Thursday, March 27, 2025

ਸ਼ਾਨਦਾਰ ਰਿਹਾ ਸੇਂਟ ਸੋਲਜ਼ਰ ਜੰਡਿਆਲਾ ਗੁਰੂ ਦਾ +2 ਸੀ.ਬੀ.ਐਸ.ਈ ਦਾ ਨਤੀਜਾ

PPN2705201807ਜੰਡਿਆਲਾ ਗੁਰੂ, 27 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ)  – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇਬੱਚਿਆਂ ਨੇ ਸੀ.ਬੀ.ਐਸ.ਈ ਦੇ +2 ਦੇ ਨਤੀਜਿਆਂ ਵਿੱਚ ਹਰ ਸਾਲ ਦੀਤਰ੍ਹਾਂ ਇਲਾਕੇ ਵਿੱਚ ਆਪਣੀ ਝੰਡੀ ਲਹਿਰਾਈ।ਇਸ ਸਾਲ ਸਾਇੰਸਗਰੁੱਪ ਵਿੱਚ 47 ਬੱਚਿਆਂ ਨੇ ਪ੍ਰੀਖਿਆ ਦਿੱਤੀ।ਮੈਥ ਵਿੱਚ ਰੋਹਿਤ, ਹਰਮਨਪ੍ਰੀਤ ਅਤੇ ਸਾਹਿਲਦੀਪ ਨੇ 95% ਅੰਕ ਪ੍ਰਾਪਤ ਕਰਕੇ ਮੈਰਿਟ ਪ੍ਰਾਪਤ ਕੀਤੀ। ਸਾਇੰਸ ਗਰੁੱਪ ਵਿੱਚ 13 ਬੱਚੇੇ 80% ਤੋਂ ਵੱਧ ਅੰਕ ਲੈ ਕੇ ਪਾਸ ਹੋਏ।ਹਰਮਨਪ੍ਰੀਤ ਸਿੰਘਨੇ ਪਹਿਲਾ ਸਥਾਨ, ਸਾਹਿਲਦੀਪ ਸਿੰਘ ਨੇ ਦੂਸਰਾ ਅਤੇ ਕੀਰਤਪਾਲ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤੀ।ਇਸੇ ਤਰ੍ਹਾਂ ਕਾਮਰਸ ਗਰੁੱਪ ਵਿੱਚ 48 ਬੱਚੇ ਅਪੀਅਰ ਹੋਏ।ਮਨਜਿੰਦਰ ਕੌਰ ਨੇ 90.6% ਨੰਬਰ ਲੈ ਕੇ ਸਕੂਲ ਅਤੇ ਇਲਾਕੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ, ਗੁਰਪ੍ਰੀਤ ਸਿੰਘ 87% ਅੰਕ ਲੈ ਕੇ ਦੂਸਰਾ ਅਤੇ ਹੁਸਨਦੀਪ ਕੌਰ 85.2% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਆਰਟਸ ਗਰੁੱਪ ਦਾ ਨਤੀਜਾ 99% ਰਿਹਾ। ਸ਼ਾਨਦਾਰ ਨਤੀਜਾ ਆਉਣ `ਤੇ ਸਕੂਲ ਤੇ ਸਕੂਲ ਦੇ ਸਟਾਫ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਦੇ ਪ੍ਰਬੰਧਕ ਮੰਗਲ ਸਿੰਘ ਕਿਸ਼ਨਪੁਰੀ, ਪਿ੍ਰੰਸੀਪਲ ਅਮਰਪ੍ਰੀਤ ਕੌਰ, ਪਿ੍ਰੰਸੀਪਲ ਅਮਨਦੀਪ ਕੌਰ (ਚਵਿੰਡਾ ਦੇਵੀ), ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ ਅਤੇ ਵਰਿਤੀ ਦੁੱਗਾ ਨੇ ਬੱਚਿਆਂ ਨੂੰ ਵਧੀਆ ਨਤੀਜਾ ਆਉਣ `ਤੇ ਵਧਾਈ ਦਿੱਤੀ।
 

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply