Sunday, December 22, 2024

ਸਿਖਿਆ ਮੰਤਰੀ ਨੇ ਸਰੂਪ ਰਾਣੀ ਕਾਲਜ ਵਿਖੇ 800 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅਧਿਆਪਕਾਂ ਨੂੰ ਧਰਨੇ ਲਾਉਣ ਦੀ ਜਰੂਰਤ ਨਹੀਂ ਮੰਨੀਆਂ ਜਾਣਗੀਆਂ ਜਾਇਜ ਮੰਗਾਂ – ਸੋਨੀ
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਖਿਆ ਮੰਤਰੀ ਪੰਜਾਬ ਓ:ਪੀ: ਸੋਨੀ ਸਰੂਪ ਰਾਣੀ ਕਾਲਜ (ਇਸਤਰੀਆਂ) ਵਿਖੇ 46ਵੀਂ PPN2904201814ਕਨਵੋਕੇਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ 800 ਦੇ ਕਰੀਬ ਬੀ:ਏ, ਬੀ.ਕਾਮ, ਬੀ.ਐਸ.ਸੀ ਮੈਡੀਕਲ ਨਾਨ ਮੈਡੀਕਲ, ਪੀ.ਜੀ.ਡੀ.ਸੀ.ਏ, ਫੈਸ਼ਨ ਡਿਜਾਇਨਿੰਗ ਅਤੇ ਐਮ.ਏ ਦੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ।ਸੋਨੀ ਨੇ ਕਾਲਜ ਦੀ ਮੁਰੰਮਤ ਵਾਸਤੇ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅੱਜ ਦਾ ਦਿਨ ਬੱਚਿਆਂ ਦੀ ਮਿਹਨਤ ਦਾ ਦਿਨ ਹੈ ਅਤੇ ਇਹ ਡਿਗਰੀਆਂ ਉਸ ਦਾ ਫਲ ਜੋ ਅੱਜ ਇਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮਾਜ ਅਤੇ ਰਾਸ਼ਟਰ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਮਿਆਰੀ ਸਿਖਿਆ ਬੱਚਿਆਂ ਕੋਲ ਨਾ ਹੋਵੇ। ਉਨਾਂ ਕਿਹਾ ਕਿ ਇਸ ਕਾਲਜ ਦੀਆਂ ਲੜਕੀਆਂ ਨੇ ਅੱਗੇ ਜਾ ਕੇ ਬਹੁਤ ਨਾਮਣਾ ਖੱਟਿਆ ਹੈ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।ਜਿਥੇ ਸਿਖਿਆ ਅਤੇ ਸਿਹਤ ਠੀਕ ਨਹੀਂ ਉਹ ਸਿਸਟਮ ਕਦੇ ਠੀਕ ਨਹੀਂ ਹੋ ਸਕਦਾ।ਅਧਿਆਪਕ ਹੀ ਚੰਗੇ ਸਮਾਜ ਦਾ ਨਿਰਮਾਣ ਕਰ ਸਕਦਾ ਹੈ।ਸੋਨੀ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਇਸ ਵਾਰ ਪੰਜਾਬ ਸਕੂਲ ਸਿਖਿਆ ਬੋਰਡ ਦੇ ਨਤੀਜੇ ਬਹੁਤ ਮਾੜੇ ਆਏ ਹਨ।
ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਧਰਨੇ ਨਾ ਲਾਉਣ ਸਰਕਾਰ ਉਨ੍ਹਾਂ ਦੀਆਂ ਜਾਇਜ ਮੰਗਾਂ ਨੂੰ ਜਰੂਰ ਪੂਰਿਆ ਕਰੇਗੀ।ਉਨ੍ਹਾਂ ਕਿਹਾ ਕਿ ਧਰਨੇ ਲਾਉਣ ਨਾਲ ਬੱਚਿਆਂ ਦੀ ਸਿਖਿਆ ’ਤੇ ਬੁਰਾ ਪ੍ਰਭਾਵ ਪੈਂਦਾ ਹੈ, ਇਸ ਲਈ ਅਧਿਆਪਕਾਂ ਨੂੰ ਮਿਹਨਤ ਅਤੇ ਜਿੰਮੇਵਾਰੀ ਨਾਲ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਸ੍ਰੀਮਤੀ ਨੂਤਨ ਸ਼ਰਮਾ ਵੱਲੋਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਰਿਪੋਰਟ ਪੜ੍ਹੀ ਗਈ ਅਤੇ ਕਾਲਜ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਕਾਲਜ ਨੈਕ ਤੋਂ ਏ ਗਰੇਡ ਪ੍ਰਮਾਣਿਤ ਹੈ ਅਤੇ ਇਸ ਕਾਲਜ ਵਿੱਚ ਲਗਭਗ 3500 ਵਿਦਿਆਰਥਣਾ ਪੜ੍ਹਦੀਆਂ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਵੱਖ ਵੱਖ ਸਕੀਮਾਂ ਅਧੀਨ ਸਮਾਜਿਕ ਅਤੇ ਆਰਥਿਕ ਸਹੂਲਤ ਵੀ ਦਿੱਤੀ ਜਾਂਦੀ ਹੈ। ਪਿ੍ਰੰਸੀਪਲ ਸ੍ਰੀਮਤੀ ਨੂਤਨ ਸ਼ਰਮਾ ਨੇ ਸਿਖਿਆ ਮੰਤਰੀ ਨੂੰ ਸਨਮਾਨਿਤ ਵੀ ਕੀਤਾ ਅਤੇ ਕਾਲਜ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਕਾਲਜ ਦੀ ਕੌਂਸਲ ਸੁਮਨ ਸ਼ਰਮਾ ਪ੍ਰੋ: ਕੁਲਵੰਤ ਸਿੰਘ, ਡਾ. ਸਵਿਤਾ ਸਚਦੇਵਾ, ਪ੍ਰੋ ਸਤਨਾਮ ਸਿੰਘ ਗਿੱਲ, ਡਾ: ਲਖਵਿੰਦਰ ਗਿਲ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply