ਮਲੋਟ, 10 ਮਈ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਦੀ ਵਿਦਿਆਰਥਣ ਆਂਚਲ ਪੁੱਤਰੀ ਪਵਨ ਕੁਮਾਰ ਨੇ ਦੱਸਵੀਂ ਜਮਾਤ `ਚੋਂ 84.92% ਨੰਬਰ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਕੀਤਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰਾਂ ਨਿਸ਼ਾ ਰਾਣੀ ਪੁੱਤਰੀ ਸ਼ਾਮ ਲਾਲ ਨੇ 83.38%, ਦੀਪਕਾ ਪੁੱਤਰੀ ਉਮੇਸ਼ ਕੁਮਾਰ ਨੇ 83.08%, ਰੀਆ ਪੁੱਤਰੀ ਪਵਨ ਕੁਮਾਰ ਨੇ 81.85%, ਪੂਨਮ ਰਾਣੀ ਪੁੱਤਰੀ ਦੇਸ ਰਾਜ ਨੇ 81.23% ਨੰਬਰ ਪ੍ਰਾਪਤ ਕੀਤੇ।ਸਕੂਲ ਦੀਆਂ 34 ਵਿਦਿਆਰਥਣਾਂ ਫਸਟ ਡਵੀਜ਼ਨ ਵਿੱਚ ਪਾਸ ਹੋਈਆਂ।ਪ੍ਰਿੰਸੀਪਲ ਵਿਜੈ ਗਰਗ ਨੇ ਬੱਚਿਆਂ ਨੂੰ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।ਉਨਾਂ ਨੇ ਸਕੂਲ ਚੰਗੇ ਨਤੀਜੇ ਨੂੰ ਸਮੂਹ ਸਟਾਫ ਦੀ ਮਿਹਨਤ ਦਾ ਫਲ ਦੱਸਿਆ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …