Tuesday, May 21, 2024

ਵਿਧਾਇਕ ਅਮਿਤ ਵਿੱਜ 30-31 ਜੁਲਾਈ ਨੂੰ ਪਿੰਡਾਂ ਵਿੱਚ ਕਰਨਗੇ ਸੰਗਤ ਦਰਸ਼ਨ

Amit Vij Pathankotਪਠਾਨਕੋਟ, 24 ਜੁਲਾਈ  (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਪਠਾਨਕੋਟ ਅਧੀਨ ਆਉਂਣ ਵਾਲੇ ਹਰੇਕ ਪਿੰਡ ਵਿੱਚ ਬਿਨ੍ਹਾਂ ਕਿਸੇ ਪੱਖਪਾਤ ਅਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਪੂਰਨ ਵਿਕਾਸ ਕਰਵਾਇਆ ਜਾਵੇਗਾ, ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਇਹ ਜਾਣਕਾਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਦਿੱਤੀ।
    ਅਮਿਤ ਵਿੱਜ ਪਠਾਨਕੋਟ ਨੇ ਕਿਹਾ ਕਿ ਪਿੰਡਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਨ੍ਹਾਂ ਵੱਲੋਂ ਇਕ ਵਿਸ਼ੇਸ ਉਪਰਾਲਾ ਕੀਤਾ ਜਾ ਰਿਹਾ ਹੈ।ਜਿਸ ਅਧੀਨ ਆਉਂਣ ਵਾਲੇ ਹਫਤੇ ਦੇ ਅੰਦਰ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਪਿੰਡਾਂ ਵਿੱਚ 4 ਸੰਗਤ ਦਰਸ਼ਨ ਉਨ੍ਹਾਂ ਵੱਲੋਂ ਲਗਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ 30 ਜੁਲਾਈ 2018 ਨੂੰ ਪਿੰਡ ਨੋਸਹਿਰਾ ਨਾਲਬੰਦਾ ਦੇ ਪੰਚਾਇਤ ਘਰ ਵਿੱਚ ਸੰਗਤ ਦਰਸ਼ਨ ਲਗਾਇਆ ਜਾਵੇਗਾ।ਜਿਸ ਵਿੱਚ ਪਿੰਡ ਕੋਠੇ ਕੌਂਤਰਪੁਰ, ਸਿੰਬਲੀ ਗੁੱਜ਼ਰਾਂ, ਸਿੰਬਲੀ ਰਾਈਆਂ, ਨੋਸਹਿਰਾ ਨਾਲਬੰਦਾ, ਐਮਾਂਚਾਂਗਾ, ਦਰਸੋਪੁਰ ਅਤੇ ਤਾਜਪੁਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਸੇ ਹੀ ਲੜ੍ਹੀ ਦੇ ਅਨੁਸਾਰ 31 ਜੁਲਾਈ 2018 ਨੂੰ ਪਿੰਡ ਮਿਰਜਾਪੁਰ ਦੇ ਜੰਝਘਰ ਵਿੱਚ ਸੰਗਤ ਦਰਸ਼ਨ ਲਗਾਇਆ ਜਾਵੇਗਾ।ਜਿਸ ਅਧੀਨ ਪਿੰਡ ਮਿਰਜਾਪੁਰ, ਫਤੇਹਗੜ੍ਹ, ਬਿਆਸ ਲਾਹੜੀ, ਪੰਜੁਪੁਰ ਅਤੇ ਛੰਨੀ ਮਕੀਮਪੁਰ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸੰਗਤ ਦਰਸਨ ਦੋਰਾਨ ਪਿੰਡਾਂ ਦੀ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।
 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply