Monday, December 23, 2024

ਛੋਟੇ ਦੁੱਧ ਉਤਪਾਦਕਾਂ ਤੱਕ ਡੇਅਰੀ ਵਿਸਥਾਰ ਸੇਵਾਵਾਂ ਪਹੁੰਚਾਉਣ ਲਈ ਜਾਗਰੂਕਤਾ ਕੈਂਪ

ਸਮਰਾਲਾ, 21 ਜੂਨ (ਪੰਜਾਬ ਪੋਸਟ-ਕੰਗ) – ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਡੇਅਰੀ ਵਿਕਾਸ, ਪਸ਼ੂ ਪਾਲਣ, ਮੱਛੀ ਪਾਲਣ ਵਿਭਾਗ ਦੀ ਰਹਿਨੁਮਾਈ ਹੇਠ PPN2106201804ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਬੰਬ, ਬਲਾਕ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਦਿਲਬਾਗ ਸਿੰਘ ਹਾਂਸ, ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਦੀ ਦੇਖ-ਰੇਖ ਹੇਠ ਪਿੰਡ ਪੱਧਰੀ ਇੱਕ ਦਿਨਾਂ ਦੁੱਧ ਉਤਪਾਦਨ ਕਿਸਾਨ ਜਾਗਰੂਕਤਾ ਅਤੇ ਵਿਸਥਾਰ ਸੇਵਾ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਸਾਬਕਾ ਸਰਪੰਚ ਬਲਵਿੰਦਰ ਸਿੰਘ, ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਨੇ ਕੀਤਾ।ਡਾ. ਵਿਨੈ ਮੋਹਨ ਸਾਬਕਾ ਜੁਆਇੰਟ ਡਾਇਰੈਕਟਰ ਉੱਤਰ ਖੇਤਰੀ ਬੀਮਾਰੀ ਪਰਖ ਪ੍ਰਯੋਗਸ਼ਾਲਾ ਨੇ ਡੇਅਰੀ ਵਿਕਾਸ ਵਿਭਾਗ ਦੀਆਂ ਕਰਜੇ ਅਤੇ ਸਬਸਿਡੀ ਸਬੰਧੀ ਸਕੀਮਾਂ ਅਤੇ ਡੇਅਰੀ ਧੰਦੇ ਨੂੰ ਕਾਮਯਾਬ ਬਨਾਉਣ ਸਬੰਧੀ ਜ਼ਰੂਰੀ ਨੁਕਤਿਆਂ ਬਾਰੇ ਆਪਣੇ ਵਿਚਾਰ ਰੱਖੇ।ਉਹਨਾਂ ਨੇ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਉਹਨਾਂ ਨੂੰ ਹੋਣ ਵਾਲੀਆਂ ਆਮ ਬਿਮਾਰੀਆਂ, ਉਹਨਾਂ ਦੀ ਰੋਕਥਾਮ, ਬਚਾਅ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਪਸ਼ੂਆਂ ਦੀਆਂ ਛੂਤ ਦੀਆਂ ਬਿਮਾਰੀਆਂ ਬਾਰੇ ਵੀ ਦੱਸਿਆ।ਦਰਸ਼ਨ ਸਿੰਘ ਚੀਮਾ ਸਾਬਕਾ ਸਹਾਇਕ ਮਿਲਕਫੈਡ ਪੰਜਾਬ ਨੇ ਦੁਧਾਰੂ ਪਸ਼ੂਆਂ ਦੀ ਖਾਦ ਖੁਰਾਕ ਅਤੇ ਮਿਆਰੀ ਖੁਰਾਕ ਦੀ ਘਾਟ ਕਾਰਨ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਦਿਆਂ ਚੰਗੀ ਖੁਰਾਕ ਦੀ ਵਰਤੋਂ ਅਤੇ ਮਿਨਰਲ ਮਿਕਸਚਰ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਪ੍ਰੇਰਿਤ ਕੀਤਾ।ਉਹਨਾਂ ਨੇ ਮਿਲਕਫੈੱਡ ਦੁਆਰਾ ਸਾਫ਼ ਦੁੱਧ ਪੈਦਾ ਕਰਨ ਦੀ ਮਹੱਤਤਾ ਤੇ ਢੰਗ ਸਬੰਧੀ ਅਤੇ ਡੇਅਰੀ ਕਿੱਤੇ ਵਿੱਚ ਸਹਿਕਾਰਤਾ ਦੇ ਯੋਗਦਾਨ ਅਤੇ ਸੁਚੱਜੇ ਮੰਡੀਕਰਨ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ।ਕੈਂਪ ਵਿੱਚ ਪਿੰਡ ਬੰਬ ਦੇ ਲਗਭਗ 100 ਦੇ ਕਰੀਬ ਦੁੱਧ ਉਤਪਾਦਕਾਂ ਨੇ ਭਾਗ ਲਿਆ। ਇਸ ਕੈਂਪ ਲਈ ਸੂਬੇਦਾਰ ਜਗਤਾਰ ਸਿੰਘ ਨਾਗਰਾ ਜੀ.ਓ.ਜੀ ਬੰਬ ਨੇ ਭਰਪੂਰ ਸਹਿਯੋਗ ਦਿੱਤਾ।
ਅੰਤ ਵਿੱਚ ਕੇਸਰ ਸਿੰਘ ਉਪ ਚੇਅਰਮੈਨ ਐਸ.ਸੀ/ ਐਸ.ਟੀ ਡਿਪਾਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਕੈਂਪ ਦੀ ਸ਼ਲਾਘਾ ਕੀਤੀ ਅਤੇ ਕੈਂਪ ਲਗਾਉਣ ਲਈ ਮਾਹਿਰਾਂ ਦਾ ਧੰਨਵਾਦ ਕੀਤਾ।ਦੁੱਧ ਉਤਪਾਦਕਾਂ, ਕਿਸਾਨਾਂ ਨੂੰ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਵੀ ਪ੍ਰੇਰਿਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ, ਨਛੱਤਰ ਸਿੰਘ, ਗੁਰਮੀਤ ਸਿੰਘ ਨਾਗਰਾ, ਬੁੱਧ ਸਿੰਘ, ਵੀਰ ਸਿੰਘ, ਜਸਪ੍ਰੀਤ ਸਿੰਘ, ਕੇਵਲ ਸਿੰਘ, ਸੁਰਜੀਤ ਸਿੰਘ, ਸ਼ੇਰਦੀਨ ਚੌਂਕੀਦਾਰ, ਰਣਜੀਤ ਕੌਰ ਮੈਂਬਰ ਪੰਚਾਇਤ, ਮਨਜੀਤ ਕੌਰ ਮੈਂਬਰ ਪੰਚਾਇਤ ਅਤੇ ਸੁਖਦੇਵ ਸਿੰਘ ਮੈਂਬਰ ਪੰਚਾਇਤ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply