Friday, November 22, 2024

ਸ਼ੋ੍ਰਮਣੀ ਅਕਾਲੀ ਦਲ (ਅ) ਦੇ ਵੱਲੋਂ ਨਸ਼ਾਖੋਰੀ ਤੇ ਨਸ਼ਾ ਤੱਸਕਰੀ ਖਿਲਾਫ ਡੱਟਣ ਦੀ ਅਪੀਲ

Jarnail Singh Sakhiraਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਸੂਬੇ ਦੇ ਵਿੱਚੋਂ ਮੁਕੰਮਲ ਨਸ਼ਾਬੰਦੀ ਤੇ ਨਸ਼ਾ ਤੱਸਕਰੀ ਨੂੰ ਠੱਲ ਪਾਉਣ ਵਾਸਤੇ ਸੂਬਾ ਵਾਸੀਆਂ ਨੂੰ ਇੱਕਜੁਟ ਤੇ ਇੱਕਮੁੱਠ ਹੋਣ ਦੀ ਅਪੀਲ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਹੰਭਲਾ ਮਾਰਨ ਦੇ ਨਾਲ ਹੀ ਇਸ ਗੰਭੀਰ ਸਮਾਜਿਕ ਅਲਾਮਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਅਗਰ ਵਾਕਿਆ ਹੀ ਪੰਜਾਬ ਸਰਕਾਰ ਰਾਜ ਦੇ ਵਿੱਚ ਰਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਕੋਈ ਠੋਸ ਕਦਮ ਚੁੱਕ ਰਹੀ ਹੈ ਤਾਂ ਸਮੂਹ ਇਲਾਕਾ ਮੋਹਤਬਰਾ, ਪੰਚਾਂ-ਸਰਪੰਚਾਂ, ਨਾਮਵਰ ਸ਼ਖਸ਼ੀਅਤਾਂ ਤੇ ਸਮਾਜ ਸੇਵੀ ਸੰਗਠਨਾ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਇਸ ਸ਼ੁੱਭ ਕਾਰਜ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਜਿਥੇ ਨਸ਼ਾਖੋਰੀ ਤੇ ਨਸ਼ਾ ਤੱਸਕਰੀ ਪੰਜਾਬੀਆਂ ਦੀ ਵਿਰਾਸਤ ਵਿੱਚ ਨਹੀਂ ਹੈ, ਉਥੇ ਸਿੱਖ ਗੁਰੂ ਸਾਹਿਬਾਨਾਂ ਵਲੋਂ ਵੀ ਅਜਿਹੀਆਂ ਚੀਜਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਵਾਹ ਚਲਾਇਆ ਗਿਆ ਸੀ ਤਾਂ ਜੋ ਸਿੱਖ ਨੌਜਵਾਨ ਪੀੜ੍ਹੀ ਆਪਣੇ ਧਾਰਮਿਕ ਵਿਰਸੇ ਦੇ ਲੜ ਲੱਗ ਕੇ ਪੰਥ ਤੇ ਕੌਮ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਰਹੇ।ਉਨ੍ਹਾਂ ਕਿਹਾ ਕਿ ਅਗਰ ਇਸ ਸਮਾਜਿਕ ਅਲਾਮਤ ਨੂੰ ਨਾ ਰੋਕਿਆ ਤਾਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬੀਆਂ ਖਾਸ ਤੌਰ `ਤੇ ਸਿੱਖਾਂ ਨੂੰ ਸਹਿਣਾ ਪਵੇਗਾ।
ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਗੁਰੂਆਂ ਦੇ ਦਰਸਾਏ ਹੋਏ ਮਾਰਗ `ਤੇ ਚੱਲਣ ਦੀ ਪ੍ਰੇਰਨਾ ਕਰਨ, ਤਾਂ ਜੋ ਉਹ ਆਪਣੀਆਂ ਪੁਰਾਤਨ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਅੱਗੇ ਤੋਰਨ ਵਿੱਚ ਸਹਾਈ ਹੋਣ।ਸਖੀਰਾ ਨੇ ਕਿਹਾ ਕਿ ਨਸ਼ੀਲੀਆਂ ਚੀਜਾਂ ਦੀ ਸਾਡੇ ਸੱਭਿਆਚਾਰ ਤੇ ਧਰਮ ਵਿੱਚ ਕੋਈ ਜਗ੍ਹਾ ਨਹੀਂ ਹੈ।ਉਨ੍ਹਾਂ ਸਮੂਹ ਸਮਾਜ ਸੇਵੀ ਸੰਗਠਨਾਂ, ਧਾਰਮਿਕ ਸਭਾ ਸੁਸਾਇਟੀਆਂ ਤੇ ਖੇਡ ਕਲੱਬਾਂ ਨੂੰ ਇਸ ਦੇ ਖਿਲਾਫ ਡੱਟਣ ਤੇ ਲੋੜੀਂਦਾ ਪ੍ਰਚਾਰ ਕਰਨ ਤੋਂ ਇਲਾਵਾ ਪ੍ਰੋਗਰਾਮ ਉਲੀਕਣ ਦੀ ਵੀ ਅਪੀਲ ਕਰਦਿਆਂ ਨਾਟਕ ਮੰਡਲੀਆਂ ਨੂੰ ਨੁੱਕੜ-ਨਾਟਕਾਂ, ਸਕਿੱਟਾਂ ਤੇ ਕੋਰੀਓਗ੍ਰਾਫੀਆਂ ਨਾਲ ਹਾਅ ਦਾ ਨਾਅਰਾ ਮਾਰਨ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਸ਼ੋਮਣੀ ਅਕਾਲੀ ਦਲ (ਅ) ਜ਼ਮਹੂਰੀ ਕਦਰਾਂ-ਕੀਮਤਾਂ ਤੇ ਮਨੁੱਖੀ ਹੱਕਾਂ `ਤੇ ਪਹਿਰਾ ਦਿੰਦਾ ਆਇਆ ਹੈ ਤੇ ਹਮੇਸ਼ਾਂ ਦਿੰਦਾ ਰਹੇਗਾ।

 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply