Friday, November 22, 2024

ਖ਼ਾਲਸਾ ਕਾਲਜ ਸਕੂਲ ਦੇ ਵਿਦਿਆਰਥੀ ਨੇ ਬਣਾਈ ਦਸ਼ਮੇਸ਼ ਪਿਤਾ ਦੇ ਜੀਵਨ ਨਾਲ ਸਬੰਧਿਤ ਕਲਾਕ੍ਰਿਤ

ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ’ਚ ਪੜ੍ਹਦੇ 12ਵੀਂ ਆਰਟਸ ਦੇ ਵਿਦਿਆਰਥੀ PPN0608201814ਗੁਰਸੇਵਕ ਸਿੰਘ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਇਕ 70 ਚਿੱਤਰਾਂ ਦੀ ਐਲਬਮ ਆਪਣੀ ਕਲਾਕ੍ਰਿਤ ਵਾਟਰ ਕਲਰ ਅਤੇ ਨਿੱਕੀਆਂ-ਨਿੱਕੀਆਂ ਵਸਤਾਂ ਨਾਲ ਤਿਆਰ ਕੀਤੀ ਹੈ।
    ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਸਕੂਲ ਦਫ਼ਤਰ ਵਿਖੇ ਵਿਦਿਆਰਥੀ ਗੁਰਸੇਵਕ ਸਿੰਘ ਨੇ ਐਲਬਮ ਵਿਖਾਉਂਦਿਆਂ ਦੱਸਿਆ ਕਿ ਉਸ ਨੂੰ ਇਹ ਐਲਬਮ ਤਿਆਰ ਕਰਨ ’ਚ ਕਾਫ਼ੀ ਲੰਬਾ ਸਮਾਂ ਲੱਗਾ ਹੈ।ਪ੍ਰਿੰਸੀਪਲ ਡਾ. ਗੋਗੋਆਣੀ ਵੱਲੋਂ ਐਲਬਮ ਵੇਖਣ ਉਪਰੰਤ ਦੱਸਿਆ ਕਿ ਪੜ੍ਹਾਈ ਅਤੇ ਸਹਿ-ਕਿਰਿਆਵਾਂ ’ਚ ਵੀ ਅੱਗੇ ਰਹਿਣ ਵਾਲਾ ਉਕਤ ਹੋਣਹਾਰ ਵਿਦਿਆਰਥੀ ਵੱਲੋਂ ਆਪਣੇ ਮਨੋ ਮੌਲਿਕ ਵਿਚਾਰ ਅਤੇ  ਕਲਪਨਾ ਨਾਲ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਨਵੀਂ ਵਿਧੀ ਨਾਲ ਤਿਆਰ ਕੀਤਾ ਗਿਆ ਚਿੱਤਰ ਵਿਦਿਆਰਥੀ ਦੀ ਬਿਹਤਰੀਨ ਕਲਾ ਦੀ ਹਾਮੀ ਭਰਦਾ ਹੈ ਕਿ ਉਸ ਨੇ ਕਿਸ ਤਰ੍ਹਾਂ ਛੋਟੀਆਂ-ਛੋਟੀਆਂ ਵਸਤਾਂ ਨੂੰ ਬੜੇ ਸੁਚੱਜੇ ਤੇ ਵਧੀਆ ਢੰਗ ਨਾਲ ਪਰੋ ਕੇ ਚਿੱਤਰ ਤਿਆਰ ਕੀਤਾ ਹੈ।
    ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਛੀਨਾ ਵੱਲੋਂ ਵਿਦਿਆਰਥੀ ਗੁਰਸੇਵਕ ਸਿੰਘ ਦੀ ਸੋਚ ਨੂੰ ਚੰਗੇ ਕਾਰਜ ਵੱਲ ਲਗਾਉਣ ਵਾਲੇ ਉਸ ਦੇ ਪਿਤਾ ਜਗਤਾਰ ਸਿੰਘ, ਮਾਤਾ ਸਰਦਾਰਨੀ ਕੁਲਵਿੰਦਰ ਕੌਰ, ਕਲਾ ਅਧਿਆਪਕ ਲਖਵਿੰਦਰ ਸਿੰਘ ਅਤੇ ਸਕੂਲ ਸਟਾਫ਼ ਨੂੰ ਮੁਬਾਰਕਬਾਦ ਦਿੱਤੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply