ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – `ਕਾਮਰਸ ਅਧਿਆਪਕ ਫਾਊਂਡੇਸ਼ਨ` ਵਲੋਂ ਇੰਟਰਨੈਸ਼ਨਲ ਕਾਮਰਸ ਓਲੰਪਿਆਡ ਕਰਵਾਇਆ ਗਿਆ।`ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 15 ਵਿਦਿਆਰਥੀ ਜਮਾਤ ਗਿਆਰਵੀਂ ਦੇ ਅਤੇ 14 ਵਿਦਿਆਰਥੀ ਬਾਰ੍ਹਵੀਂ ਜਮਾਤ ਦੇ ਅਤੇ ਸਾਰੇ ਭਾਰਤ ਵਿੱਚੋਂ ਤੇ ਭਾਰਤ ਦੇ ਬਾਹਰੋਂ ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲਿਆ।ਇਸ ਓਲੰਪਿਆਡ ਵਿੱਚ ਵਿਦਿਆਰਥੀਆਂ ਨੇ ਬਿਹਤਰੀਨ ਯੋਗਤਾ ਵਿਖਾਈ।ਗਿਆਰ੍ਹਵੀਂ ਜਮਾਤ ਦੇ ਸਮਰਥ ਗੁਪਤਾ 99.30 ਫੀਸਦ ਨੰਬਰ ਲੈ ਕੇ ਪਹਿਲੇ ਸਥਾਨ ਤੇ ਰਿਹਾ।ਉਸ ਨੂੰ ਇੱਕ ਗੋਲਡ ਮੈਡਲ, ਇੱਕ ਐਕਸੀਲੈਂਸ ਸਰਟੀਫਿਕੇਟ ਅਤੇ ਮੈਰਿਟ ਸਰਟੀਫਿਕੇਟ ਦਿੱਤਾ ਗਿਆ।ਜਮਾਤ ਗਿਆਰ੍ਹਵੀਂ ਦੇ ਠਾਕੁਰ ਮਖੀਜਾਨੀ ਨੇ ਸਕੂਲ ਵਿੱਚੋਂ 98.4 ਫੀਸਦ ਨੰਬਰ ਲੈ ਕੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ।ਉਸ ਨੇ ਸਿਲਵਰ ਮੈਡਲ ਅਤੇ ਮੈਰਿਟ ਸਰਟੀਫਿਕੇਟ ਹਾਸਲ ਕੀਤਾ।ਮੁਸਕਾਨ ਨਈਅਰ ਗਿਆਰ੍ਹਵੀਂ ਜਮਾਤ ਨੇ ਸਕੂਲ ਵਿੱਚੋਂ ਤੀਸਰਾ ਸਥਾਨ ਅਤੇ ਕਾਂਸੇ ਦਾ ਤਮਗਾ ਤੇ ਮੈਰਿਟ ਸਰਟੀਫਿਕੇਟ ਹਾਸਲ ਕੀਤਾ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵ. ਕਾਲਜ ਨੇ ਵਿਦਿਆਰਥੀਆਂ ਸ਼ਾਨਦਾਰ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਯਤਨਾਂ ਲਈ ਅਸ਼ੀਰਵਾਦ ਦਿੱਤਾ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਆਪਣੇ ਚੁਣੇ ਹੋਏ ਖੇਤਰ ਵਿੱਚ ਚੰਗਾ ਕਰਨ ਲਈ ਹੌਸਲਾ ਦਿੱਤਾ ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …