ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਰਕਾਰੀ ਹਾਈ ਸਕੂਲ ਘਨ੍ਹੱਈਆ ਨਗਰ ਬਠਿੰਡਾ ਵਿਖੇ ਮੁੱਖ ਅਧਿਆਪਕ, ਹਰਚਰਨ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਖੇਲੋ ਪੰਜਾਬ ਤਹਿਤ ਮਿਸ਼ਨ ਤੰਦਰੁਸਤ ਅਧੀਨ ਅੱਜ ਮੈਰਾਥਨ ਦੌੜ ਸਵੇਰੇ 08:00 ਵਜੇ ਸਰਕਾਰੀ ਹਾਈ ਸਕੂਲ ਘਨ੍ਹੱਈਆ ਨਗਰ ਬਠਿੰਡਾ ਦੇ ਮੇਨ ਗੇਟ ਤੋਂ ਮੁੱਖ ਅਧਿਆਪਕ ਹਰਚਰਨ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਸ਼ੁਰੂ ਕਰਵਾਈ ਗਈ।ਸ਼ਮਸ਼ੇਰ ਸਿੰਘ ਢਿੱਲੋਂ ਸਮਾਜ ਸੇਵੀ ਅਤੇ ਗੁਰਪ੍ਰੀਤ ਸਿੰਘ ਸਿੱਧੂ, ਸਹਾਇਕ ਸਿੱਖਿਆ ਅਫਸਰ (ਖੇਡਾ), ਦਫਤਰ ਜਿਲਾ ਸਿੱਖਿਆ ਅਫਸਰ (ਸੈ.ਸਿ.) ਬਠਿੰਡਾ ਵੀ ਮੌਜੂਦ ਸਨ।ਇਸ ਵਿੱਚ ਸਾਰੇ ਸਟਾਫ ਮੈਂਬਰਾਂ ਅਤੇ ਛੇਵੀਂ ਤੋਂ ਦਸਵੀਂ ਤੱਕ ਦੇ ਸਾਰੇ ਵਿਦਿਆਰਥੀਆ ਨੇ ਮੈਰਾਥਨ ਦੌੜ ਵਿੱਚ ਭਾਗ ਲਿਆ।ਪਹਿਲੀਆਂ ਤਿੰਨ ਪੁਜੀਸ਼ਨਾ ਲੈਣ ਵਾਲੇ ਪੰਜ ਵਿਦਿਆਰਥੀਆ ਨੂੰ ਹਰਚਰਨ ਸਿੰਘ ਮੁੱਖ ਅਧਿਆਪਕ, ਗੁਰਪ੍ਰੀਤ ਸਿੰਘ ਸਿੱਧੂ, ਸਹਾਇਕ ਸਿੱਖਿਆ ਅਫਸਰ (ਖੇਡਾ), ਸ਼ਮਸ਼ੇਰ ਸਿੰਘ ਢਿੱਲੋਂ ਵੱਲੋਂ ਵਿਦਿਆਰਥੀਆ ਨੂੰ ਇਨਾਮ ਦਿੱਤੇ ਗਏ।ਇਸ ਮੌਕੇ ਤੇ ਸਕੂਲ ਮੁੱਖੀ ਹਰਚਰਨ ਸਿੰਘ, ਗੁਰਪ੍ਰੀਤ ਸਿੰਘ ਸਿੱਧੂ ਅਤੇ ਸ਼ਮਸ਼ੇਰ ਸਿੰਘ ਢਿੱਲੋਂ ਤੇ ਸ੍ਰੀਮਤੀ ਕੰਵਲਦੀਪ ਕੌਰ ਦੇ ਵੱਲੋਂ ਪੌਦੇ ਲਗਾਏ ਗਏ।ਸਟਾਫ ਦੇ ਵੱਲੋਂ ਵਿਦਿਆਰਥੀਆ ਨੂੰ ਵਿਰਾਸਤੀ ਖੇਡਾ ਖਿਡਾਈਆਂ ਗਈਆਂ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …