Sunday, December 22, 2024

ਡੀ.ਏ.ਵੀ ਪਬਲਿਕ ਸਕੂਲ `ਚ ਦੋ ਰੋਜ਼ਾ ਲੀਗਲ ਅਵੇਅਰਨੈਸ ਪ੍ਰੋਗਰਾਮ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਦੋ ਰੋਜ਼ਾ ਲੀਗਲ ਅਵਿਅਰਨੈਸ ਪ੍ਰੋਗਰਾਮ PPN300520181929 ਅਤੇ 30 ਮਈ 2018 ਨੂੰ ਕਰਵਾਇਆ ਗਿਆ।ਨੈਸ਼ਨਲ ਕਮਿਸ਼ਨ ਫ਼ਾਰ ਵੂਮੈਨ ਨਵੀ ਦਿੱਲੀ ਨਾਲ ਸੰਬੰਧਿਤ ਪੰਜਾਬ ਸਟੇਟ ਕਮਿਸ਼ਨ ਫ਼ਾਰ ਵੂਮੈਨ ਦੁਆਰਾ ਇਹ ਪ੍ਰੋਗਰਾਮ ਕਰਵਾਇਆ ਗਿਆ।ਸ਼੍ਰੀਮਤੀ ਮਨੀਸ਼ਾ ਗੁਲਾਟੀ ਚੇਅਰਪਰਸਨ ਪੰਜਾਬ ਸਟੇਟ ਕਮਿਸ਼ਨ ਫ਼ਾਰ ਵੂਮੈਨ ਇਸ ਵਿੱਚ ਮੁੱਖ ਮਹਿਮਾਨ ਸਨ, ਐਸ.ਐਸ ਸ਼੍ਰੀਵਾਸਤਵ ਪੁਲਿਸ ਕਮਿਸ਼ਨਰ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਇਸ ਅਵਸਰ ਦੀ ਸ਼ਾਨ ਵਧਾਈ।ਹੋਰ ਮਹਿਮਾਨਾਂ ਵਿਚ ਸ਼੍ਰੀਮਤੀ ਕਿਰਨ ਧਾਮੀ ਮੈਂਬਰ ਪੰਜਾਬ ਸਟੇਟ ਕਮਿਸ਼ਨ ਫ਼ਾਰ ਵੂਮੈਨ ਸ਼ਾਮਲ ਸਨ ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਮਾਜ ਵਿੱਚ ਔਰਤਾਂ ਅਤੇ ਲੜਕੀਆਂ ਨੂੰ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੁਕ ਕਰਨਾ ਅਤੇ ਕਾਨੂੰਨ ਪ੍ਰਣਾਲੀ ਦੀ ਕਿਰਿਆ ਅਤੇ ਵਿਧੀ ਨੁੰ ਸਮਝਾਉਣਾ ਸੀ।ਇਸ ਸੈਮੀਨਾਰ ਵਿੱਚ 400 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਸੈਮੀਨਾਰ ਦਾ ਉਦੇਸ਼ ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਬਾਰੇ ਜਾਗਰੁਕ ਕਰਨਾ ਸੀ ।
    ਆਪਣੇ ‘ਸੰਬੋਧਨ ਵਿੱਚ ਸਟੇਟ ਕਮਿਸ਼ਨ ਫ਼ਾਰ ਵੂਮੈਨ ਚੇਅਰਪਰਸਨ ਸ਼੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਅੱਜ ਵੀ ਔਰਤਾਂ ਨੂੰ ਉਹਨਾਂ ਦੇ ਮੂਲ ਅਧਿਕਾਰ ਨਹੀ ਦਿੱਤੇ ਜਾ ਰਹੇ ਹਨ।ਔਰਤਾਂ ਨੂੰ ਆਪਣੇ ਲਈ ਬੋਲਣ ਦੀ ਬਹੁਤ ਜ਼ਰੂਰਤ ਹੈ।ਉਹਨਾਂ ਨੇ ਕਿਹਾ ਕਿ ਜਿੰਨ੍ਹਾਂ ਸਥਿਤੀਆਂ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਤਸੀਹੇ ਸਹਿਣੇ ਪੈਂਦੇ ਹਨ, ਉਹਨਾਂ ਲੋਕਾਂ ਨਾਲ ਹੋਰ ਕਠੋਰ ਕਾਨੂੰਨਾਂ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ।ਉਹਨਾਂ ਨੇ ਜਾਗਰੁਕਤਾ ਪੈਦਾ ਕਰਨ ਲਈ ਵੂਮੈਨ ਕਮਿਸ਼ਨ ਅਯੋਗ ਦੀ ਭੂਮਿਕਾ ਤੇ ਪ੍ਰਕਾਸ਼ ਪਾਇਆ।ਉਹਨਾਂ ਇਹ ਵੀ ਕਿਹਾ ਕਿ ਉਹ ਇਹਨਾਂ ਮੁੱਦਿਆਂ `ਤੇ ਜਾਗਰੁਕਤਾ ਦੇ ਲਈ ਕੰਮ ਕਰਨਗੇ।ਰਾਜ ਸਰਕਾਰ ਦੁਆਰਾ ਉਹਨਾਂ ਨੂੰ ਮਾਨ ਦਿੱਤਾ ਜਾਵੇਗਾ।
ਕਮਿਸ਼ਨਰ ਪੁਲਿਸ ਐਸ.ਐਸ ਸ਼੍ਰੀਵਾਸਤਵ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਸਮਾਜ ਦੇ ਸਾਰੇ ਵਰਗਾਂ, ਔਰਤਾਂ ਅਤੇ ਬੱਚਿਆਂ ਪ੍ਰਤੀ ‘ਹੋਣ ਵਾਲੇ ਅੱਤਿਆਚਾਰਾਂ ਨੂੰ ਰੋਕਣ ਲਈ ਜਾਗਰੁਕ ਕਰਨਾ ਹੋਵੇਗਾ।ਸ਼੍ਰੀਮਤੀ ਕਿਰਨ ਧਾਮੀ ਨੇ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੜਕਿਆਂ ਨੂੰ ਵੀ ਔਰਤਾਂ ਅਤੇ ਲੜਕੀਆਂ ਦੇ ਮੂਲ ਅਧਿਕਾਰਾਂ ਬਾਰੇ ਜਾਗਰੁਕ ਹੋਣਾ ਬਹੁਤ ਜ਼ਰੂਰੀ ਹੈ।ਉਹਨਾਂ ਅਨੁਸਾਰ ਇਹ ਸ਼ੁਰੂਆਤ ਘਰੋਂ ਹੀ ਹੋਣੀ ਚਾਹੀਦੀ ਹੈ।
ਕੁਸ਼ਲ ਵਕਤਾਵਾਂ ਨੇ ਬੁਲਾਰਿਆਂ ਨੇ ਜ਼ਮੀਨ ਦੇ ਕਾਨੂੰਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਪ੍ਰਤੀ ਵੀ ਜਾਗਰੁਕ ਕੀਤਾ।ਸੈਮੀਨਾਰ ਦੇ ਪਹਿਲੇ ਦਿਨ ਡੀ.ਏ.ਵੀ ਪਬਲਿਕ ਸਕੂਲ ਦੇ ਫਕੈਲਿਟੀ ਮੈਂਬਰ ਜੀ.ਐਸ ਭੱਟੀ ਨੇ ਕਿਹਾ ਕਿ ਘਰੇਲੂ ਹਿੰਸਾ ਨਾ ਕੇਵਲ ਨੀਵੇਂ ਪੱਧਰ ਤੇ ਹੀ ਵਧੀ ਹੈ ਬਲਕਿ ਉਚੱ ਪੱਧਰ ਤੇ ਵੀ ਵਧੀ ਹੈ।ਗੌਰਵ ਗੁਪਤਾ ਡੀ.ਏ.ਵੀ ਪਬਲਿਕ ਸਕੂਲ ਦੇ ਕੰਪਿਊਟਰ ਫਕੈਲਿਟੀ ਦੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਸੋਸ਼ਲ ਨੈਟਵਰਕ ਤੇ ਸਾਈਬਰ ਕ੍ਰਾਈਮ ਸੰਬੰਧੀ ਨਿਯਮਾਂ ਅਤੇ ਕਾਨੂੰਨਾਂ ਦੀ ਜਾਣਕਾਰੀ ਦਿੱਤੀ।ਸੈਮੀਨਾਰ ਦੇ ਪਹਿਲੇ ਦਿਨ ਤੀਸਰੇ ਬੁਲਾਰੇ ਸ਼੍ਰੀਮਤੀ ਯੋਗਿਤਾ ਸ਼ਰਮਾ ਜੀ ਡੀ.ਏ.ਵੀ ਪਬਲਿਕ ਸਕੂਲ ਦੇ ਅੰਗ੍ਰੇਜ਼ੀ ਫਕੈਲਿਟੀ ਦੀ ਅਧਿਆਪਕਾ ਨੇ ਵੀ ਔਰਤਾਂ ਦੇ ਕੰਮ ਪ੍ਰਤੀ ਉਹਨਾਂ ਦੇ ਸ਼ੋਸ਼ਣ ਦੀ ਗੱਲ ਕੀਤੀ ।
ਦੂਸਰੇ ਦਿਨ ਸ਼੍ਰੀਮਤੀ ਇੰਦਰਜੀਤ ਕੌਰ ‘ਸੇਖੋ ਸਕੂਲ ਫਕੈਲਿਟੀ ਮੈਂਬਰ ਨੇ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਬੁਰਾਈ ਦਹੇਜ ਪ੍ਰਥਾ ਤੇ ਆਪਣੇ ਵਿਚਾਰ ਪੇਸ਼ ਕੀਤੇ।ਮਨਵਿੰਦਰ ਸਿੰਘ ਸਕੂਲ ਦੇ ਫਕੈਲਿਟੀ ਮੈਂਬਰ ਨੇ ਔਰਤਾਂ `ਤੇ ਹੋ ਰਹੇ ਭਿਆਨਕ ਅਤਿਆਚਾਰ ਐਸਿਡ ਸੁੱਟਣ ਆਦਿ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਹਨਾਂ ਕੁਰੀਤੀਆਂ ਬਾਰੇ ਅੱਜ ਦੀ ਪੀੜ੍ਹੀ ਨੂੰ ਜਾਗਰੁਕ ਕੀਤਾ ਜਾਵੇ ਤੇ ਅਪਰਾਧੀਆਂ ਤੇ ਕਠੋਰ ਕਾਰਵਾਈ ਕਰਕੇ ਇੱਕ ਉਦਾਹਰਨ ਪੇਸ਼ ਕਰਨਾ ਬਹੁਤ ਜ਼ਰੂਰੀ ਹੈ
ਸਮਾਜ ਵਿੱਚ ਲੜਕੀਆਂ ਦੇ ਦੁਆਰਾ ਕੀਤੇ ਜਾ ਰਹੇ ਯਤਨਾਂ ਨੂੰ ਜਾਣਦੇ ਅਤੇ ਉਹਨਾਂ ਦੇ ਜੋਸ਼ ਨੂੰ ਵਧਾਉਣ ਲਈ ਸਮਾਜ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਪ੍ਰੋਤਸਾਹਿਤ ਕਰਦੇ ਹੋਏ ਸ਼੍ਰੀਮਤੀ ਮਨੀਸ਼ਾ ਗੁਲਾਟੀ ਚੇਅਰਪਰਸਨ ਪੰਜਾਬ ਸਟੇਟ ਕਮਿਸ਼ਨ ਫ਼ਾਰ ਵੂਮੈਨ ਨੇ ਕਲ੍ਹ ਘੋਸ਼ਿਤ ਸੀ.ਬੀ.ਐਸ.ਈ 2018 ਜਮਾਤ ਦੱਸਵੀਂ ਦੀ ਪ੍ਰੀਖਿਆ ਨਤੀਜਿਆਂ ਨੂੰ ਐਲਾਨਿਆ।ਸਕੂਲ ਦੀਆਂ ਦੋ ਸਿਟੀ ਟਾਪਰ ਲੜਕੀਆਂ ਤਨਮਯ ਅਨੰਦ ਅਤੇ ਵਰਿੰਦਾ ਜੇਤਲੀ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਨਕਦ ਇਨਾਮ ਦਿੱਤਾ ਅਤੇ ਉਹਨਾਂ ਦਾ ਹੌਸਲਾ ਵਧਾਇਆ ਕਿ ਉਹ ਭਵਿੱਖ ਲਈ ਔਰਤਾਂ ਦੀ ਆਵਾਜ਼ ਬਣਨ ਗਈਆਂ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply