Monday, December 23, 2024

ਸੀ.ਬੀ.ਐਸ.ਈ ਵਲੋਂ ਡੀਏਵੀ ਇੰਟਰਨੈਸ਼ਨਲ ਸਕੂਲ਼ ਵਿਖੇ ਜੀਵਨ ਕੌਸ਼ਲ ਬਾਰੇ ਇੱਕ ਦਿਨਾ ਵਰਕਸ਼ਾਪ

PPN1905201803ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਡੀਏਵੀ ਇੰਟਰਨੈਸ਼ਨਲ ਸਕੂਲ਼ ਵਿਖੇ ਅੰਗਰੇਜੀ ਅਤੇ  ਜੀਵਨ ਕੌਸ਼ਲ ਬਾਰੇ ਸੀ.ਬੀ.ਐਸ.ਈ ਵਲੋਂ ਇੱਕ ਦਿਨਾ ਵਰਕਸ਼ਾਪ ਪ੍ਰਿੰਸੀਪਲ ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਲਗਾਈ ਗਈ।ਜਿਸ ਵਿੱਚ ਪੰਜਾਬ ਦੇ ਲਗਭਗ 36 ਸਕੂਲਾਂ ਦੇ 74 ਪ੍ਰਤੀਯੋਗੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਸਪਰਪਿਤ ਇਸ ਵਰਕਸ਼ਾਪ ਵਿੱਚ ਸ੍ਰੀ ਰਾਮ ਪਬਲਿਕ ਸਕੂਲ ਤੋਂ ਪ੍ਰਿੰਸੀਪਲ ਸ੍ਰੀਮਤੀ ਵਿਨੋਦਿਤਾ ਸੰਖਿਆਨ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।ਸ਼ਮਾ ਰੌਸ਼ਨ ਕਰਨ ਉਪਰੰਤ ਬਾਹਰਵੀ ਕਲਾਸ ਦੇ ਵਿਦਿਆਰਥੀਆਂ ਨੇ ਵਿਸ਼ੇ ਦੇ ਮਾਹਿਰਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ।
    ਸ੍ਰੀਮਤੀ ਵਿਨੋਦਿਤਾ ਸੰਖਿਆਨ ਨੇ ਵੱਖ-ਵੱਖ ਜੀਵਨ ਕੌਸ਼ਲਾਂ ਹਾਮਦਰਦੀ ਤੇ ਸਖਤ ਮਿਹਨਤ ਨਾਲ ਮੁਸ਼ਕਲਾਂ ਨੂੰ ਸੁਲਝਾਉਣ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਦੀ ਗਹਿਰੀ ਸੋਚ, ਤਾਕਤ, ਸਾਥੀ ਵਿਦਿਆਰਥੀਆਂ ਨਾਲ ਆਪਸੀ ਸਬੰਧ, ਆਤਮ ਜਾਗਰੂਕਤਾ, ਤਨਾਅ ਤੋਂ ਬਚਾਅ, ਭਾਵਾਨਾਵਾਂ ਨੂੰ ਕਾਬੂ ਹੇਠ ਰੱਖਣ ਆਦਿ ਮੁਦਿਆਂ ਬਾਰੇ ਚਾਨਣਾ ਪਾਇਆ, ਜਿਨਾਂ ਨਾਲ ਗਿਆਨ ਵੱਧਦਾ ਹੈ।ਉਨਾਂ ਕਿਹਾ ਕਿ ਅਧਿਾਅਪਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਦਿਆਰਥੀਆਂ ਦਾ ਮੁਲਾਂਕਣ ਕਿਵੇਂ ਕੀਤਾ ਜਾਵੇ।
    ਵਰਕਸ਼ਾਪ ਦੌਰਾਨ ਅਧਿਆਪਕਾਂ ਦੇ ਸ਼ੰਕੇ ਵੀ ਨਵਿਰਤ ਕੀਤੇ ਗਏ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply