Monday, December 23, 2024

ਬਾਬਾ ਬਕਾਲਾ ਸਾਹਿਬ ਵਿਖੇ ਐੱਸ.ਡੀ.ਐੱਮ. ਰੋਹਿਤ ਗੁਪਤਾ ਨੇ ਲਹਿਰਾਇਆ ਕੌਮੀ ਝੰਡਾ

ਦੇਸ਼ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਣਾਂ ਹਰ ਨਾਗਰਿਕ ਦਾ ਇਖਲਾਕੀ ਫਰਜ਼ -ਐੱਸ.ਡੀ.ਐੱਮ. ਗੁਪਤਾ

PPN15081402

ਬਾਬਾ ਬਕਾਲਾ, 15 ਅਗਸਤ (ਬਲਵਿੰਦਰ ਸਿੰਘ ਸੰਧੂ)  – 68ਵਾਂ ਅਜ਼ਾਦੀ ਦਿਵਸ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਪੂਰੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸਬ-ਡਵੀਜਨ ਪੱਧਰ ਤੇ  ਇਸ ਸੁਤੰਤਰਤਾ ਦਿਵਸ ਦੌਰਾਨ ਕੌਮੀ ਝੰਡਾ ਐੱਸ.ਡੀ.ਐੱਮ. ਰੋਹਿਤ ਗੁਪਤਾ ਨੇ ਲਹਿਰਾਇਆ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ, ਐੱਨ.ਸੀ.ਸੀ. ਕੈਡਿਟਾਂ ਅਤੇ ਸਕੂਲੀ ਬੱਚਿਆਂ ਦੇ ਬੈਂਡ ਵੱਲੋਂ ਮੁੱਖ ਮਹਿਮਾਨ ਜੀ ਨੂੰ ਸ਼ਾਨਦਾਰ ਮਾਰਚ ਪਾਸਟ ਰਾਹੀਂ ਸਲਾਮੀ ਭੇਂਟ ਕੀਤੀ ਗਈ। ਤਿਰੰਗਾ ਝੰਡਾ ਲਹਿਰਾਉਣ ਤੇ ਸਲਾਮੀ ਲੈਣ ਉਪਰੰਤ ਮੁੱਖ ਮਹਿਮਾਨ ਰੋਹਿਤ ਗੁਪਤਾ ਨੇ ਸਾਰਿਆਂ ਨੂੰ ਅਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਅੱਜ ਦਾ ਦਿਹਾੜਾ ਸਾਡੇ ਲਈ ਬਹੁਤ ਮਹਾਨ ਹੈ ਕਿਉਂਕਿ ਅੱਜ ਦੇ ਦਿਨ ਹੀ 15 ਅਗਸਤ 1947 ਨੂੰ ਸਾਡੇ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਅਜ਼ਾਦੀ ਮਿਲੀ ਸੀ। ਉਨ੍ਹਾਂ ਕਿਹਾ ਕਿ ਅੰਗਰੇਜ਼ ਰਾਜ ਤੋਂ ਮੁਕਤੀ ਦਿਵਾਉਣ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਚੰਦਰ ਸ਼ੇਖਰ ਅਜ਼ਾਦ ਵਰਗੇ ਅਨੇਕਾਂ ਮਹਾਨ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਵਾਰੀਆਂ। ਉਨਾਂ ਨੇ ਕਿਹਾ ਕਿ ਸਾਨੂੰ ਆਪਣੇ ਇਨਾਂ ਮਹਾਨ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਅਤੇ ਸ਼ਹੀਦਾਂ ਤੇ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ।  ਐੱਸ.ਡੀ.ਐੱਮ. ਰੋਹਿਤ ਗੁਪਤਾ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਬੜੇ ਖੁਸ਼ਕਿਸਮਤ ਹਾਂ ਕਿ ਆਜ਼ਾਦ ਦੇਸ਼ ਦੇ ਨਿਵਾਸੀ ਹਾਂ ਅਤੇ ਸਾਡੇ ਦੇਸ਼ ਵਿੱਚ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਅਤੇ ਪੂਰੀ ਅਜ਼ਾਦੀ ਹਾਸਲ ਹੈ। ਉਨ੍ਹਾਂ ਕਿਹਾ ਕਿ ਅਜ਼ਾਦ ਦੇਸ਼ ਦੇ ਨਾਗਰਕਿ ਹੋਣ ਕਰਨ ਜਿਥੇ ਸਾਨੂੰ ਅਧਿਕਾਰ ਮਿਲੇ ਹਨ ਉਥੇ ਰਾਸ਼ਟਰ ਪ੍ਰਤੀ ਸਾਡੇ ਕੁਝ ਫਰਜ਼ ਵੀ ਹਨ ਅਤੇ ਸਾਨੂੰ ਦੇਸ਼ ਪ੍ਰਤੀ ਆਪਣੇ ਫਰਜ਼ਾਂ ਦੀ ਅਦਾਇਗੀ ਤੋਂ ਕਦੇ ਵੀ ਪਿਛੇ ਨਹੀਂ ਹਟਣਾ ਚਾਹੀਦਾ।ਉਨਾਂ ਲੋਕਾਂ ਨੂੰ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਅਤੇ ਸਮਾਜਿਕ ਬੁਰਾਈਆਂ ਖਿਲਾਫ ਡੱਟਣ ਦਾ ਸੱਦਾ ਵੀ ਦਿੱਤਾ।ਉਨਾਂ ਅੱਗੇ ਕਿਹਾ ਕਿ ਰਾਜ ਸਰਕਾਰ ਵਲੋ ਸਕੂਲਾਂ ਅੰਦਰ ਉਚ ਮਿਆਰੀ ਵਿਦਿਆ ਮੁਹੱਈਆ ਕਰਵਾਉਣ ਲਈ ਵਿਦਿਆਕ ਸੁਧਾਰਾ ਉਪਰ ਚਾਲੂ ਵਿੱਤੀ ਵਰੇ ਦੋਰਾਨ 1859 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ  ਸੂਬਾ ਸਰਕਾਰ ਦੀਆਂ ਕੋਸ਼ਿਸ਼ ਸਦਕਾ  ਰਾਜ ਅੰਦਰ ਵਿਦਿਆਰਥੀਆ ਨੂੰ ਅੰਤਰਰਾਸ਼ਟਰੀ  ਪੱਧਰ ਦੇ ਮੁਕਾਬਲੇ ਦੀ ਵਿਦਿਆਂ ਮੁਹੱਈਆ ਕਰਵਾਉਣ ਲਈ ਮਜਬੂਤ ਆਧੁਨਿਕ ਵਿਦਿਆਕ ਬੁਨਿਆਦੀ ਢਾਚਾ ਉਸਾਰਿਆ ਗਿਆ ਹੈ।ਸਰਕਾਰੀ ਸਕੂਲਾਂ ਦੇ ਹੁਸਿਆਰ ਵਿਦਿਆਰਥੀਆ ਨੂੰ ਗੁਣਵੰਤਾ  ਵਾਲੀ  ਸਿਖਿਆ ਦੇਣ ਲਈ  ਰਾਜ ਸਰਕਾਰ ਨੇ ਅਮਿੰਤਸਰ, ਬਠਿੰਡਾ, ਜਲਧੰਰ, ਲੁਧਿਆਣਾ ਮੋਹਾਲੀ ਅਤੇ ਪਟਿਆਲਾ ਜਿਲਿਖ਼ਆ ਵਿਚ 6 ਮੈਰੀਟੋਰੀਅਸ ਰੈਜੀਡੈਸ਼ਲ ਸਕੂਲਾਂ ਦੀ ਸਥਾਪਨਾ ਕੀਤੀ ਹੈ । 

PPN15081403
ਉਨਾਂ ਅੱਗੇ ਕਿਹਾ ਕਿ ਰਾਜ ਅੰਦਰ ਬੇਹਤਰ  ਸਿਹਤ ਸਹੂਲਤਾ ਮੁਹੱਈਆ ਕਰਵਾਉਣ ਲਈ  ਹਸਪਤਾਲਾਂ  ਦੇ ਬੁਨਿਆਦੀ ਢਾਚੇ ਦੀ ਮਜਬੂਤੀ ਲਈ ਸਰਕਾਰ ਵਲੋ  1022 ਕਰੋੜ ਰੁਪਏ ਰਾਖਵੇ  ਰੱਖੇ ਗਏ ਹਨ। 100 ਪ੍ਰਤੀ ਸੱਤ ਸ਼ਹਿਰੀ ਵਸੋ ਨੂੰ ਸੀਵਰੇਜ  ਜਲ ਸਪਲਾਈ ਲਾਈਟਾਂ ਸੜਕਾ ਆਦਿ ਨਾਗਰਿਕ ਸਹੂਲਤਾ ਮੁਹੱਈਆ ਕਰਵਾਉਣ ਲਈ ਇਸ ਸਾਲ 3800 ਸੋ ਕਰੋੜ ਰੁਪਏ ਰਾਜ ਸਰਕਾਰ ਵਲੋ ਰਾਖਵੇ ਰੱਖੇ ਗਏ ਹਨ। ਅਗਲੇ ਤਿੰਨ ਸਾਲਾਂ ਅੰਦਰ 7500 ਸੋ ਕਰੋੜ ਰੁਪਏ ਅਜਿਹੀਆ ਸਹੂਲਤਾ ਤੇ ਖਰਚ ਕੀਤੇ ਜਾਣਗੇ। ਅਤੇ ਪੇਡੂ ਵਸੋ ਨੂੰ ਸ਼ਹਿਰੀ ਤਰਜ ਤੇ ਸਾਰੀਆ ਨਾਗਰਿਕ ਸਹੂਲਤਾ ਮੁਹੱਈਆ ਕਰਵਾਉਣ ਲਈ ਵੀ ਸਰਕਾਰ ਇੱਕ ਵਿਆਪਕ ਪੇਡੂ ਵਿਕਾਸ ਯੋਜਨਾ ਤੇ ਕੰਮ ਕਰ ਰਹੀ ਹੈ ਉਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਵਿਆਪਕ ਯਤਨ ਕਰ ਰਹੀ ਹੈ। ਇਸੇ ਦੌਰਾਨ ਵੱਖ-ਵੱੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਪਿਆਰ ਅਤੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਏ।ਵਿਦਿਆਰਥੀਆਂ ਦੀਆਂ ਇਹਨਾਂ ਪੇਸ਼ਕਾਰੀਆਂ ਤੋਂ ਖੁਸ਼ ਹੋ ਕੇ ਸਮਾਗਮ ਦੇ ਮੁੱਖ ਮਹਿਮਾਨ ਰੋਹਿਤ ਗੁਪਤਾ ਵੱਲੋਂ ਜਿਨ੍ਹਾਂ ਸਕੂਲਾਂ ਨੇ ਅਜ਼ਾਦੀ ਦਿਵਸ ਸਮਾਗਮ ‘ਚ ਭਾਗ ਲਿਆ ਸੀ ਨੂੰ ੧੬ ਅਗਸਤ ਦੀ ਛੁੱਟੀ ਦਾ ਐਲਾਨ ਕੀਤਾ ਹੈ। ਅਜ਼ਾਦੀ ਸਮਾਗਮ ਦੌਰਾਨ ਸੁਤੰਤਰਤਾ ਸੰਗ੍ਰਾਮੀ ਪਰਿਵਾਰ ਵਾਲਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਪਰੇਡ ਵਿੱਚ ਹਿੱਸਾ ਲੈਣ ਵਾਲੇ ਪਰੇਡ ਕਮਾਂਡਰਾਂ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਅਤੇ ਵੱਖ-ਵੱਖ ਖੇਤਰਾਂ ‘ਚ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਵੀ ਸਨਮਾਨਤ ਕੀਤਾ ਗਿਆ।ਅਖੀਰ ਵਿੱਚ ਮੁੱਖ ਮਹਿਮਾਨ ਐੱਸ.ਡੀ.ਐੱਮ.ਰੋਹਿਤ ਗੁਪਤਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply