Monday, December 23, 2024

ਖ਼ਾਲਸਾ ਕਾਲਜ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਹਿਜ-ਪਾਠ ਦੀ ਆਰੰਭਤਾ

PPN1705201806ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਦੇਖ-ਰੇਖ ਹੇਠ ਚੱਲ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਗੌਰਵਮਈ ਇਤਿਹਾਸ ’ਚ ਇਕ ਸੁਨਹਿਰੀ ਪੰਨਾ ਹੋਰ ਜੁੜ ਗਿਆ ਜਦ ਇਸ ਸੰਸਥਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਕੂਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸਹਿਜ-ਪਾਠ ਦੀ ਸਫ਼ਲਤਾ ਪੂਰਵਕ ਆਰੰਭਤਾ ਵਾਸਤੇ ਅਰਦਾਸ ਕੀਤੀ।
    ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਕਾਰਜ ਲਈ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਸਕੂਲ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚੇ ਝੂਠ, ਫ਼ਰੇਬ ਅਤੇ ਬੇਈਮਾਨੀ ਤੋਂ ਮੁਕਤ ਹੋਣ ਕਰਕੇ ਇਨ੍ਹਾਂ ਦੀ ਅਰਦਾਸ ਰੱਬ ਛੇਤੀ ਸੁਣਦਾ ਹੈ।ਜਿਸ ਕਰਕੇ ਬਚਪਨ ’ਚ ਸਿੱਖਿਆ ਗੁਰਬਾਣੀ ਪਾਠ ਸਾਰੀ ਉਮਰ ਕੰਠ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਸਾਡਾ ਇਹ ਯਤਨ ਰਹਿੰਦਾ ਹੈ ਕਿ ਸੰਸਥਾਵਾਂ ’ਚ ਪੜ੍ਹਦੇ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਨਾਲ ਜੋੜਿਆ ਜਾਵੇ।
    ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਗੋਗੋਆਣੀ ਨੇ ਦੱਸਿਆ ਕਿ ਜਤਿੰਦਰ ਸਿੰਘ ਉਪਲ ਅਸਟ੍ਰੇਲੀਆ ਵਾਲਿਆਂ ਵੱਲੋਂ ਹਰ ਸਾਲ ਕਰੋੜਾਂ ਰੁਪਏ ਦਾ ਗੁਰਮਤਿ ਸਾਹਿਤ ਗੁਰਬਾਣੀ ਦੇ ਪ੍ਰਚਾਰ ਲਈ ਰਾਜਪਾਲ ਸਿੰਘ ਤੇ ਸਾਥੀਆਂ ਦੁਆਰਾ ਪੰਜਾਬ ’ਚ ਵੰਡਿਆ ਜਾਂਦਾ ਹੈ ਅਤੇ ਲਗਭਗ 2 ਲੱਖ ਵਿਅਕਤੀ ਗੁਰਬਾਣੀ ਨਾਲ ਜੁੜਦੇ ਹਨ।ਇਸੇ ਲੜੀ ਤਹਿਤ ਇਸ ਸੰਸਥਾ ਦੇ ਲਗਭਗ 500 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਹਿਜ-ਪਾਠ ਦੀ ਆਰੰਭਤਾ ਕੀਤੀ।ਸਹਿਜ-ਪਾਠ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਸੀਸਾਂ ਦੇਣ ਲਈ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਣ ਸਕੱਤਰ ਸਕੂਲਜ਼, ਸੁਖਦੇਵ ਸਿੰਘ ਅਬਦਾਲ ਧਾਰਮਿਕ ਸਕੱਤਰ, ਡੀ.ਐਸ.ਰਟੌਲ ਅੰਡਰ ਸੈਕਟਰੀ, ਹਰਜੀਤ ਸਿੰਘ ਫ਼ਰਾਸ਼ ਅਤੇ ਸਕੂਲ ਸਟਾਫ਼ ਸੰਗਤੀ ਰੂਪ ’ਚ ਹਾਜ਼ਰ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply