Friday, September 20, 2024

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਕਤ-ਏ-ਰੁਖ਼ਸਤ’ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਵਕਤ-ਏ-ਰੁਖ਼ਸਤ’ ਪ੍ਰੋਗਰਾਮ ਆਯੋਜਿਤ PPN3004201803ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੀ ਰਹਿਨੁਮਾਈ ਹੇਠ ਆਯੋਜਿਤ ਇਸ ਪ੍ਰੋਗਰਾਮ ’ਚ ਵਿਦਿਆਰਥਣਾਂ ਨੇ ਸੋਲੋ ਡਾਂਸ, ਗਰੁੱਪ ਡਾਂਸ, ਲੋਕ ਗੀਤ, ਕੋਰੀਓਗ੍ਰਾਫ਼ੀ ਅਤੇ ਕਾਮੇਡੀ ਦੀ ਪੇਸ਼ਕਾਰੀ ਕੀਤੀ।ਪ੍ਰੋਗਰਾਮ ਦੀ ਆਰੰਭਤਾ ਪ੍ਰਿੰ: ਡਾ. ਮਾਹਲ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ।ਮਾਡਲਿੰਗ ’ਚ ਬਹੁਤ ਸਾਰੀਆਂ ਵਿਦਾਈ ਲੈ ਰਹੀਆਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ।ਜਿੰਨ੍ਹਾਂ ’ਚੋਂ ਸ਼ੈਲੀ ਮੰਨਨ ਮਿਸ ਕੋਨਫੀਡੈਂਟ, ਹਰਮਨਦੀਪ ਕੌਰ ਮਿਸ ਚਾਰਮਿੰਗ, ਮਨਪ੍ਰੀਤ ਕੌਰ ਮਿਸ ਬਿਊਟੀਫੁਲ ਹੇਅਰ, ਮਹਿਕ ਮਿਸ ਕੈਟਵਾਕ, ਦੂਜੀ ਰਨਰਅਪ ਕਿਰਨਦੀਪ ਕੌਰ, ਪਹਿਲੀ ਰਨਰਅਪ ਹਰਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੂੰ ਮਿਸ ਕੇ. ਸੀ. ਡਬਲਿਊ ਚੁਣਿਆ ਗਿਆ। ਇਸ ਮੌਕੇ ਪਿਛਲੀ ਤੁਰੀ ਹੋਈ ਰੀਤ ਮੁਤਾਬਕ ਤੀਜੇ ਸਾਲ ਦੀਆਂ ਵਿਦਿਆਰਥਣਾਂ ਨੇ ਦੂਜੇ ਸਾਲ ਦੀਆਂ ਵਿਦਿਆਰਥਣਾਂ ਨੂੰ ਮਿਸ਼ਾਲ ਫ਼ੜਾਈ ਤਾਂ ਜੋ ਉਹ ਉਨ੍ਹਾਂ ਦੀ ਤਰ੍ਹਾਂ ਕਾਲਜ ਨੂੰ ਵਿੱਦਿਆ ਅਤੇ ਹੋਰ ਖੇਤਰਾਂ ’ਚ ਮੋਹਰੀ ਬਣਾਈ ਰੱਖਣ।
     ਆਪਣੇ ਸੰਬੋਧਨ ’ਚ ਪ੍ਰਿੰਸੀਪਲ ਡਾ. ਮਾਹਲ ਨੇ ਵਿਦਿਆਰਥਣਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਕੁੜੀਆਂ ਤਿੱਤਲੀਆਂ ਦੀ ਤਰ੍ਹਾਂ ਹਨ ਪਰ ਅੱਜ ਦੇ ਸਮੇਂ ’ਚ ਉਹ ਹਿੰਮਤਵਰ ਬਣਨ ਅਤੇ ਉਨ੍ਹਾਂ ਨੂੰ ਹਰੇਕ ਮੁਸ਼ਕਿਲ ਨਾਲ ਟੱਕਰ ਲੈਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਉਹ ਆਪਣੀ ਬੇਹਤਰ ਸਖਸ਼ੀਅਤ ਨਾਲ ਆਪਣਾ, ਮਾਤਾ ਪਿਤਾ, ਅਧਿਆਪਕ ਤੇ ਕਾਲਜ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਵਿੱਦਿਆ ਤੇ ਉੱਚਾ ਚਰਿੱਤਰ ਉਨ੍ਹਾਂ ਦੇ ਜੀਵਨ ਪੱਧਰ ਨੂੰ ਯਕੀਨੀ ਤੌਰ ’ਤੇ ਉੱਚਾ ਚੁੱਕੇਗਾ।ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਤੋਂ ਇਲਾਵਾ ਹੋਰ ਵਿਦਿਆਰਥਣਾਂ ਹਾਜ਼ਰ ਸਨ। ਇਸ ਮੌਕੇ ਪ੍ਰਿੰ: ਡਾ. ਮਾਹਲ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਕੇ ਉਨ੍ਹਾਂ ਨੂੰ ਭਵਿੱਖ ਹੋਰ ਉਪਲਬੱਧੀਆਂ ਹਾਸਲ ਕਰਨ ਲਈ ਹੌਂਸਲਾ ਅਫ਼ਜਾਈ ਵੀ ਕੀਤੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply