Saturday, July 5, 2025
Breaking News

ਪ੍ਰਧਾਨ ਮੰਤਰੀ ਦੇ ਨਾਮ ਜਿਲ੍ਹਾ ਕਾਂਗਰਸ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੀ ਆੜ `ਚ ਜਨਤਾ ਨੂੰ ਲੁੱਟ ਰਹੀ ਹੈ ਮੋਦੀ ਸਰਕਾਰ – ਵਿਧਾਇਕ

PPN3106201805ਪਠਾਨਕੋਟ, 31 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਂਗਰਸ ਵੱਲੋਂ ਪੈਟਰੋਲ ਅਤੇ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਦੁਖੀ ਹੋ ਕੇ ਅੱਜ ਕੇਂਦਰ ਸਰਕਾਰ ਦੇ ਨਾਮ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਨੂੰ ਮੰਗ ਪੱਤਰ ਸ੍ਰੀ ਅਨਿਲ ਵਿੱਜ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ ਦੀ ਅਗਵਾਈ ਵਿੱਚ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਅਨਿਲ ਵਿੱਜ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ ਨੇ ਕਿਹਾ ਕਿ ਇਕ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਚਾਰ ਸਾਲ ਦੇ ਕਾਰਜਕਾਲ ਪੂਰੇ ਹੋਣ ਤੇ ਖੁਸ਼ੀ ਮਨਾ ਰਹੀ ਹੈ ਅਤੇ ਦੁਸਰੇ ਪਾਸੇ ਦੇਸ਼ ਦੀ ਜਨਤਾ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਪ੍ਰੇਸ਼ਾਨ ਹੈ ਤੇ ਦੇਸ਼ ਦੇ ਲੋਕ ਬੇਹੱਦ ਆਰਥਿਕ ਸੰਕਟ ਵਿੱਚੋਂ ਗੁਜਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ 31 ਮਈ 2012 ਨੂੰ ਜਦੋਂ ਕੇਂਦਰ ਵਿੱਚ ਕਾਂਗਰਸ ਸਰਕਾਰ ਸੀ ਤਾਂ ਭਾਜਪਾ ਤੇਲ ਦੀਆਂ ਕੀਮਤਾਂ ਦੀ ਨਿੰਦਾ ਕਰਦੇ ਸਨ ਅਤੇ ਭਾਜਪਾ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਅਤੇ ਬਹੁਤ ਵੱਡੇ-ਵੱਡੇ ਭਾਸਣ ਦੇ ਕੇ ਜਨਤਾਂ ਨੂੰ ਗੁੰਮਰਾਹ ਕੀਤਾ ਗਿਆ ਸੀ।ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਾਰਟੀ ਨੇਤਾਵਾਂ ਵੱਲੋਂ ਦਿੱਤੇ ਗਏ ਭਾਸ਼ਣ ਭਾਜਪਾ ਨੂੰ ਯਾਦ ਹੋਣਗੇ।ਉਸ ਸਮੇਂ ਭਾਜਪਾ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸੰਘਰਸ਼ ਕਰਦੀ ਸੀ ਅਤੇ ਉਸ ਸਮੇਂ ਭਾਜਪਾ ਵੱਧਦੀ ਤੇਲ ਦੀਆਂ ਕੀਮਤਾਂ ਦਾ ਕੋਈ ਹੱਲ ਨਹੀਂ ਕਰ ਸਕਦੀ ਸੀ ਕਿਉਂਕਿ ਉਸ ਸਮੇਂ ਭਾਜਪਾ ਦੀ ਸਰਕਾਰ ਨਹੀਂ ਸੀ ਪਰ ਹੁਣ ਤਾਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ, ਅਤੇ ਨਰਿੰਦਰ ਮੋਦੀ ਖੁੱਦ ਪ੍ਰਧਾਨ ਮੰਤਰੀ ਹੈ, ਜੋ ਪੈਟਰੋਲੀਅਮ ਪਦਾਰਥਾਂ ਦੀਆਂ ਵੱਧ ਰਹੀਆਂ ਕੀਮਤਾਂ ਤੇ ਰੋਕ ਲਗਾ ਸਕਦੇ ਹਨ।ਉਨ੍ਹਾਂ ਯਾਦ ਕਰਵਾਉਦੇ ਕਿਹਾ ਕਿ ਸਾਲ 2012 ਵਿੱਚ ਜਦੋਂ ਅੰਤਰਰਾਸ਼ਟਰੀ ਬਜਾਰ ਵਿੱਚ ਕੱਚੇ ਤੇਲ ਦੀ ਕੀਮਤ 104.09 ਡਾਲਰ ਪ੍ਰਤੀ ਬੈਰਲ ਸੀ ਤਾਂ ਡਾ. ਮਨਮੋਹਨ ਸਿੰਘ ਦੀ ਸਰਕਾਰ ਦੇਸ਼ਵਾਸੀਆਂ ਨੂੰ ਡੀਜ਼ਲ 40.91 ਪੈਸੇ ਅਤੇ ਪੈਟਰੋਲ 73.18 ਪੈਸੇ ਉਪਲਬਧ ਕਰਵਾ ਰਹੀ ਸੀ।ਹੁਣ ਜਦੋਂ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਕੱਚੇ ਤੇਲ ਦਾ ਮੁੱਲ 67.50 ਡਾਲਰ ਪ੍ਰਤੀ ਬੈਰਲ ਹੈ ਤਾਂ ਐਨ.ਡੀ.ਏ ਦੀ ਮੋਦੀ ਸਰਕਾਰ ਡੀਜਲ 69 ਰੁਪਏ ਜਦ ਕਿ ਪੈਟਰੋਲ 78 ਰੁਪਏ ਪ੍ਰਤੀ ਲੀਟਰ ਉਪਲਬਧ ਕਰਵਾ ਰਹੀ ਹੈ।ਉਨ੍ਹਾਂ ਦੱਸਿਆ ਕਿ ਜੂਨ 2004 ਵਿੱਚ ਕੱਚੇ ਤੇਲ ਦੀ ਕੀਮਤ 35.54 ਡਾਲਰ ਪ੍ਰਤੀ ਬੈਰਲ ਸੀ ਤਾਂ ਉਸ ਸਮੇਂ ਡੀਜ਼ਲ ਦਾ ਰੇਟ ਕਾਂਗਰਸ ਦੇ ਸਮੇਂ 22.74 ਪੈਸੇ ਅਤੇ ਪੈਟਰੋਲ ਦਾ 35.71 ਰੁਪਏ ਪ੍ਰਤੀ ਲੀਟਰ ਵਿੱਚ ਦੇਸ਼ ਵਾਸੀਆਂ ਨੂੰ ਦੇ ਰਹੇ ਸਨ ਅਤੇ ਜਦੋਂ ਫਰਵਰੀ 2016 ਵਿੱਚ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਕੇ 31.03 ਡਾਲਰ ਪ੍ਰਤੀਸ਼ ਬੈਰਲ ਪੁੱਜ ਗਿਆ ਸੀ ਉਦੋਂ ਮੋਦੀ ਸਰਕਾਰ ਡੀਜ਼ਲ ਦਾ ਰੇਟ ਕਾਂਗਰਸ ਦੇ ਸਮੇਂ 22.74 ਪੈਸੇ ਅਤੇ ਪੈਟਰੋਲ ਦਾ 35.71 ਰੁਪਏ ਪ੍ਰਤੀ ਲੀਟਰ ਵਿੱਚ ਦੇਸ਼ਵਾਸੀਆਂ ਨੂੰ ਦੇ ਰਹੇ ਸਨ ਅਤੇ ਜਦੋਂ ਫਰਵਰੀ 2016 ਵਿੱਚ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਕੇ 31.03 ਡਾਲਰ ਪ੍ਰਤੀ ਬੈਰਲ ਪੁੱਜ ਗਈਆਂ ਸਨ ਤਾ ਉਸ ਸਮੇਂ ਮੋਦੀ ਸਰਕਾਰ ਡੀਜ਼ਲ 44.96 ਪੈਸੇ ਅਤੇ ਪੈਟਰੋਲ 59.95 ਪੈਸੇ ਪ੍ਰਤੀ ਲੀਟਰ ਦੇਸ਼ ਦੀ ਜਨਤਾ ਨੂੰ ਉਪਲਬਧ ਕਰਵਾ ਰਹੀ ਹੈ।
ਜੁਗਿੰਦਰ ਪਾਲ ਵਿਧਾਇਕ ਵਿਧਾਨ ਸਭਾ ਹਲਕਾ ਭੋਆ ਨੇ ਕਿਹਾ ਕਿ ਅੰਤਰ ਰਾਸ਼ਟਰੀ ਬਜਾਰ ਵਿੱਚ ਜਦੋਂ ਤੇਲ ਦੀ ਕੀਮਤ ਡਿੱਗ ਰਹੀ ਸੀ ਉਦੋਂ ਮੋਦੀ ਸਰਕਾਰ ਐਕਸਾਈਜ ਡਿਊਟੀ ਵਧਾ ਰਹੀ ਸੀ, ਜੋ ਕਿ 4 ਸਾਲ ਵਿੱਚ 9 ਵਾਰ ਲਗਾਤਾਰ ਵਧਾਈ ਗਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਿਤ ਕਰ ਦਿਖਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਆਮ ਜਨਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਡੀਜ਼ਲ ਦੀ ਕੀਮਤ ਵਿੱਚ ਵਾਧਾ ਕਰਕੇ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਮਹਿੰਗਾਈ ਅਤੇ ਮਾਲ ਢੁਆਈ ਵਧਣ ਨਾਲ ਇਸ ਦਾ ਬੋਝ ਜਨਤਾ ਦੇ ਨਾਲ-ਨਾਲ ਕਿਸਾਨਾਂ ਅਤੇ ਉਦਯੋਗਾਂ ਤੇ ਪਵੇਗਾ ਅਤੇ ਸਾਰਾ ਦੇਸ਼ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਜਿਲ੍ਹਾ ਪ੍ਰਧਾਨ ਅਨਿਲ ਵਿਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਦਿੱਤੇ ਗਏ ਮੰਗ ਪੱਤਰ ਦੇ ਮਾਧਿਅਮ ਨਾਲ ਮੰਗ ਕੀਤੀ ਕਿ ਲੁੱਟ ਬੰਦ ਕੀਤੀ ਜਾਵੇ ਅਤੇ ਪੈਟਰੋਲੀਅਮ ਪਦਾਰਥਾਂ ਵਿੱਚ ਕੀਤੇ ਗਏ ਵਾਧੇ ਨੂੰ ਵਾਪਿਸ ਲਿਆ ਜਾਵੇ।ਇਸ ਮੌਕੇ ਉਨ੍ਹਾਂ ਦੇ ਨਾਲ ਵਿਨੇ ਮਹਾਜਨ, ਕੌਸਲਰ ਯੋਗੇਸ਼ ਠਾਕੁਰ, ਅਮਿਤ ਮੰਟੂ, ਕੌਂਸਲਰ ਵਿਭੂਤੀ ਸ਼ਰਮਾ, ਗੌਰਵ ਵਡੈਹਰਾ, ਠਾਕਰ ਬਲਵਾਨ ਸਿੰਘ ਮਨਹਾਸ, ਸਾਹਿਬ ਸਿੰਘ ਸਾਬਾ, ਰਾਕੇਸ਼ ਬਬਲੀ, ਅਜੇ, ਵਿਕਾਸ ਮਹਾਜਨ ਬੰਟੀ ਹਾਜਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply