Sunday, September 8, 2024

ਅੰਤਰਰਾਸ਼ਟੀ ਭੰਗੜਾ ਕੋਚ ਦਲਜੀਤ ਮਾਣਕ ਅਜਾਦੀ ਦਿਵਸ ਤੇ ਸਨਮਾਨਿਤ

PPN17081406
ਬਟਾਲਾ, 17  ਅਗਸਤ ( ਨਰਿੰਦਰ ਸਿੰਘ ਬਰਨਾਲ) – ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਅੰਤਰਰਾਸਟਰੀ ਭੰਗੜਾ ਕੋਚ ਦਲਜੀਤ ਸਿੰਘ ਮਾਣਕ ਪਿੰਡ ਸਾਰਚੂਰ ਦਾ ਅਜਾਦੀ ਦਿਵਸ ਮੌਕੇ ਸਨਮਾਨ ਕੀਤਾ ਗਿਆ। ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਿਖਿਆ ਮੰਤਰ ਪੰਜਾਬ ਸ੍ਰ ਦਲਜੀਤ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਅਭੀਨਵ ਤ੍ਰਿਖਾ ਤੇ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਭਰੇ ਇਕੱਠ ਦਲਜੀਤ ਮਾਣਕ ਦੀਆਂ ਸਿਖਿਆ ਵਿਭਾਗ ਤੇ ਸੱਭਿਆਚਾਰ ਵਾਸਤੇ ਕੀਤੀਆ ਪ੍ਰਾਪਤੀਆਂ ਹਿਤ ਸਨਮਾਨ ਚਿੰਨ ਦਿਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਅਕੈਡਮੀ ਬਟਾਲਾ ਵਿਚ ਸੰਗੀਤ ਮਾਸਟਰ ਦੇ ਅਹੁਦੇਤੇ  ਸੇਵਾ ਨਿਭਾਰਹੇ ਤੇ ਅੰਤਰਰਾਸ਼ਟਰੀ ਪੱੱਧਰ ਜਿਵੇ ਸਿੰਘਾ ਪੁਰ, ਹਾਂਗਕਾਂਗ, ਪਾਕਿਸਤਾਨ , ਮਲੇਸੀਆਂ ਵਿਖੇ ਭੰਗੜੇ ਦੇ ਜੌਹਰ ਵਿਖਾ ਕਿ ਪੰਜਾਬ ਤੇ ਪੰਜਾਬੀਅਤ ਦਾ ਨਾ ਰੋਸਨ ਕੀਤਾ ਹੈ। ਵੱਖ ਯੂਨੀਵਰਸਿਟੀਆਂ ਵਿਚ ਭੰਗੜੇ ਦੇ ਕਈ ਇਨਾਮ ਪ੍ਰਾਪਤ ਕੀਤੇ ਹਨ। 

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply