Monday, December 23, 2024

‘ਸਾਵੀਆਂ ਪੀਲੀਆਂ ਗੰਦਲਾਂ’ ਲੋਕ ਗੀਤਾਂ ਦੀ ਸੀ.ਡੀ ਹੋਈ ਲੋਕ ਅਰਪਿਤ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਨਟਰਾਜ ਨ੍ਰਿਤ ਸਦਨ PPN3005201820ਵੱਲੋਂ ਬਲਵਿੰਦਰ ਕੌਰ ਰੰਧਾਵਾ ਦੀ ਆਵਾਜ਼ ਵਿੱਚ ਲੰਮੀ ਹੇਕ ਲਾ ਕੇ ਗਾਏ ਜਾਣ ਵਾਲੇ ਪੁਰਾਤਨ ਲੋਕ ਗੀਤਾਂ ਦੀ ਸੀ.ਡੀ. ‘ਸਾਵੀਆਂ ਪੀਲੀਆਂ ਗੰਦਲਾਂ’ ਲੋਕ ਅਰਪਿਤ ਕੀਤੀ ਗਈ।ਸ਼ਾਇਰ ਮਲਵਿੰਦਰ ਨੇ ਸਮਾਗਮ ਨੂੰ ਤਰਤੀਬ ਦਿੰਦਿਆਂ ਗਾਇਕਾ ਬਲਵਿੰਦਰ ਰੰਧਾਵਾ ਬਾਰੇ ਜਾਣ-ਪਹਿਚਾਣ ਦਰਸ਼ਕਾਂ ਨਾਲ ਸਾਂਝੀ ਕੀਤੀ।ਇਸ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਹਿੰਸਕ, ਅਸ਼ਲੀਲ ਤੇ ਕੰਨ-ਪਾੜਵੀਂ ਸ਼ੋਰ-ਸ਼ਰਾਬੇ ਵਾਲੀ ਗਾਇਕੀ ਨੇ ਸਮਾਜ ਅੰਦਰ ਸਭਿਆਚਾਰਕ ਗੰਦਲਾ ਪਨ ਪੈਦਾ ਕੀਤਾ ਹੈ।ਸਦੀਆਂ ਤੋਂ ਮਨੁੱਖ ਦੇ ਜਨ-ਜੀਵਨ ਦਾ ਹਿੱਸਾ ਰਹੇ ਅਜਿਹੇ ਲੋਕ ਗੀਤ ਮਨ ਨੂੰ ਠੰਡਕ ਪਹੁੰਚਾਉਂਦੇ ਹਨ।ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਗੱਲਬਾਤ ਨੂੰ ਜਾਰੀ ਰੱਖਦਿਆਂ ਕਿਹਾ ਕਿ ਲੋਕ ਗੀਤਾਂ ਨੂੰ ਪ੍ਰਫੂਲਿਤ ਕਰਨ ਲਈ ਅਜੋਕੀ ਅਰਥਹੀਣ ਗਾਇਕੀ ਵਿਰੁੱੱਧ ਲਾਮਬੰਦ ਹੋਣ ਦੀ ਲੋੜ ਹੈ।ਡਾ. ਗੁੁਰਨਾਮ ਕੌਰ ਬੇਦੀ ਨੇ ਕਿਹਾ ਕਿ ਅਜਿਹੇ ਲੋਕ ਗੀਤਾਂ ਅਤੇ ਲੋਕ ਕਾਥਾਵਾਂ ਨੂੰ ਸਿੱਖਿਆ ਦਾ ਹਿੱਸਾ ਬਨਾਉਣਾ ਚਾਹੀਦਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਨਾਲ ਜੁੜੀ ਰਹੇ।ਸ਼ਾਇਰ ਦੇਵ ਦਰਦ ਅਤੇ ਡਾ. ਹਰਮੋਹਿੰਦਰ ਬੇਦੀ ਨੇ ਸਾਂਝੇ ਤੌਰ ਤੇ ਕਿਹਾ ਕਿ ਸਮਾਜ ਅੰਦਰ ਫੈਲੇ ਅਫਰਾ-ਤਫਰੀ ਵਾਲੇ ਮਾਹੌਲ ਵਿੱਚ ਸਾਨੂੰ ਵੀ ਅਜਿਹੇ ਸਮਾਗਮਾਂ ਦੀ ਲਗਾਤਾਰਤਾ ਬਣਾਈ ਰੱਖਣੀ ਚਾਹੀਦੀ ਹੈ।ਪ੍ਰਿੰ: ਇੰਦਰਜੀਤ ਕੌਰ ਵਰਿੱਸ਼ਟ ਅਤੇ ਡਾ. ਇਕਬਾਲ ਕੌਰ ਸੌਂਧ ਨੇ ਇੰਨ੍ਹਾਂ ਲੋਕ ਗੀਤਾਂ ਨੂੰ ਅਮੀਰ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਦੱਸਿਆ।
    ‘ਸਾਵੀਆਂ ਪੀਲੀਆਂ ਗੰਦਲਾਂ’ ਸੀ.ਡੀ. ਵਿੱਚਲੇ ਸਮੁੱਚੇ ਲੋਕ ਗੀਤਾਂ ਬਾਰੇ ਜਿੱਥੇ ਗਾਇਕਾ ਬਲਵਿੰਦਰ ਰੰਧਾਵਾ ਨੇ ਭਾਵ-ਪੂਰਤ ਵਿਚਾਰ ਸਾਂਝੇ ਕੀਤੇ, ਉਥੇ ਉਨ੍ਹਾਂ ਆਪਣੀ ਦਿਲਕਸ਼ ਅਵਾਜ਼ ਨਾਲ ਪੇਸ਼ ਕੀਤੇ ਲੋਕ ਗੀਤਾਂ ਜਰੀਏ ਸਰੋਤਿਆਂ ਨੂੰ ਘੰਟਿਆਂ ਬੱਧੀ ਕੀਲੀ ਰੱਖਿਆ।ਹੋਰਨਾਂ ਤੋਂ ਇਲਾਵਾ ਇਸ ਸਮੇਂ ਪ੍ਰਿੰ: ਨਰੋਤਮ ਸਿੰਘ, ਮੈਡਮ ਅਰਤਿੰਦਰ ਸੰਧੂ, ਡਾ ਰਸ਼ਮੀ ਨੰਦਾ, ਡਾ. ਪ੍ਰਭਜੋਤ ਕੌਰ, ਰਾਜ ਖੁਸ਼ਵੰਤ ਸਿੰਘ ਸੰਧੂ, ਮਨਮੋਹਨ ਸਿੰਘ ਢਿੱਲੋਂ, ਹਰਜੀਤ ਸੰਧੂ, ਹਰਭਜਨ ਖੇਮਕਰਨੀ, ਇੰਦਰ ਸਿੰਘ ਮਾਨ, ਜਸਬੀਰ ਝਬਾਲ, ਚੰਨ ਅਮਰੀਕ, ਸਿਮਰਜੀਤ ਸਿੰਘ, ਸਤਨਾਮ ਰੰਧਾਵਾ, ਮੈਡਮ ਸੁਰਜੀਤ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply