Monday, December 23, 2024

ਖ਼ਾਲਸਾ ਮੈਨੇਜ਼ਮੈਂਟ ਦੇ ਵਿੱਦਿਅਕ ਅਦਾਰਿਆਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਯੋਗਾ ਮਨੁੱਖ ਨੂੰ ਤਣਾਅ ਮੁਕਤ ਤੇ ਰੋਗਾਂ ਤੋਂ ਰੱਖਦਾ ਹੈ ਅਰੋਗ – ਛੀਨਾ
ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੱਜ ਖ਼ਾਲਸਾ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਆਫ਼ PPN2106201805ਐਜ਼ੂਕੇਸ਼ਨ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਵਿਦਿਆਰਥੀਆਂ ਵੱਲੋਂ ਯੋਗ ਦਿਵਸ ਮਨਾਇਆ ਗਿਆ।ਜਿਸ ਦੌਰਾਨ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਸੱਚੀ-ਸੁੱਚੀ ਜੀਵਨ ਜਾਂਚ ਸਬੰਧੀ ਜਾਣਕਾਰੀਆਂ ਪ੍ਰਦਾਨ ਕੀਤੀਆਂ ਗਈਆਂ।ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਯੋਗਾ ਮਨੁੱਖ ਨੂੰ ਤਣਾਅ ਮੁਕਤ ਰੱਖਣ ਦੇ ਨਾਲ ਰੋਗਾਂ ਤੋਂ ਅਰੋਗ ਬਣਾਈ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਆਪਣੇ ਰੋਜ਼ਮਰ੍ਹਾ ਦੇ ਰੁਝੇਵਿਆਂ ’ਚ ਇਸ ਕਦਰ ਵਿਅਸਥ ਹੋ ਚੁੱਕਾ ਹੈ ਕਿ ਉਸ ਕੋਲੋਂ ਸਿਹਤ ਸਬੰਧੀ ਕੋਈ ਸਮਾਂ ਹੀ ਨਹੀਂ ਹੈ, ਜਿਸ ਨਾਲ ਇਨਸਾਨ ਅੱਜ ਕਈ ਪ੍ਰਕਾਰ ਦੀਆਂ ਖ਼ਤਰਨਾਕ ਬਿਮਾਰੀਆਂ ਦੀ ਜਕੜ੍ਹ ’ਚ ਫ਼ਸਦਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਰੀਰ ਨੂੰ ਤੰਦਰੁਸਤ ਅਤੇ ਦਿਮਾਗ ਨੂੰ ਤਰੋਤਾਜ਼ਾ ਰੱਖਣ ਲਈ ਆਪਣੀ ਰੁਝੇਵੇਂ ਭਰੀ ਜ਼ਿੰਦਗੀ ’ਚੋਂ ਕੁੱਝ ਸਮਾਂ ਕਸਰਤ, ਸੈਰ ਅਤੇ ਯੋਗਾ ਆਦਿ ਲਈ ਜਰੂਰ ਕੱਢੋ, ਕਿਉਂਕਿ ਸਿਹਤਮੰਦ ਇਨਸਾਨ ਹੀ ਕਾਮਯਾਬੀ ਨੂੰ ਸਰ ਕਰ ਸਕਦਾ ਹੈ।
   Photo-5 ਵੂਮੈਨ ਕਾਲਜ ਕਾਰਜਕਾਰੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਐਜ਼ੂਕੇਸ਼ਨ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਪਬਲਿਕ ਸਕੂਲ ਪ੍ਰਿੰਸੀਪਲ ਏ.ਐਸ ਗਿੱਲ ਨੇ ਵਿਦਿਆਰਥੀਆਂ ਨੂੰ ਆਪਣਾ ਖਾਣ ਪੀਣ ਸ਼ੁੱਧ ਅਤੇ ਸਾਦਾ ਰੱਖਣ ਅਤੇ ਸਵਦੇਸ਼ੀ ਵਸਤੂਆਂ ਅਪਨਾਉਣ ਸਬੰਧੀ ਜ਼ੋਰ ਦਿੱਤਾ ਅਤੇ ਦੱਸਿਆ ਕਿ ਰੋਜ਼ ਪ੍ਰਾਣਾਯਾਮ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਇਸ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਮਹਾਂਰਿਸ਼ੀ ਪਤੰਜਲੀ ਨੇ ਯੋਗ ਦੇ ਯਮ, ਨਿਯਮ, ਧਿਆਨ, ਆਸਣ, ਪ੍ਰਤਿਆਹਾਰ, ਧਾਰਨਾ, ਸਮਾਧੀ ਅਤੇ ਪ੍ਰਾਣਾਯਾਮ 8 ਅੰਗ ਦੱਸੇ ਹਨ। ਉਨ੍ਹਾਂ ਕਿਹਾ ਕਿ ਯੋਗ ਜਿੱਥੇ ਆਤਮ ਵਿਸ਼ਵਾਸ਼ ਵੱਧਦਾ ਹੈ, ਉਥੇ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਨਾਲ ਲੜਣ ਲਈ ਤਾਕਤ ਵੀ ਪੈਦਾ ਕਰਦਾ ਹੈ।     
    ਇਸ ਮੌਕੇ ਪ੍ਰਿੰਸੀਪਲਾਂ ਨੇ ਆਏ ਹੋਏ ਯੋਗਾ ਦੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਵਿੱਦਿਅਕ ਸੰਸਥਾਵਾਂ ’ਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅਜਿਹੇ ਯੋਗ ਕੈਂਪਾਂ ਦਾ ਆਯੋਜਨ ਜਾਂਦਾ ਰਹੇਗਾ। ਅੱਜ ਦੇ ਕੈਂਪ ਮੌਕੇ ਉਕਤ ਕਾਲਜ ਤੇ ਸਕੂਲ ’ਚ ਵਿਦਿਆਰਥੀਆਂ ਦਾ ਖਾਸਾ ਉਤਸਾਹ ਵੇਖਣ ਨੂੰ ਮਿਲਿਆ। ਇਸ ਮੌਕੇ ਉਕਤ ਵਿੱਦਿਅਕ ਅਦਾਰਿਆਂ ਦੇ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply