ਪ੍ਰਕਾਸ਼ ਦੇ ਸੂਬੇ ‘ਚ ਛਾਇਆ ਹਨੇਰਾ – ਭਗਵੰਤ ਮਾਨ
ਰਈਆ/ਤਰਸਿੱਕਾ, 10 ਅਗਸਤ (ਕਵਲਜੀਤ/ਬਲਵਿੰਦਰ ਸੰਧੂ ) -‘ਨਸ਼ੇ ਦਾ ਨਾਲ ਸੁੰਨ੍ਹ ਹੋਏ ਪੰਜਾਬ ਵਿੱਚ ‘ਸਿਵਲ ਕਰਫਿਓੂ’ ਵਰਗਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਨਸ਼ੇੜੀ ਨੌਜਵਾਨ ਮੁੰਡਿਆਂ ਤੋਂ ਭੈਣਾਂ ਅਤੇ ਮਾਵਾਂ ਭੈ-ਭੀਤ ਹਨ।” ਉਪਰੋਕਤ ਦਲੀਲਾਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅੱਜ ਇਥੇ ਹਜ਼ਾਰਾਂ ਆਮ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ। ਚੇਤੇ ਰਹੇ ਕਿ ਭਗਵੰਤ ਮਾਨ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਪਲੇਠੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ।’ਆਪ’ ਦੀ ਆਲ੍ਹਾ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਖੁਦ ਨੂੰ ਪੰਥਕ ਸਰਕਾਰ ਦੱਸਣ ਵਾਲੀ ਅਕਾਲੀ ਲੀਡਰਸ਼ਿਪ ਤੇ ਐਮ.ਪੀ ਸੱਤਾ ਦੇ ਨਸ਼ੇ ਵਿੱਚ ਹੁੰਦੇ ਹਨ ਤਾਂ ਪੰਜਾਬ ਦੀਆਂ ‘ਧੀਆਂ’ ਦੇ ਸਿਰਾਂ ਤੋਂ ਚੁੰਨੀਆਂ ਖਿੱਚ ਸ਼ਰੇਆਮ ਸੜਕਾਂ ਤੇ ਡਾਂਗਾ ਨਾਲ ਕੁੱਟਿਆ ਜਾਂਦਾ ਹੈ ਤਾਂ ਨੰਨੀ ਛਾਂ ਕਦੇ ਵੀ ਪਾਰਲੀਮੈਂਟ ਵਿੱਚ ਰਾਜ ਸਰਕਾਰ ਦੀ ਇਸ ਵਧੀਕੀ ਦੀ ਨਿੰਦਾ ਨਹੀ ਕਰਦੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ ਤੇ ਤਾਬੜ ਤੋੜ੍ਹ ਹਮਲੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਨਾਂ ਪ੍ਰਕਾਸ ਹੈ ਪਰ ਪੰਜਾਬ ਸੂਬੇ ਵਿੱਚ ਹਨੇਰੇ ਦੇ ਬੱਦਲ ਛਾਏ ਹੋਏ ਹਨ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪ ਦੇ 4 ਵਲੰਟੀਅਰਾਂ ਨੂੰ ਸੰਸਦ ਮੈਂਬਰ ਬਣਾ ਕੇ ਬੇਈਮਾਨ ਸਰਕਾਰਾਂ ਦੇ ਭਰਿਸ਼ਟ ਸਿਸਟਮ, ਰਿਸ਼ਵਤਖੋਰੀ ਅਤੇ ਰਵਾਇਤੀ ਪਾਰਟੀਆਂ ਦੀ ਅਰਥੀ ਨੂੰ ਮੋਢਾ੍ਹ ਦੇਣ ਲਈ ਚਾਰ ‘ਕਾਨੀਏ’ ਦੀ ਜਿਹੜੀ ਜ਼ਿਮੇਵਾਰੀ ਦਿੱਤੀ ਅਸੀ 2017 ਤੱਕ ਨਿਭਾਂਵਾਂਗੇ।ਕਿਹਾ ਕਿ ਇਹ ਸਾਡੇ ਲਈ ਸੰਤਾਪ ਵਾਲੀ ਗੱਲ ਹੈ ਕਿ ਅਸੀ ਅਜ਼ਾਦੀ ਦੇ ਪਰਵਾਨਿਆਂ ਦੇ ਆਪਣੇ ਦੇਸ਼ ਦੇ ਬਸ਼ਿੰਦੇ ਹੋਣ ਦੇ ਬਾਵਜੂਦ ਵੀ ਗੁਲਾਮ ਮਾਨਸਿਕਤਾ ਵਿੱਚ ਜੀਅ ਰਹੇ ਹਨ।ਇਸ ਲਈ ਸਾਡਾ ਹੋਕਾ ਹੈ ਕਿ ਹੁਣ ਜਾਗੋ ਤਾਂ ਕਿ ਬੇਈਮਾਨ ਹਾਕਮਾਂ ਨੂੰ ਗੁੜੀ ਨੀਂਦ ਵਿੱਚ ਸਵਾਇਆ ਜਾ ਸਕੇ।ਉਨ੍ਹਾਂ ਨੇ ਕਿਹਾ ਕਿ ਰਾਜਸੀ ਤੇ ਸਤਾ ਦਾ ਪਰਿਵਰਤਨ ਉਦੋਂ ਹੋਵੇਗਾ ਜਦੋਂ ਲੋਕ ਜ਼ਮੀਰ ਦੀ ਆਵਾਜ਼ ਸੁਣਨਗੇ ਅਤੇ ਉਹ ਹੀ ਲੀਡਰ ਲੋਕਾਂ ਵਿੱਚ ਰਹਿ ਸਕੇਗਾ ਜਿਸ ਨੂੰ ਲੋਕਾਂ ਜਦੋਂ ਚਾਹੁੰਣ ਅਰਸ਼ ਤੇ ਜਦੋਂ ਚਾਹੁੰਣ ਫਰਸ਼ ਤੇ ਲੈ ਆਉਣ।ਹੁਣ ਵਧੀਕੀਆਂ ਤੇ ਜ਼ਿਆਦਤੀਆਂ ਦਾ ਦੌਰ ਨਹੀ ਹੈ।ਹੁਣ ਆਮ ਆਦਮੀਂ ਦੀ ਗੱਲ ਸੁਣਨ ਤੇ ਆਮ ਲੋਕਾਂ ਲਈ ਆਪ ਦੀ ਸਰਕਾਰ ਬਣਾਉਣ ਦਾ ਸਮਾ ਹੈ।ਉਨ੍ਹਾਂ ਨੇ ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਪਤਨ ਦਾ ਹੀ ਨਤੀਜਾ ਹੈ ਬਾਬਾ ਬਕਾਲਾ ਵਿੱਚ ਆਪ ਨੇ ਪਹਿਲੀ ਵਾਰ ਸਿਆਸੀ ਕਾਨਫਰੰਸ ਕਰਕੇ ਕਾਂਗਰਸ ਤੇ ਅਕਾਲੀ ਦਲ ਦੀ ਕਾਨਫਰੰਸ ਨੂੰ ਫਿੱਕਾ ਪਾ ਦਿੱਤਾ ਹੈ।ਇਸ ਕਾਨਫਰੰਸ ਤੋਂ ਆਪ ਦੀ 2017 ਦੇ ਲਈ ਖਾਤਾ ਖੋਲ੍ਹਣ ਦੀ ਤਿਆਰੀ ਦਾ ਮੁੱਢ੍ਹ ਬੱਝ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦੀ ਨੀਤੀ ਸਦਾ ਹੀ ਮੌਕਾ ਪ੍ਰਸਤ ਰਹੀ ਹੈ, ਜਦੋਂ ਕਾਂਗਰਸ ਵਿੱਚ ਲੀਡਰ ਹੁੰਦੇ ਹਨ ਤਾਂ ਉਦੋਂ ਉਹ ਚੋਰ ਹੁੰਦੇ ਨੇ ਪਰ ਜਦੋਂ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਬਾਦਲ ਉਨ੍ਹਾਂ ਨੂੰ ਹੀਰਾ ਦੱਸਣ ਤੋਂ ਕਦੇ ਵੀ ਥਰਥਰਾਉਦੇ ਨਹੀ। ਉਨ੍ਹਾਂ ਨੇ ਕਿਹਾ ਕਿ ਸਾਡੀ ਦੇਸ਼ ਦੀ ਪਾਰਲੀਮੈਂਟ ਦਾ ਇਹ ਹਾਲ ਹੈ ਕਿ ਕਾਂਗਰਸ ਦੇ 117 ਸੰਸਦ ਮੈਂਬਰਾਂ ਚੋਂ ਕਈ ਅਜਿਹੇ ਮੈਂਬਰ ਵੀ ਹਨ, ਜੋ ਹਰ ਸਰਕਾਰ ਵਿੱਚ ਮੰਤਰੀ ਬਣੇ ਦਿਖਦੇ ਹਨ। ਇਹ ਮੰਤਰੀ ਦਲਬਦਲੀ ਦੇ ਕਾਨੂੰਨ ਹੇਠ ਘਰਾਂ ਨੂੰ ਕਿਉਂ ਨਹੀ ਤੋਰੇ ਜਾਂਦੇ ਪਰ ਹੁਣ ਅਸੀ 4 ਐਮ ਪੀ ਦੇਸ਼ ਦੇ ਸੱਤਾ ਦੇ ਗਲਿਆਰਿਆਂ ਵਿੱਚ ਪਈ ਗੰਦਗੀ ਨੂੰ ਖਤਮ ਕਰਨ ਲਈ ਸਮੂਹਿਕ ਤੌਰ ‘ਤੇ ਕੰਮ ਕਰਾਂਗੇ। ਉਨ੍ਹਾਂ ਨੇ ਅਕਾਲੀ ਤੇ ਕਾਂਗਰਸੀ ਸੰਸਦੀ ਮੈਂਬਰਾਂ ਤੇ ਵਰ੍ਹਦਿਆਂ ਕਿਹਾ ਕਿ ਐਮ ਪੀ ਆਪਣੇ ਕੋਟੇ ਨੂੰ ਲੈ ਕੇ ਖਰੀਦੇ ਫਰੋਖਤ ਕਰਨੋਂ ਪਿੱਛੇ ਨਹੀ ਹੱਟਦੇ, ਪਰ ਆਮ ਦੇ ਐਮ ਨੇ 6 ਬੱਚਿਆਂ ਨੂੰ ਆਪਣੇ ਕੋਟੇ ਚੋਂ ਕੇਂਦਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਵਾਰਨ ਦਾ ਨਿਸਚੇ ਕੀਤਾ ਹੈ।