Saturday, May 18, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 28 ਮਈ ਦੀਆਂ ਸਾਲਾਨਾ/ਸਮੈਸਟਰ (ਥਿਊਰੀ) ਪ੍ਰੀਖਿਆਵਾਂ ਮੁਲਤਵੀ

ਨਵੀਆਂ ਮਿਤੀਆਂ ਦਾ ਵੇਰਵਾ ਯੂਨੀਵਰਸਿਟੀ ਵੈਬਸਾਈਟ `ਤੇ

GNDUਅੰਮ੍ਰਿਤਸਰ, 23 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ 28 ਮਈ ਨੂੰ ਹੋਣ ਵਾਲੀਆਂ ਸਾਲਾਨਾ/ਸਮੈਸਟਰ (ਥਿਊਰੀ) ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
        ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ ਇਹ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ।ਹੁਣ ਇਹ ਮੁਲਤਵੀ ਪ੍ਰੀਖਿਆਵਾਂ 6 ਜੂਨ ਤੋਂ ਲੈ ਕੇ 11 ਜੂਨ ਤਕ ਲਈਆਂ ਜਾਣਗੀਆਂ।ਇਨ੍ਹਾਂ ਪ੍ਰੀਖਿਆਵਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ `ਤੇ ਸੂਚਨਾ ਉਪਲਬਧ ਹੈ ਅਤੇ ਪ੍ਰੀਖਿਆਰਥੀ ਵੈਬਸਾਈਟ `ਤੇ ਜਾ ਕੇ ਆਪਣੇ ਪੇਪਰ ਦੀਆਂ ਮਿਤੀਆਂ ਬਾਰੇ ਜਾਣਕਾਰੀ ਲੈ ਸਕਦੇ ਹਨ।ਉਨਾਂ ਇਹ ਵੀ ਦੱਸਿਆ ਕਿ ਪ੍ਰੀਖਿਆਵਾਂ ਲਈ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ।

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply