Saturday, December 21, 2024

ਸਿਲਾਈ-ਕਢਾਈ ਤੇ ਕੰਪਿਊਟਰ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਵੰਡੇ ਸਰਟੀਫੀਕੇਟ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ ਬੀਬੀ ਕੌਲਾਂ ਜੀ ਫ੍ਰੀ ਸਿਲਾਈ-PPN2005201827ਕਢਾਈ ਅਤੇ ਕੰਪਿਊਟਰ ਸੈਂਟਰ ਵਿਖੇ ਲੜਕੀਆਂ ਨੂੰ ਕਰਵਾਏ ਜਾਂਦੇ ਕੋਰਸਾਂ ਦੇ 31ਵੇਂ ਬੈਚ ਦੀਆਂ ਲੜਕੀਆਂ ਨੂੰ ਅੱਜ ਸਰਟੀਫਿਕੇਟ ਦਿੱਤੇ ਗਏ ਅਤੇ 32ਵੇਂ ਬੈਚ ਦੀ ਅਰਦਾਸ ਕਰਕੇ ਆਰੰਭਤਾ ਕੀਤੀ ਗਈ।ਇਸ ਸਮੇਂ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ 15 ਸਾਲ ਤੋਂ ਚੱਲ ਰਹੇ ਫ੍ਰੀ ਸਿਲਾਈ-ਕਢਾਈ ਅਤੇ ਕੰਪਿਊਟਰ ਸੈਂਟਰ ਤੋਂ ਹੁਣ ਤੱਕ ਤਕਰੀਬਨ 3690 ਲੜਕੀਆਂ 6 ਮਹੀਨੇ ਦੇ ਸਿਲਾਈ-ਕਢਾਈ ਅਤੇ ਕੰਪਿਊਟਰ ਦੇ ਕੋਰਸ ਮੁਕੰਮਲ ਕਰਕੇ ਸਰਟੀਫਿਕੇਟ ਹਾਸਲ ਕਰਨ ਉਪਰੰਤ ਆਪਣੇ ਪਰਿਵਾਰ ਦਾ ਰੋਜਗਾਰ ਦਾ ਸਾਧਨ ਬਣ ਚੁੱਕੀਆਂ ਹਨ।
ਭਾਈ ਸਾਹਿਬ ਨੇ ਦੱਸਿਆ ਕਿ ਟਰੱਸਟ ਵੱਲੋਂ ਫ੍ਰੀ ਸਿਲਾਈ ਕਢਾਈ ਅਤੇ ਕੰਪਿਊਟਰ ਟਰੇਨਿੰਗ ਦੇ 2 ਸੈਂਟਰ ਚੱਲ ਰਹੇ ਹਨ।ਜਿੰਨਾਂ ਵਿਚੋਂ ਮੁੱਖ ਸੈਂਟਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਤੇ ਦੂਸਰਾ ਸੈਂਟਰ ਚੱਠਾ ਰਾਈਜ਼ ਮਿਲ ਤਰਨ ਤਾਰਨ ਰੋਡ ਵਿਖੇ ਹੈ।ਉਨਾਂ ਕਿਹਾ ਕਿ ਇਹਨਾਂ ਕੋਰਸਾਂ ਵਿੱਚ ਹਰ ਧਰਮ ਦੀਆਂ ਲੜਕੀਆਂ ਕੋਰਸ ਕਰ ਰਹੀਆਂ ਹਨ ਅਤੇ ਇਹਨਾਂ ਕੋਰਸਾਂ ਵਿੱਚ ਵਿਧਵਾ ਬੀਬੀਆਂ ਦੀਆਂ ਬੱਚੀਆਂ ਨੂੰ ਪਹਿਲ ਦੇ ਅਧਾਰ `ਤੇ ਦਾਖਲਾ ਦਿੱਤਾ ਜਾਂਦਾ ਹੈ।
ਇਸ ਮੌਕੇ ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਭਾਈ ਪ੍ਰਿਤਪਾਲ ਸਿੰਘ, ਭਾਈ ਅਮਰਜੀਤ ਸਿੰਘ ਸਿਲਕੀ, ਮਨਿੰਦਰਪਾਲ ਸਿੰਘ ਚੱਠਾ ਰਾਈਜ਼ ਮਿਲ, ਅਮਰੀਕ ਸਿੰਘ ਪ੍ਰੋਜੈਕਟ ਆਫਸਰ, ਤਰਵਿੰਦਰ ਸਿੰਘ ਨਿੱਕੂ, ਦਵਿੰਦਰਪਾਲ ਸਿੰਘ ਰਾਜੂ ਵਿਸ਼ੇਸ਼ ਤੌਰ `ਤੇ ਹਾਜਰ ਸਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply