ਭੀਖੀ, 13 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਕਾਫੀ ਲੰਬੇ ਸਮੇ ਤੋਂ ਮਾਨਸਾ ਸ਼ਹਿਰ ਵਿੱਚ ਦਿਲ ਦੇ ਰੋਗਾਂ ਦੇ ਪੀੜ੍ਹਤ ਲੋਕਾਂ ਦੀ ਸੇਵਾ ਕਰ ਰਹੇ ਡਾ. ਅੰਮ੍ਰਿਤਪਾਲ ਦੀ ਕੱਲ ਰਾਤ ਅਚਨਾਕ ਦਿਲ ਦਾ ਦੋਰਾ ਪੈਣ ਕਾਰਨ ਮੋਤ ਹੋ ਗਈ। ਮੋਤ ਦੀ ਖਬਰ ਫੈਲਣ ਨਾਲ ਸਾਰੇ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਫੈੇਲ ਗਈ।
ਕੁਦਰਤ ਦਾ ਕਹਿਰ ਦੇਖੋ ਡਾ. ਸਾਹਿਬ ਲੋਕਾਂ ਦੇ ਦਿਲਾਂ ਦੇ ਰੋਗਾਂ ਦਾ ਇਲਾਜ਼ ਕਰਦੇ ਸਨ, ਪਰ ਆਪ ਖੁਦ ਆਪਣੀ ਮੋਤ ਅੱਗੇ ਹਾਰ ਗਏ।ਨਿੱਘੇ ਸੁਭਾਅ ਦੇ ਮਾਲਕ ਡਾ. ਅੰਮ੍ਰਿਤਪਾਲ ਨੇ ਹਜ਼ਾਰਾਂ ਲੋਕਾਂ ਨੂੰ ਜਿੰਦਗੀਆਂ ਬਖਸ਼ੀਆਂ ਸਨ।ਮਾਨਸਾ ਦੇ ਲੋਕਾਂ ਮੁਤਾਬਿਕ ਡਾ. ਅੰਮ੍ਰਿਤਪਾਲ ਗਰੀਬ ਲੋਕਾਂ ਦੀ ਬਹੁਤ ਮੱਦਦ ਕਰਦੇ ਸਨ ਅਤੇ ਮਰੀਜ਼ਾਂ ਦੀ ਸੇਵਾ ਕਰਨ ਨੂੰ ਆਪਣਾ ਫਰਜ਼ ਸਮਝਦੇ ਸਨ। ਉਨਾਂ ਦੀ ਅਚਨਾਕ ਮੋਤ ਨਾਲ ਮਾਨਸਾ ਵਾਸੀਆ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਟਾ ਪਿਆ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …