Monday, December 23, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ PPN2206201808ਦੇਖ-ਰੇਖ `ਚ ਐਨ.ਐਸ.ਐਸ, ਐਨ.ਸੀ.ਸੀ ਯੂਨਿਟ ਅਤੇ ਸਪੋਰਟਸ ਵਿੰਗ ਵੱਲੋਂ ਜ਼ਿਲ੍ਹਾ ਪੱਧਰੀ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਇਆ ਗਿਆ।ਜਿਸ ਵਿੱਚ ਐਨ.ਸੀ.ਸੀ ਯੂਨਿਟ ਦੇ ਸੂਬੇਦਾਰ ਮੇਜਰ ਕੇ.ਪੀ ਤਿਵਾੜੀ ਅਤੇ ਪਤੰਜ਼ਲੀ ਯੋਗ ਸੰਸਥਾ ਨਾਲ ਸੰਬੰਧਿਤ ਸ਼੍ਰੀਮਤੀ ਸਰਲਾ ਰਾਣੀ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।
ਸ਼੍ਰੀਮਤੀ ਸਰਲਾ ਰਾਣੀ ਨੇ ਅਧਿਆਪਕਾਂ, ਕੈਡਿਟਾਂ ਅਤੇ ਵਿਦਿਆਰਥੀਆਂ ਨੂੰ ਰੋਜ਼ਾਨਾ ਕੀਤੇ ਜਾਣ ਵਾਲੇ ਵੱਖ-ਵੱਖ ਯੋਗ ਆਸਣ ਕਰਨ ਦੀ ਵਿਧੀ ਸਿਖਾਈ।ਇਸ ਯੋਗ ਅਭਿਆਸ ਦੌਰਾਨ ਬੀ.ਬੀ.ਕੇ ਡੀ.ਏ.ਵੀ ਕਾਲਜ, ਮਾਈ ਭਾਗੋ ਪੋਲੀਟੈਕਨੀਕਲ ਕਾਲਜ ਫ਼ਾਰ ਗਰਲਜ਼, ਐਸ.ਐਲ ਭਵਨ ਸਕੂਲ, ਖਾਲਸਾ ਸਕੂਲ ਅਤੇ ਮਾਲ ਰੋਡ ਸਰਕਾਰੀ ਸਕੂਲ ਦੇ 250 ਕੈਡਿਟਸ, ਵਿਦਿਆਰਥੀ ਅਤੇ ਅਧਿਆਪਕ ਸ਼ਾਮਿਲ ਹੋਏ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਯੋਗ ਦਾ ਮਹੱਤਵ ਦੱਸਦਿਆਂ ਹੋਇਆ ਕਿਹਾ ਕਿ ਯੋਗ ਸਰੀਰਕ ਮਾਨਸਿਕ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਕਰਨ ਦੇ ਨਾਲ ਨਾਲ ਮਨੁੱਖ ਨੂੰ ਅਧਿਆਤਮਕਤਾ ਵੱਲ ਵੀ ਲੈ ਕੇ ਜਾਂਦਾ ਹੈ।ਉਹਨਾਂ ਨੇ ਕਿਹਾ ਕਿ ਸਾਨੂੰ ਯੋਗ ਨੂੰ ਹਰ ਰੋਜ਼ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ।ਉਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੌਦੀ ਵੱਲੋਂ ਸ਼ੁਰੂ ਕੀਤੇ ਗਏ ਅੰਤਰਰਾਸ਼ਟਰੀ ਯੋਗ ਦਿਵਸ ਮੁਹਿੰਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਪੋਰਟਸ ਵਿੰਗ ਦੇ ਪ੍ਰੋ. ਸਵੀਟੀ ਬਾਲਾ, ਐਨ.ਸੀ.ਸੀ. ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ. ਅਦਿਤੀ ਜੈਨ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ. ਸੁਰਭੀ ਸੇਠੀ, ਪ੍ਰੋ. ਪ੍ਰਿਆ ਸ਼ਰਮਾ, ਪ੍ਰੋ. ਰੇਨੂੰ ਵਸ਼ਿਸ਼ਟ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply