Sunday, December 22, 2024

ਅਜੈਬ ਸਿੰਘ ਹੋਡਲਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਭੀਖੀ, 22 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਭਾਰਤੀ ਜਨਤਾ ਪਾਰਟੀ ਦੇ ਆਗੂ ਅਜੈਬ ਸਿੰਘ ਹੋਡਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਤਕਰੀਬਨ 72 ਸਾਲਾ ਪਿਤਾ ਰੁਲਦੂ ਸਿੰਘ ਦਾ ਸੰਖੇਪ ਬੀਮਾਰੀ ਪਿੱਛੋ ਦਿਹਾਂਤ ਹੋ ਗਿਆ।ਇਸ ਮੋਕੇ ਪਰਿਵਾਰ ਨਾਲ ਦੱਖ ਸਾਝਾਂ ਕਰਦਿਆ ਸਾਬਕਾ ਵਿਧਾਇਕ ਜਗਦੀਪ ਸਿੰਘ ਨਕੱਈ, ਸਟੇਟ ਮੈਬਰ ਸੁਖਦੇਵ ਸਿੰਘ ਫਰਵਾਹੀ, ਉਪ ਚੇਅਰਮੈਨ ਰਾਜਿੰਦਰ ਰਾਜੀ, ਬਲਕਾਰ ਸਹੋਤਾ, ਜਿਲ੍ਹਾ ਪ੍ਰਧਾਨ ਸਤੀਸ਼ ਗੋਇਲ, ਪਾਵਰਕਾਮ ਦੇ ਸਾਬਕਾ ਡਾਇਰੈਕਟਰ ਨੀਰਜ ਤਾਇਲ, ਸੂਬਾ ਜਨਰਲ ਸੈਕਟਰੀ ਦਿਆਲਦਾਸ ਸੋਢੀ, ਸੂਬਾ ਕਾਰਜਕਾਰੀ ਮੈਬਰ ਸੁਖਵੰਤ ਸਿੰਘ ਧਨੋਲਾ, ਰਾਕੇਸ਼ ਜੈਨ, ਕਿਸਾਨ ਆਗੂ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਤੋਂ ਇਲਾਵਾ ਇਲਾਕੇ ਦੇ ਕਈ ਪੰਚ ਸਰਪੰਚਾ ਨੇ ਅਜੈਬ ਹੋਡਲਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ।ਸਵ: ਰੁਲਦੂ ਸਿੰਘ ਦੀ ਅੰਤਿਮ ਅਰਦਾਸ 24 ਜੂਨ ਨੂੰ ਅਨਾਜ਼ ਮੰਡੀ ਹੋਡਲਾਂ ਕਲਾਂ ਵਿਖੇ ਹੋਵੇਗੀ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply