Sunday, December 22, 2024

ਬੀ.ਬੀ.ਕੇ ਡੀ.ਏ.ਵੀ ਵਿਖੇ ਆਈ.ਕਿਉ.ਏ.ਸੀ ਵਲੋਂ ਮੂਕ ਕੋਰਸਾਂ `ਤੇ ਇੰਟਰਐਕਟਿਵ ਸੈਸ਼ਨ

ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇੇ ਆਈ.ਕਿਉ.ਏ.ਸੀ ਦੁਆਰਾ ਡਾ. ਗੁਰਵਿੰਦਰ ਸਿੰਘ ਡੀਨ PPN2005201826ਫੈਕਲਟੀ ਆਫ ਇੰਜ਼ੀਨੀਰਿੰਗ ਐਂਡ ਟੈਕਨੋਲੋਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਮੂਕ ਕੋਰਸਾਂ ਤੇ ਗਿਆਨ ਭਰਪੂਰ ਲੈਕਚਰ ਅਤੇ ਪੀ.ਪੀ.ਟੀ ਦਾ ਆਯੋਜਨ ਕੀਤਾ ਗਿਆ।ਤੇਜੀ ਨਾਲ ਬਦਲਦੇ ਸੰਸਾਰ ਵਿਚ ਪ੍ਰੰਪਰਾਗਤ ਸਿੱਖਿਆ ਸੰਸਥਾਵਾਂ ਦੇ ਸਾਹਮਣੇ ਉਤਪੰਨ ਚਣੌਤੀਆਂ ਨੂੰ ਗਿਣਾਉਂਦੇ ਹੋਏ ਡਾ. ਗੁਰਵਿੰਦਰ ਸਿੰਘ ਨੇ ਮੂਕ ਕੋਰਸਾਂ ਦੀ ਵਰਤਮਾਨ ਉਪਯੋਗਿਤਾ ਉੱਪਰ ਜ਼ੋਰ ਦਿੱਤਾ ਉਨ੍ਹਾਂ ਨੇ ਦੱਸਿਆ ਕਿ ਮੂਕ ਦੇ ਅਧੀਨ ਆਉਂਦੇ ਵਿਸ਼ਿਆਂ ਦੀ ਵਿਆਪਕ ਸੂਚੀ ਹੈ, ਜੋ ਸਿੱਧੀ ਵਰਤਮਾਨ ਆਧੁਨਿਕ ਉਦਯੋਗਾਂ ਦੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵਪਾਰਕ ਸਿੱਖਿਆ ਵਿੱਚ ਨਿਪੁੰਨ ਕਰਦੀ ਹੈ।
ਉਹਨਾਂ ਨੇ ਅਧਿਆਪਕਾਂ ਨੂੰ ਮੂਕ ਦੁਆਰਾ ਦਿੱਤੇ ਜਾਣ ਵਾਲੇ ਵਧੀਆ ਮੌਕਿਆਂ ਤੋਂ ਵੀ ਜਾਣੂ ਕਰਵਾਇਆ। ਜਿੰਨਾਂ ਵਿਚ ਨਵੇਂ ਕੋਰਸ ਡਿਜ਼ਾਇਨ ਆਯੋਜਿਤ ਕੀਤੇ ਜਾ ਸਕਦੇ ਹਨ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਲੈਕਚਰ ਕਾਲਜ ਦੇ ਅਧਿਆਪਕਾਂ ਲਈ ਸਹੀ ਰੂਪ ਵਿਚ ਅਤਿਅੰਤ ਲਾਭਦਾਇਕ ਅਤੇ ਗਿਆਨ ਭਰਪੂਰ ਅਨੁਭਵ ਰਿਹਾ।ਉਨਾਂ ਆਏ ਮਹਿਮਾਨ ਦਾ ਪੌਦਾ ਭੇਟ ਕਰ ਕੇ ਸਵਾਗਤ ਕੀਤਾ ।
ਸਮਾਗਮ ਦੇ ਅੰਤ ਵਿੱਚ ਡਾ. ਸਿਮਰਦੀਪ ਡੀਨ ਅਕਾਦਮਿਕ ਨੇ ਆਏ ਮਹਿਮਾਨ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋ. ਰਜਨੀ ਮੇਹਰਾ ਕਨਵੀਨਰ ਆਈ.ਕਿਉ.ਏ.ਸੀ ਪ੍ਰੋ. ਕਿਰਨ ਗੁਪਤਾ ਮੁਖੀ ਕੰਪਿਊਟਰ ਵਿਭਾਗ ਅਤੇ 50 ਦੇ ਲਗਭਗ ਅਧਿਆਪਕ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply