ਜੰਡਿਆਲਾ ਗੁਰੂ, 18 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਮਾਨਵਤਾ ਦੀ ਸੇਵਾ ਵਿਚ ਹਿੱਸਾ ਪਾਉਂਦੇ ਹੋਏ ਅਤੇ ਗਰਮੀਆਂ ਦੇ ਤਿੱਖਾ ਮੋਸਮ `ਚ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਸਾਹਮਣੇ ਪੁਲਿਸ ਚੋਂਕੀ ਵਿਚ 180 ਦੇ ਕਰੀਬ ਠੰਡਾ ਪਾਣੀ ਰੱਖਣ ਵਾਲੀਆਂ ਬੋਤਲਾਂ ਬੱਚਿਆਂ ਨੂੰ ਵੰਡੀਆਂ ਗਈਆਂ ਹਨ।ਜੰਡਿਆਲਾ ਪ੍ਰੈਸ ਕਲੱਬ (ਰਜਿ.) ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਕਲੱਬ ਵਲੋਂ ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਅਜਿਹੇ ਉਪਰਾਲੇ ਸਾਰਿਆਂ ਦੇ ਸਹਿਯੋਗ ਨਾਲ ਅੱਗੋਂ ਵੀ ਕੀਤੇ ਜਾਣਗੇ। ਇਸ ਸਮੇਂ ਵਿਸ਼ੇਸ਼ ਤੋਰ `ਤੇ ਪਹੁੰਚੇ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਡਾ. ਜਗਜੀਤ ਸਿੰਘ ਐਸ.ਐਮ.ਓ ਸਰਕਾਰੀ ਹਸਪਤਾਲ ਮਾਨਾਵਾਲਾ, ਮੈਡਮ ਸਰਬਜੀਤ ਕੌਰ ਸੁਵਿਧਾ ਕੇਂਦਰ ਜੰਡਿਆਲਾ, ਸਬ ਇੰਸਪੈਕਟਰ ਲਖਬੀਰ ਸਿੰਘ ਚੋਂਕੀ ਇੰਚਾਰਜ, ਸ਼ਾਮ ਸਿੰਘ ਸੀ.ਆਈ.ਡੀ ਵਾਲੇ ਟੀਮ ਸਮੇਤ, ਪਰਮਦੀਪ ਸਿੰਘ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ ਨੇ ਪਹੁੰਚ ਕੇ ਖੁਦ ਬੱਚਿਆਂ ਨੂੰ ਬੋਤਲਾਂ ਵੰਡ ਕੇ ਸੇਵਾ ਵਿੱਚ ਹਿੱਸਾ ਪਾਇਆ ਅਤੇ ਭਰੋਸਾ ਦਿਤਾ ਕਿ ਮਾਨਵਤਾ ਦੀ ਸੇਵਾ ਦੇ ਅਜਿਹੇ ਕੰਮਾਂ ਵਿਚ ਉਹ ਹਮੇਸ਼ਾਂ ਸਾਥ ਦਿੰਦੇ ਰਹਿਣਗੇ।ਪ੍ਰੈਸ ਕਲੱਬ ਵਲੋਂ ਸੁਨੀਲ ਦੇਵਗਨ ਚੇਅਰਮੈਨ ਤੇ ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਕੂਲ ਸਟਾਫ ਵਲੋਂ ਹੈਡ ਟੀਚਰ ਸ਼੍ਰੀਮਤੀ ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਸ਼੍ਰੀਮਤੀ ਜੋਤੀ ਸ਼ਰਮਾ, ਅਕਬੀਰ ਕੌਰ, ਮੋਨਿਕਾ, ਹਰਜੀਤ ਕੌਰ ਅਤੇ ਕੁਮਾਰੀ ਅਮਨਜੋਤ ਕੌਰ ਸ਼ਮਿਲ ਸੀ, ਜਦਕਿ ਕਲੱਬ ਮੈਂਬਰਾਂ ਵਿਚ ਸੁਰਿੰਦਰ ਅਰੋੜਾ ਚੇਅਰਮੈਨ, ਪ੍ਰਦੀਪ ਜੈਨ, ਵਰੁਣ ਸੋਨੀ, ਮਦਨ ਮੋਹਨ, ਸੋਨੂੰ ਮੀਗਲਾਨੀ, ਨਰਿੰਦਰ ਸੂਰੀ, ਪਿੰਕੂ ਆਨੰਦ, ਕੀਮਤੀ ਜੈਨ, ਅਨਿਲ ਕੁਮਾਰ, ਨਰਿੰਦਰ ਕੁਮਾਰ ਗਹਿਰੀ ਮੰਡੀ, ਸੁਖਦੇਵ ਸਿੰਘ ਟਾਂਗਰਾ, ਸਰਬਜੀਤ ਜੰਜੂਆ, ਕੰਵਲਜੀਤ ਸਿੰਘ ਜੋਧਾਨਗਰੀ, ਜੋਬਨਦੀਪ ਸਿੰਘ, ਹਰਿੰਦਰਪਾਲ ਸਿੰਘ, ਗੁਲਸ਼ਨ ਵਿਨਾਇਕ, ਸਤਪਾਲ ਸਿੰਘ, ਜੀਵਨ ਕੁਮਾਰ, ਰਾਕੇਸ਼ ਸੂਰੀ, ਮਲਕੀਤ ਸਿੰਘ ਮੱਲੀਆਂ, ਸੰਦੀਪ ਜੈਨ, ਮਨਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੁਖ ਸਿੰਘ ਰੰਧਾਵਾ ਹਾਜਿਰ ਸਨ ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …