Tuesday, May 21, 2024

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪ੍ਰੀਖਿਆ `ਚ ਸੈਂਟਰ ਸਮਰਾਲਾ ਨੇ ਮਾਰੀਆਂ ਮੱਲਾਂ

ਸੀਨੀ: ਵਰਗ `ਚ ਦਿਲਮਨਪ੍ਰੀਤ ਕੌਰ ਤੇ ਜੂਨੀਅਰ ਵਰਗ `ਚ ਗੁਰਿੰਦਰ ਸਿੰਘ ਪਹਿਲੇ ਸਥਾਨ `ਤੇ

ਸਮਰਾਲਾ, 24 ਜੁਲਾਈ (ਪੰਜਾਬ ਪੋਸਟ- ਕੰਗ) – ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੰਸਾਰ ਪ੍ਰਸਿੱਧ ਵਿਗਿਆਨੀ ਸਟੀਫ਼ਨ ਹਾਕਿੰਗ ਤੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਦੂਸਰੀ ਪੰਜਾਬ ਪੱਧਰੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ।ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ੋਨ ਲੁਧਿਆਣਾ ਦੇ ਮੁਖੀ ਦਲਵੀਰ ਕਟਾਣੀ, ਇਕਾਈ ਕੋਹਾੜਾ ਦੇ ਜਥੇਬੰਦਕ ਮੁਖੀ ਰੁਪਿੰਦਰ ਗਿੱਲ, ਵਿੱਤ ਮੁਖੀ ਰਜਿੰਦਰ ਜੰਡਿਆਲੀ, ਮੀਡੀਆ ਤੇ ਪ੍ਰਕਾਸ਼ਨ ਵਿਭਾਗ ਦੇ ਮੁਖੀ ਦੀਪ ਦਿਲਬਰ ਅਤੇ ਮਾਨਸਿਕ ਵਿਭਾਗ ਦੇ ਮੁਖੀ ਸੰੁਦਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਦੇ ਜ਼ੋਨ ਲੁਧਿਆਣਾ ਦੀ ਇਕਾਈ ਕੋਹਾੜਾ ਦੇ ਸੈਂਟਰ ਕੋਹਾੜਾ ਅਤੇ ਸਮਰਾਲਾ ਵਿਚੋਂ ਦਿਲਮਨਪ੍ਰੀਤ ਕੌਰ ਜਮਾਤ ਨੌਵੀਂ ਗਰੀਨ (ਸੈਕਰਡ ਹਾਰਟ ਕਾਨਵੈਂਟ ਸਕੂਲ ਉਟਾਲਾਂ, ਸਮਰਾਲਾ) ਅਤੇ ਗੁਰਿੰਦਰ ਸਿੰਘ ਜਮਾਤ ਸੱਤਵੀਂ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ) ਨੇ ਕ੍ਰਮਵਾਰ ਆਪਣੇ ਵਰਗਾਂ ਵਿਚੋਂ ਪਹਿਲੇ ਸਥਾਨ ਪ੍ਰਾਪਤ ਕੀਤੇ।ਇਹ ਦੋਵੇਂ ਵਿਦਿਆਰਥੀ ਪੰਜਾਬ ਪੱਧਰੀ 10-10 ਹੋਣਹਾਰ ਵਿਦਿਆਰਥੀਆਂ ਦੀ ਸੂਚੀ ਵਿੱਚ ਵੀ ਸ਼ਾਮਿਲ ਹਨ।ਸੀਨੀਅਰ ਵਰਗ ਵਿਚੋਂ ਪ੍ਰੀਖਿਆ ਸੈਂਟਰ ਕੋਹਾੜਾ ਦੇ ਵਿਦਿਆਰਥੀ ਪੰਚਮ (ਭਾਰਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ, ਲੁਧਿਆਣਾ) ਨੇ ਇਕਾਈ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸੁਰਜੀਤ ਸਿੰਘ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਸਾਹਿਬ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਹੀ ਜੂਨੀਅਰ ਵਰਗ ਵਿਚੋਂ ਸੈਂਟਰ ਸਮਰਾਲਾ ਦੇ ਪ੍ਰਭਜੋਤ ਸਿੰਘ (ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮਾਛੀਵਾੜਾ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਅਰਪਿਤਾ (ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮਾਛੀਵਾੜਾ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਸੈਂਟਰਾਂ ਦੇ ਨਤੀਜਿਆਂ ਨੂੰ ਆਧਾਰ ਬਣਾ ਕੇ ਕੱਢੀ ਗਈ ਮੈਰਿਟ ਵਿਚੋਂ ਸੀਨੀਅਰ ਵਰਗ ਵਿਚੋਂ ਵੱਖ-ਵੱਖ ਸਕੂਲਾਂ ਦੇ 15 ਵਿਦਿਆਰਥੀ ਮੈਰਿਟ ਵਿੱਚ ਆਏ ਅਤੇ ਜੂਨੀਅਰ ਵਰਗ ਵਿਚੋਂ 9 ਵਿਦਿਆਰਥੀਆਂ ਨੇ ਆਪਣਾ ਨਾਮ ਮੈਰਿਟ ਸੂਚੀ ਵਿੱਚ ਸ਼ਾਮਿਲ ਕੀਤਾ।
 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply