ਕਿਹਾ ਪਾਰਲੀਮੈਂਟ ਵਿੱਟ ਜ਼ੀਰੋ ਆਵਰ ਤੇ ਕਰਾਂਗਾ ਪ੍ਰੈਸ ਮੁੱਦੇ ‘ਤੇ ਵਕਾਲਤ

ਰਈਆ/ਤਰਸਿੱਕਾ, 10 ਅਗਸਤ (ਕਵਲਜੀਤ ਸਿੰਘ/ਬਲਵਿੰਦਰ ਸਿੰਘ ਸੰਧੂ) – ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੀਆਂ ਜ਼ਰੂਰੀ ਲੋੜਾਂ ਅਤੇ ਜੀਵਿਕਾ ਦੀ ਗਰੰਟੀ ਨੂੰ ਯਕੀਨੀ ਬਣਾਉਣ ਲਈ ਅੱਜ ਮਾਝਾ ਜ਼ੋਨ ਪੱਤਰਕਾਰ ਐਕਸ਼ਨ ਕਮੇਟੀ ਦੇ ਕਨਵੀਅਨਰ ਸਤਨਾਮ ਸਿੰਘ ਜੋਧਾ, ਕੌ-ਕਨਵੀਅਨਰ ਲੱਖਾ ਸਿੰਘ ਅਜ਼ਾਦ, ਬਲਵਿੰਦਰ ਸਿੰਘ ਸੰਧੂ, ਵਿੱਕੀ ਉਮਰਾਨੰਗਲ, ਸੁਖਵਿੰਦਰ ਸਿੰਘ ਵਿੱਕੀ ਕਵਲਜੀਤ ਸਿੰਘ ਆਦਿ ਵਲੋਂ ਸਿਆਸੀ ਕਾਨਫਰੰਸ ਵਿੱਚ ਪਹੁੰਚ ਕੇ ਆਪ ਦੇ ਸੰਗਰੂਰ ਤੋਂ ਐਮ. ਪੀ ਭਗਵੰਤ ਮਾਨ ਨੂੰ ਮੰਗ ਪੱਤਰ ਦਿੱਤਾ ਅਤੇ ਬੁਨਿਆਂਦੀ ਲੋੜਾਂ ਦੀ ਪੂਰਤੀ ਲਈ ਸਰਕਾਰ ‘ਤੇ ਦਬਾਅ ਬਣਾ ਕੇ ਲੋੜੀਦੇ ਕਾਨੂੰਨ ਲਾਗੂ ਕਰਨ ਲਈ ਬੇਨਤੀ ਕੀਤੀ। ਇਸ ਮੌਕੇ ਪ੍ਰੈਸ ਗੈਲਰੀ ਵੱਲ ਇਸ਼ਾਰਾ ਕਰਦਿਆਂ ਭਗਵੰਤ ਮਾਨ ਨੇ ਐਕਸ਼ਨ ਕਮੇਟੀ ਨੂੰ ਭਰੋਸਾ ਦਿੱਤਾ ਕਿ ਸ਼ੁਰੂ ਹੋਣ ਜਾ ਰਹੇ ਪਾਰਲੀਮੈਂਟ ਦੇ ਸ਼ੈਸ਼ਨ ਵਿੱਚ ਉਹ ਜ਼ੀਰੋ ਆਵਰ ਵਿੱਚ ਇਸ ਮੰਗ ਨੂੰ ਜ਼ੋਰ-ਸ਼ੋਰ ਨਾਲ ਉਠਾਉਣਗੇ ਅਤੇ ਸਾਰੇ ਸੰਸਦੀ ਮੈਂਬਰਾਂ ਨਾਲ ਗੱਲਬਾਤ ਕਰਕੇ ਆਪਣਾ ਅਸਰ-ਰਸੂਖ ਵਰਤ ਕੇ ਫੀਲਡ ਪੱਤਰਕਾਰਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਲਈ ਕੇਂਦਰ ਨੂੰ ਮਜ਼ਬੂਰ ਕਰਨਗੇ।
Punjab Post Daily Online Newspaper & Print Media