਼ਾਜਿਲਕਾ ਤੋਂ ਚਲਾਈ ਜਾਵੇ ਅਤੇ ਫ਼ਾਜਿਲਕਾ ਵਿੱਚ ਮੁੜ ਤੋਂ ਵਾਸ਼ਿਗ ਲਾਈਨ ਵੀ ਬਣਾਈ ਜਾਵੇ। ਉਹਨਾ ਕਿਹਾ ਕਿ ਜੇਕਰ ਸਰਕਾਰ ਵੱਲੋ ਸਾਡੀ ਇਨ੍ਹਾਂ ਮੰਗਾਂ ਤੇ ਕੋਈ ਵਿਚਾਰ ਨਾ ਕੀਤਾ ਗਿਆ ਤਾਂ ਸਾਡਾ ਸੰਘਰਸ਼ ਹੋਰ ਤੇਜ਼ ਹੋ ਜਾਵੇਗਾ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply