
ਅੰਮ੍ਰਿਤਸਰ, 10 ਅਗਸਤ (ਸਾਜਨ/ਸੁਖਬੀਰ)- ਸਥਾਨਕ ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿੱਚ ਰੱਖੜੀ ਦਾ ਤਿਉਹਾਰ ਬੜੀ ਹੀ ਧੁਮ ਧਾਮ ਨਾਲ ਮਨਾਇਆ ਗਿਆ।ਰੱਖੜੀ ਦੇ ਤਿਉਹਾਰ ‘ਤੇ ਜਿਥੇ ਸਕੂਲ ਵਿੱਚ ਸਕੂਲ ਵਿੱਚ ਪ੍ਰੋਗਰਾਮ ਕਰਵਾਇਆ ਗਿਆ, ਉਥੇ ਸਕੂਲ ਦੀਆਂ ਵਿਦਿਆਰਥਣਾਂ ਨੇ ਆਈਟੀਬੀਪੀ ਛਾਉਣੀ ਵਿੱਚ ਜਾ ਕੇ ਵਿੱਚ ਜਾ ਕੇ ਜਵਾਨਾਂ ਦੀਆਂ ਕਲਾਈਆਂ ਤੇ ਰੱਖੜੀਆਂ ਬੰਨੀਆਂ ।ਬੱਚਿਆਂ ਦੇ ਮਨ ਵਿੱਚ ਰੱਖੜੀ ਦੇ ਉਤਸ਼ਾਹ ਨੂੰ ਦੇਖ ਕੇ ਜਵਾਨ ਬੜੇ ਹੀ ਖੁਸ਼ ਹੋਏ।ਆਈ.ਟੀ.ਬੀਪੀ ਦੇ ਕਮਾਂਡਰ ਮਹੇਸ਼ ਰਾਮ ਨੇ ਰੱਖੜੀ ਬੰਨਣ ਆਈਆਂ ਵਿਦਿਆਰਥਣਾਂ ਨੂੰ ਰੱਖੜੀ ਦੇ ਮਹੱਤਵ ਦੇ ਬਾਰੇ ਸਮਝਾਇਆ।ਉਨਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਬੜਾ ਹੀ ਪਵਿਤੱਰ ਤਿਉਹਾਰ ਹੈ, ਜੋ ਭੈਣ-ਭਰਾ ਦੀਆਂ ਪਵਿਤੱਰ ਭਾਵਨਾਵਾਂ ਦੇ ਨਾਲ ਜੂੜਿਆ ਹੋਇਆ ਹੈ ਅਤੇ ਪੂਰੇ ਦੇਸ਼ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਵੀਰਾਂ ਦੀ ਕਲਾਈ ‘ਤੇ ਰੱਖੜੀ ਬੰਨ ਕੇ ਉਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ।ਉਨ੍ਹਾਂ ਦੱਸਿਆ ਕਿ ਰੱਖੜੀ ਦਾ ਰੇਸ਼ਮ ਦਾ ਧਾਗਾ ਜਵਾਨਾਂ ਦੇ ਦਿਲਾਂ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਜਾਨ ਤੱਕ ਕੁਰਬਾਨ ਕਰਨ ਦਾ ਜਜਬਾ ਪੈਦਾ ਕਰਦਾ ਹੈ।ਇਸ ਮੌਕੇ ਸਕੂਲ ਪ੍ਰਿੰਸੀਪਲ ਆਂਚਲ ਮਹਾਜਨ ਨੇ ਸਾਰੇ ਬੱਚਿਆ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ।
Punjab Post Daily Online Newspaper & Print Media